ਤਕਦੀਰ ਕੌਰ ਨੇ ਨੀਟ ਦੀ ਪ੍ਰੀਖ਼ਿਆ ਪਾਸ ਕੀਤੀ
ਸ਼ਹੀਦ ਗੰਜ ਪਬਲਿਕ ਸਕੂਲ, ਮੁੱਦਕੀ ਦੀ ਵਿਦਿਆਰਥਣ ਤਕਦੀਰ ਕੌਰ ਨੇ ਸੰਸਥਾ ਦੀਆਂ ਪ੍ਰਾਪਤੀਆਂ ਵਿੱਚ ਵਾਧਾ ਕਰਦਿਆਂ ਨੀਟ ਦੀ ਪ੍ਰੀਖਿਆ ਵਿੱਚ ਉੱਚ ਪੱਧਰੀ ਰੈਂਕ ਹਾਸਿਲ ਕੀਤਾ ਹੈ। ਸੈਸ਼ਨ 2023-24 ਦੌਰਾਨ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਤਕਦੀਰ ਕੌਰ ਪਿੰਡ ਇੱਟਾਂਵਾਲੀ (ਫਿਰੋਜ਼ਪੁਰ) ਦੇ ਸਰਜੀਤ...
Advertisement
ਸ਼ਹੀਦ ਗੰਜ ਪਬਲਿਕ ਸਕੂਲ, ਮੁੱਦਕੀ ਦੀ ਵਿਦਿਆਰਥਣ ਤਕਦੀਰ ਕੌਰ ਨੇ ਸੰਸਥਾ ਦੀਆਂ ਪ੍ਰਾਪਤੀਆਂ ਵਿੱਚ ਵਾਧਾ ਕਰਦਿਆਂ ਨੀਟ ਦੀ ਪ੍ਰੀਖਿਆ ਵਿੱਚ ਉੱਚ ਪੱਧਰੀ ਰੈਂਕ ਹਾਸਿਲ ਕੀਤਾ ਹੈ। ਸੈਸ਼ਨ 2023-24 ਦੌਰਾਨ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਤਕਦੀਰ ਕੌਰ ਪਿੰਡ ਇੱਟਾਂਵਾਲੀ (ਫਿਰੋਜ਼ਪੁਰ) ਦੇ ਸਰਜੀਤ ਸਿੰਘ ਦੀ ਸਪੁੱਤਰੀ ਹੈ। ਇਸ ਪ੍ਰਾਪਤੀ ਸਦਕਾ ਉਸ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਐੱਮ ਬੀ ਬੀ ਐੱਸ ਦੇ ਦਾਖ਼ਲੇ ਲਈ ਆਪਣੀ ਸੀਟ ਪੱਕੀ ਕਰ ਲਈ ਹੈ। ਪ੍ਰਿੰਸੀਪਲ ਸੰਜੀਵ ਜੈਨ ਨੇ ਕਿਹਾ ਕਿ ਤਕਦੀਰ ਦੀ ਪ੍ਰਾਪਤੀ ਸੰਸਥਾ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਸਕੂਲ ਦੀ ਪ੍ਰਬੰਧਕੀ ਕਮੇਟੀ ਅਤੇ ਸਟਾਫ ਵੱਲੋਂ ਉਸਦੇ ਸਫ਼ਲ ਭਵਿੱਖ ਦੀ ਕਾਮਨਾ ਕੀਤੀ। ਅੱਜ ਸਕੂਲ ਵਿੱਚ ਪਹੁੰਚਣ ’ਤੇ ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਉਸ ਦਾ ਸਨਮਾਨ ਕੀਤਾ ਗਿਆ।
Advertisement
Advertisement
Advertisement
×

