ਸਮਰਕੈਂਪ ’ਚ ਬੱਚਿਆਂ ਨੂੰ ਭੋਜਨ ਬਣਾਉਣ ਬਾਰੇ ਚਾਨਣ ਪਾਇਆ
ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 11 ਜੂਨ
ਗੁਰੂ ਤੇਗ ਬਹਾਦਰ ਪਬਲਿਕ ਸਕੂਲ ਮਹਿਮੂਆਣਾ ਵਿੱਚ ਪਹਿਲੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਸੱਤ ਰੋਜ਼ਾ ਸਮਰ ਕੈਂਪ ਦਾ ਲਗਾਇਆ ਗਿਆ। ਕੈਂਪ ਦੌਰਾਨ ਬੱਚਿਆਂ ਨੂੰ ਡਰਾਇੰਗ, ਆਰਟ ਐਂਡ ਕਰਾਫ਼ਟ ਦੀ ਸਿਖਲਾਈ ਦੇ ਕੇ ਮੁਕਾਬਲੇ ਕਰਵਾਏ ਗਏ ਅਤੇ ਉਨ੍ਹਾਂ ਨੂੰ ਬਿਨਾਂ ਅੱਗ ਤੋਂ ਭੋਜਨ ਬਣਾਉਣ ਬਾਰੇ ਜਾਣਕਾਰੀ ਦਿੱਤੀ ਗਈ। ਡਾਇਰੈਕਟਰ ਸੁਖਵੀਰ ਕੌਰ ਬਰਾੜ, ਚੇਅਰਮੈਨ ਸੁਖਵਿੰਦਰ ਸਿੰਘ ਧਾਲੀਵਾਲ, ਚੇਅਰਪਰਸਨ ਰਾਜਵੀਰ ਕੌਰ ਸੰਧੂ ਅਤੇ ਪ੍ਰਿੰਸੀਪਲ ਅਨੁਪਮਾ ਦੇਵਗਨ ਨੇ ਦੱਸਿਆ ਕਿ ਕੈਂਪ ਦੌਰਾਨ ਵਿਦਿਆਰਥੀਆਂ ਦੇ ਮਨੋਰੰਜਨ ਲਈ ਸਕੂਲ ਵਿੱਚ ਜਾਦੂ ਦਾ ਸ਼ੋਅ ਕਰਵਾਇਆ ਗਿਆ। ਬੱਚਿਆਂ ਨੂੰ ਇਤਿਹਾਸ ਨਾਲ ਜੋੜਨ ਲਈ ਨਾਨਕ ਨਾਮ ਜਹਾਜ਼ ਫਿਲਮ ਦਿਖਾਈ ਗਈ। ਸੱਭਿਆਚਾਰ ਨਾਲ ਜੋੜਣ ਲਈ ਗਿੱਧਾ, ਭੰਗੜਾ ਵੀ ਸਿਖਾਇਆ ਗਿਆ ਅਤੇ ਆਖਰੀ ਦਿਨ ਕੈਂਪ ਬਾਰੇ ਵਿਦਿਆਰਥੀਆਂ ਨੇ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਮੰਗ ਕੀਤੀ ਕਿ ਅਗਲੀ ਵਾਰ ਕੈਂਪ ਦੇ ਦਿਨ ਵਧਾਏ ਜਾਣ। ਕੈਂਪ ਦੀ ਸਫਲਤਾ ਲਈ ਕੋਆਰਡੀਨੇਟਰ ਮਨਪ੍ਰੀਤ ਕੌਰ ਨੇ ਸਕੂਲ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਮੰਗ ਅਨੁਸਾਰ ਇਸ ਤਰ੍ਹਾਂ ਦੇ ਕੈਂਪਾਂ ਲਈ ਦਿਨ ਵਧਾਉਣ ਦਾ ਭਰੋਸਾ ਦਿੱਤਾ।