DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੁੱਖਣਵਾਲਾ ਕਾਂਡ: ਗਲਾ ਘੁੱਟ ਕੇ ਕੀਤੀ ਸੀ ਗੁਰਵਿੰਦਰ ਦੀ ਹੱਤਿਆ

ਫ਼ਰੀਦਕੋਟ ਨੇੜਲੇ ਪਿੰਡ ਸੁੱਖਣਵਾਲਾ ਵਿੱਚ ਤਿੰਨ ਮਹੀਨੇ ਪਹਿਲਾਂ ਪਤਨੀ ਵੱਲੋਂ ਕਥਿਤ ਤੌਰ ’ਤੇ ਆਪਣੇ ਪ੍ਰੇਮੀ ਅਤੇ ਦੋਸਤਾਂ ਨਾਲ ਰਲ ਕੇ ਕਤਲ ਕੀਤੇ ਗਏ ਗੁਰਵਿੰਦਰ ਸਿੰਘ ਦੇ ਮਾਮਲੇ ਵਿੱਚ ਪੁਲੀਸ ਨੇ ਪੜਤਾਲ ਮੁਕੰਮਲ ਕਰ ਲਈ ਹੈ ਅਤੇ 220 ਪੰਨਿਆਂ ਦਾ ਚਲਾਨ...

  • fb
  • twitter
  • whatsapp
  • whatsapp
Advertisement

ਫ਼ਰੀਦਕੋਟ ਨੇੜਲੇ ਪਿੰਡ ਸੁੱਖਣਵਾਲਾ ਵਿੱਚ ਤਿੰਨ ਮਹੀਨੇ ਪਹਿਲਾਂ ਪਤਨੀ ਵੱਲੋਂ ਕਥਿਤ ਤੌਰ ’ਤੇ ਆਪਣੇ ਪ੍ਰੇਮੀ ਅਤੇ ਦੋਸਤਾਂ ਨਾਲ ਰਲ ਕੇ ਕਤਲ ਕੀਤੇ ਗਏ ਗੁਰਵਿੰਦਰ ਸਿੰਘ ਦੇ ਮਾਮਲੇ ਵਿੱਚ ਪੁਲੀਸ ਨੇ ਪੜਤਾਲ ਮੁਕੰਮਲ ਕਰ ਲਈ ਹੈ ਅਤੇ 220 ਪੰਨਿਆਂ ਦਾ ਚਲਾਨ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ।

ਇਸ ਕੇਸ ਵਿੱਚ ਪਹਿਲੀ ਵਾਰੀ ਇਹ ਗੱਲ ਲਿਖਤੀ ਤੌਰ ’ਤੇ ਸਪੱਸ਼ਟ ਹੋਈ ਹੈ ਕਿ ਗੁਰਵਿੰਦਰ ਸਿੰਘ ਦੀ ਉਸ ਦੀ ਪਤਨੀ ਰੁਪਿੰਦਰ ਕੌਰ ਅਤੇ ਹਰਕੰਵਲਪ੍ਰੀਤ ਸਿੰਘ ਨੇ ਗਲਾ ਘੁੱਟ ਕੇ ਹੱਤਿਆ ਕੀਤੀ ਸੀ ਅਤੇ ਉਸ ਦੀ ਲਾਸ਼ ਨੂੰ ਘਰ ਦੀ ਛੱਤ ਉੱਪਰ ਸੁੱਟ ਦਿੱਤਾ ਸੀ ਅਤੇ ਪੂਰੀ ਘਟਨਾ ਨੂੰ ਲੁੱਟ ਖੋਹ ਦੀ ਵਾਰਦਾਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਕੇਸ ਵਿੱਚ ਪੁਲੀਸ ਨੇ ਇੱਕ ਅਜਿਹੇ ਗਵਾਹ ਨੂੰ ਵੀ ਲੱਭਿਆ ਹੈ ਜਿਸ ਨੇ ਗੁਰਵਿੰਦਰ ਸਿੰਘ ਦੇ ਕਤਲ ਦੀ ਕਹਾਣੀ ਮੁਲਜ਼ਮਾਂ ਤੋਂ ਸੁਣੀ ਸੀ। ਪੁਲੀਸ ਨੇ ਘਟਨਾ ਵਾਲੇ ਦਿਨ ਗੁਰਵਿੰਦਰ ਸਿੰਘ ਦੇ ਘਰੋਂ ਚੋਰੀ ਹੋਇਆ ਸੋਨਾ ਵੀ ਹਰਕੰਵਲਪ੍ਰੀਤ ਸਿੰਘ ਦੇ ਕੋਲੋਂ ਬਰਾਬਦ ਕਰ ਲਿਆ ਹੈ। ਪੁਲੀਸ ਵੱਲੋਂ ਪੇਸ਼ ਕੀਤੇ ਗਏ ਚਲਾਨ ਵਿੱਚ ਦਾਅਵਾ ਕੀਤਾ ਗਿਆ ਹੈ। ਰੁਪਿੰਦਰ ਕੌਰ ਦੀ ਸਹੇਲੀ ਵੀਰਇੰਦਰ ਕੌਰ ਨੇ ਵੀ ਗੁਰਵਿੰਦਰ ਸਿੰਘ ਦੇ ਕਤਲ ਵਿੱਚ ਅਹਿਮ ਭੂਮਿਕਾ ਨਿਭਾਈ। ਕਤਲ ਵਾਲੇ ਦਿਨਾਂ ਵਿੱਚ ਵੀਰਇੰਦਰ ਕੌਰ ਅਤੇ ਰੁਪਿੰਦਰ ਕੌਰ ਦਰਮਿਆਨ 231 ਫ਼ੋਨ ਕਾਲਾਂ ਹੋਈਆਂ। ਇਸ ਤੋਂ ਇਲਾਵਾ ਵੀਰਇੰਦਰ ਕੌਰ ਵੱਲੋਂ ਮੁਲਜ਼ਮ ਹਰਕੰਵਲਪ੍ਰੀਤ ਸਿੰਘ ਨੂੰ ਵੀ 17 ਫੋਨ ਕਾਲਾਂ ਕੀਤੀਆਂ।

Advertisement

ਇਸ ਤੋਂ ਇਲਾਵਾ ਵੀਰਇੰਦਰ ਕੌਰ ਨੇ ਮੁਲਜ਼ਮ ਹਰਕੰਵਲਪ੍ਰੀਤ ਸਿੰਘ ਨੂੰ ਅੱਠ ਹਜ਼ਾਰ ਰੁਪਏ ਆਨਲਾਈਨ ਭੇਜਣ ਦਾ ਵੀ ਤੱਥ ਸਾਹਮਣੇ ਆਇਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਰੁਪਿੰਦਰ ਕੌਰ, ਉਸ ਦੇ ਪ੍ਰੇਮੀ ਹਰਕੰਵਲਪ੍ਰੀਤ, ਵੀਰਇੰਦਰ ਕੌਰ ਅਤੇ ਵਿਸ਼ਵਜੀਤ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਇਹਨਾਂ ਚਾਰੇ ਮੁਲਜ਼ਮਾਂ ਨੇ ਆਪਸ ਵਿੱਚ ਸਾਜਿਸ਼ ਰਚ ਕੇ ਗੁਰਵਿੰਦਰ ਸਿੰਘ ਕਤਲ ਕੀਤਾ। ਪੁਲੀਸ ਨੇ ਇਹ ਕੇਸ ਸਾਬਿਤ ਕਰਨ ਲਈ 48 ਗਵਾਹਾਂ ਦੀ ਸੂਚੀ ਅਦਾਲਤ ਵਿੱਚ ਪੇਸ਼ ਕੀਤੀ।

Advertisement

Advertisement
×