Suicide: ਸਕੂਲ ਦੇ ਹਿੱਸੇਦਾਰਾਂ ਤੋਂ ਪ੍ਰੇਸ਼ਾਨ ਔਰਤ ਨੇ ਖੁਦਕੁਸ਼ੀ ਕੀਤੀ
ਨਿੱਜੀ ਸਕੂਲ ਦੇ ਹਿੱਸੇਦਾਰਾਂ ਵੱਲੋਂ ਹਿਸਾਬ-ਕਿਤਾਬ ਨਾ ਕਰਨ ਅਤੇ ਤੰਗ-ਪ੍ਰੇਸ਼ਾਨ ਕਰਨ ਤੋਂ ਅੱਕ ਕੇ ਪਿੰਡ ਅਕਲੀਆ ਦੀ ਕਿਰਨਜੀਤ ਕੌਰ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਥਾਣਾ ਜੋਗਾ ਦੀ ਪੁਲੀਸ ਨੇ ਮੁਲਜ਼ਮ ਸਰਕਾਰੀ ਅਧਿਆਪਕਾਂ (ਪਤੀ-ਪਤਨੀ) ਖ਼ਿਲਾਫ਼ ਕੇਸ ਦਰਜ ਕਰ...
Advertisement
ਨਿੱਜੀ ਸਕੂਲ ਦੇ ਹਿੱਸੇਦਾਰਾਂ ਵੱਲੋਂ ਹਿਸਾਬ-ਕਿਤਾਬ ਨਾ ਕਰਨ ਅਤੇ ਤੰਗ-ਪ੍ਰੇਸ਼ਾਨ ਕਰਨ ਤੋਂ ਅੱਕ ਕੇ ਪਿੰਡ ਅਕਲੀਆ ਦੀ ਕਿਰਨਜੀਤ ਕੌਰ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਥਾਣਾ ਜੋਗਾ ਦੀ ਪੁਲੀਸ ਨੇ ਮੁਲਜ਼ਮ ਸਰਕਾਰੀ ਅਧਿਆਪਕਾਂ (ਪਤੀ-ਪਤਨੀ) ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪਰਿਵਾਰ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਕਿਰਨਜੀਤ ਦੇ ਪਤੀ ਲੱਖਾ ਸਿੰਘ ਨੇ ਦੱਸਿਆ ਕਿ ਉਸ ਨੇ ਜ਼ਮੀਨ ਵੇਚ ਕੇ ਹਿੱਸੇਦਾਰੀ ’ਚ ਸਕੂਲ ਖੋਲ੍ਹਿਆ ਸੀ। ਜਦੋਂ ਉਨ੍ਹਾਂ ਨੇ ਹਿੱਸੇਦਾਰ ਜਗਤਾਰ ਸਿੰਘ ਤੋਂ ਹਿਸਾਬ ਮੰਗਿਆ, ਤਾਂ ਉਲਟਾ ਉਨ੍ਹਾਂ ਵੱਲ 48 ਲੱਖ ਰੁਪਏ ਕੱਢ ਦਿੱਤੇ ਗਏ। ਜਦੋਂ ਉਹ ਪੈਸੇ ਮੰਗਦੇ ਤਾਂ ਉਨ੍ਹਾਂ ਨੂੰ ਧਮਕਾਇਆ ਜਾਂਦਾ। ਇਸੇ ਕਾਰਨ 2 ਅਗਸਤ ਦੀ ਸ਼ਾਮ ਕਿਰਨਜੀਤ ਨੇ ਖੁਦਕੁਸ਼ੀ ਕਰ ਲਈ।
Advertisement
Advertisement
×

