ਅਣਪਛਾਤੇ ਵੱਲੋਂ ਰੇਲਗੱਡੀ ਹੇਠ ਆ ਕੇ ਖ਼ੁਦਕੁਸ਼ੀ
ਇੱਥੇ ਮਾਨਸਾ ਰੋਡ ’ਤੇ ਪੈਂਦੇ ਪਿੰਡ ਫੂਸਮੰਡੀ ਨੇੜੇ ਅੱਜ ਸਵੇਰੇ ਅਣਪਛਾਤੇ ਨੇ ਬਠਿੰਡਾ-ਦਿੱਲੀ ਰੇਲਵੇ ਲਾਈਨ ’ਤੇ ਰੇਲਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰ ਲਈ। ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੀ ਟੀਮ ਨੇ ਲਾਸ਼ ਦੀ ਸੰਭਾਲ ਮਗਰੋਂ ਘਟਨਾ ਦੀ ਸੂਚਨਾ...
Advertisement
ਇੱਥੇ ਮਾਨਸਾ ਰੋਡ ’ਤੇ ਪੈਂਦੇ ਪਿੰਡ ਫੂਸਮੰਡੀ ਨੇੜੇ ਅੱਜ ਸਵੇਰੇ ਅਣਪਛਾਤੇ ਨੇ ਬਠਿੰਡਾ-ਦਿੱਲੀ ਰੇਲਵੇ ਲਾਈਨ ’ਤੇ ਰੇਲਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰ ਲਈ। ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੀ ਟੀਮ ਨੇ ਲਾਸ਼ ਦੀ ਸੰਭਾਲ ਮਗਰੋਂ ਘਟਨਾ ਦੀ ਸੂਚਨਾ ਰੇਲਵੇ ਪੁਲੀਸ ਨੂੰ ਦਿੱਤੀ। ਜੀਆਰਪੀ ਥਾਣੇ ਦੇ ਜਾਂਚ ਅਫ਼ਸਰ ਏਐੱਸਆਈ ਗੁਰਪਾਲ ਸਿੰਘ ਨੇ ਮ੍ਰਿਤਕ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ।
ਸਹਾਰਾ ਟੀਮ ਵੱਲੋਂ ਪੁਲੀਸ ਦੀ ਹਦਾਇਤ ’ਤੇ ਲਾਸ਼ ਨੂੰ ਸਥਾਨਕ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ, ਜਿੱਥੇ ਉਸ ਦੀ ਲਾਸ਼ ਨੂੰ ਪਛਾਣ ਲਈ ਰੱਖਿਆ ਗਿਆ ਹੈ।
Advertisement
Advertisement