ਪੱਤਰ ਪ੍ਰੇਰਕ
ਬੋਹਾ, 13 ਸਤੰਬਰ
ਪਿੰਡ ਆਲਮਪੁਰ ਮੰਦਰਾਂ ਵਿੱਚ 27 ਸਾਲਾ ਨੌਜਵਾਨ ਨੇ ਪਤਨੀ ਅਤੇ ਸਹੁਰਾ ਪਰਿਵਾਰ ਨਾਲ ਚੱਲ ਰਹੇ ਘਰੇਲੂ ਕਲੇਸ਼ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਬੋਹਾ ਵਿੱਚ ਸ਼ਿਕਾਇਤ ਦਰਜ ਕਰਵਾਉਂਦਿਆਂ ਮ੍ਰਿਤਕ ਦੇ ਚਾਚਾ ਸਾਹਿਬ ਸਿੰਘ ਨੇ ਦੱਸਿਆ ਕਿ ਉਸ ਦੇ ਭਤੀਜੇ ਸੁਖਜਿੰਦਰ ਸਿੰਘ (27) ਦੀ ਸ਼ਾਦੀ ਤਕਰੀਬਨ 5-6 ਸਾਲ ਪਹਿਲਾਂ ਪਰਮਜੀਤ ਕੌਰ ਵਾਸੀ ਡਸਕਾ ਨਾਲ ਹੋਈ ਸੀ। ਸੁਖਜਿੰਦਰ ਦੀ ਪਤਨੀ ਪਰਮਜੀਤ ਕੌਰ ਆਪਣੀ ਮਾਤਾ ਲਖਵਿੰਦਰ ਕੌਰ ਨਾਲ ਮਿਲ ਕੇ ਸੁਖਜਿੰਦਰ ਤੇ ਬਾਕੀ ਪਰਿਵਾਰ ਨੂੰ ਪ੍ਰੇਸ਼ਾਨ ਕਰ ਰਹੀ ਸੀ। ਇਸ ਤੋਂ ਅੱਕ ਕੇ ਉਸ ਦੇ ਭਤੀਜੇ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਪਰਿਵਾਰ ਵੱਲੋਂ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਜ਼ੇਰੇ ਇਲਾਜ ਉਸ ਦੀ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਤੇ ਸੱਸ ਲਖਵਿੰਦਰ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।