ਨਿਜੀ ਪੱਤਰ ਪ੍ਰੇਰਕ
ਜ਼ੀਰਕਪੁਰ, 27 ਅਪਰੈਲ
ਇਥੋਂ ਦੇ ਇਕ 40 ਸਾਲਾ ਵਿਅਕਤੀ ਨੇ ਬਲੈਕਮੇਲਿੰਗ ਤੋਂ ਤੰਗ ਆ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੂੰ ਮ੍ਰਿਤਕ ਕੋਲੋਂ ਸੁਸਾਈਡ ਨੋਟ ਮਿਲਿਆ ਹੈ ਜਿਸ ਦੇ ਆਧਾਰ ’ਤੇ ਚੰਡੀਗੜ੍ਹ ਸੈਕਟਰ 23 ਵਸਨੀਕ ਇਕ ਲੜਕੀ ਖ਼ਿਲਾਫ਼ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਮ੍ਰਿਤਕ ਦੀ ਪਛਾਣ ਦਿਨੇਸ਼ ਕੁਮਾਰ ਵਾਸੀ ਏਕਤਾ ਵਿਹਾਰ ਬਲਟਾਣਾ ਵਜੋਂ ਹੋਈ ਹੈ। ਖ਼ੁਦਕੁਸ਼ੀ ਨੋਟ ਵਿੱਚ ਪੀੜਤ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਚੰਡੀਗੜ੍ਹ ਸੈਕਟਰ 23 ਵਸਨੀਕ ਇਕ ਲੜਕੀ ਲੰਮੇਂ ਸਮੇ ਤੋਂ ਬਲੈਕਮੇਲ ਕਰ ਰਹੀ ਸੀ ਜੋ ਹੁਣ ਤੱਕ ਉਸ ਤੋਂ ਦਸ ਲੱਖ ਰੁਪਏ ਠੱਗ ਚੁੱਕੀ ਹੈ ਤੇ ਹੋਰ ਪੈਸੇ ਮੰਗ ਰਹੀ ਸੀ। ਇਸੇ ਕਾਰਨ ਉਹ ਖੁਦਕੁਸ਼ੀ ਕਰ ਰਿਹਾ ਹੈ।