ਚਿਣਾਈ ਮਿਸਤਰੀ ਵੱਲੋਂ ਖੁਦਕੁਸ਼ੀ

ਚਿਣਾਈ ਮਿਸਤਰੀ ਵੱਲੋਂ ਖੁਦਕੁਸ਼ੀ

ਪੱਤਰ ਪ੍ਰੇਰਕ

ਲੰਬੀ, 14 ਦਸੰਬਰ

ਪਿੰਡ ਚੰਨੂ ਵਿੱਚ ਬੀਤੀ ਰਾਤ ਸਿਖਾਂਦਰੂ ਮਿਸਤਰੀ 21 ਸਾਲਾ ਨੌਜਵਾਨ ਹਰਪ੍ਰੀਤ ਸਿੰਘ ਨੇ ਖੇਤਾਂ ਦੇ ਨੇੜੇ ਛੱਪੜ ਦੇ ਕੰਢੇ ਦਰੱਖ਼ਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਦਾ ਅੱਜ ਸਵੇਰੇ ਖੁਲਾਸਾ ਹੋਇਆ। ਜਿਸ ਨਾਲ ਪਿੰਡ ਵਿੱਚ ਨਾਮੋਸ਼ੀ ਫੈਲ ਗਈ। ਪਿੰਡ ਵਾਸੀਆਂ ਅਨੁਸਾਰ ਮ੍ਰਿਤਕ ਹਰਪ੍ਰੀਤ ਸਿੰਘ ਕੁਵਾਰਾ ਸੀ। ਉਸਦਾ ਪਿਤਾ ਜਸਪਾਲ ਸਿੰਘ ਚਿਣਾਈ ਮਿਸਤਰੀ ਦਾ ਕੰਮ ਕਰਦਾ ਹੈ ਤੇ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਹੈ। ਮ੍ਰਿਤਕ ਦੀ ਮਾਂ ਕਈ ਵਰ੍ਹਿਆਂ ਤੋਂ ਪੇਕੇ ਪਿੰਡ ਬੈਠੀ ਹੈ। ਪਰਿਵਾਰਕ ਸੂਤਰਾਂ ਮੁਤਾਬਕ ਹਰਪ੍ਰੀਤ ਰਾਤ ਨੂੰ ਰੋਟੀ ਖਾਣ ਮਗਰੋਂ ਘਰੋਂ ਗਿਆ ਸੀ। ਲੰਬੀ ਪੁਲੀਸ ਨੇ ਲਾਸ਼ ਸਰਕਾਰੀ ਹਸਪਤਾਲ ਮਲੋਟ ਭੇਜ ਦਿੱਤਾ। ਪੁਲੀਸ ਨੇ 174 ਦੀ ਕਾਰਵਾਈ ਕੀਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All