ਸੁਹੇਲ ਕਾਸਿਮ ਮੀਰ ਬਠਿੰਡਾ ਦੇ ਨਵੇਂ ਐੱਸ ਐੱਸ ਪੀ
ਪੰਜਾਬ ਸਰਕਾਰ ਵੱਲੋਂ ਪੁਲੀਸ ਵਿਭਾਗ ਵਿੱਚ ਕੀਤੇ ਗਏ ਤਬਾਦਲਿਆਂ ਤਹਿਤ ਬਠਿੰਡਾ ਦੇ ਐੱਸ ਐੱਸ ਪੀ ਵਜੋਂ ਸੁਹੇਲ ਕਾਸਿਮ ਮੀਰ ਦੀ ਨਿਯੁਕਤੀ ਕੀਤੀ ਗਈ ਹੈ। ਉਹ ਇਸ ਮੌਕੇ ਏ ਆਈ ਜੀ ਪਰਸੋਨਲ-1, ਸੀ ਪੀ ਓ, ਪੰਜਾਬ ਵਜੋਂ ਸੇਵਾਵਾਂ ਨਿਭਾਅ ਰਹੇ ਸਨ।...
Advertisement
ਪੰਜਾਬ ਸਰਕਾਰ ਵੱਲੋਂ ਪੁਲੀਸ ਵਿਭਾਗ ਵਿੱਚ ਕੀਤੇ ਗਏ ਤਬਾਦਲਿਆਂ ਤਹਿਤ ਬਠਿੰਡਾ ਦੇ ਐੱਸ ਐੱਸ ਪੀ ਵਜੋਂ ਸੁਹੇਲ ਕਾਸਿਮ ਮੀਰ ਦੀ ਨਿਯੁਕਤੀ ਕੀਤੀ ਗਈ ਹੈ। ਉਹ ਇਸ ਮੌਕੇ ਏ ਆਈ ਜੀ ਪਰਸੋਨਲ-1, ਸੀ ਪੀ ਓ, ਪੰਜਾਬ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਉਹ ਡਾ. ਜੋਤੀ ਯਾਦਵ ਬੈਂਸ ਦੀ ਥਾਂ ਬਠਿੰਡਾ ਦੇ ਐੱਸ ਐੱਸ ਪੀ ਦਾ ਅਹੁਦਾ ਸੰਭਾਲਣਗੇ। ਇਸੇ ਤਬਾਦਲਾ ਸੂਚੀ ਅਨੁਸਾਰ ਬਠਿੰਡਾ ਦੀ ਮੌਜੂਦਾ ਐੱਸ ਐੱਸ ਪੀ ਡਾ. ਜੋਤੀ ਯਾਦਵ ਨੂੰ ਕਮਾਂਡੈਂਟ, 82ਵੀਂ ਬਟਾਲੀਅਨ, ਪੀ ਏ ਪੀ, ਚੰਡੀਗੜ੍ਹ ਲਾਇਆ ਗਿਆ ਹੈ।
Advertisement
Advertisement
×

