ਫ਼ਿਰੋਜ਼ਪੁਰ ਦੇ ਪਿੰਡ ਕਰਮੂੰਵਾਲਾ ਦੇ ਸਰਕਾਰੀ ਹਾਈ ਸਕੂਲ ’ਚ ਵਿਦਿਆਰਥੀਆਂ ਨੂੰ ਹਾਲੇ ਤੱਕ ਪੂਰੀਆਂ ਕਿਤਾਬਾਂ ਅਤੇ ਵਰਦੀਆਂ ਨਾ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਖੁਲਾਸਾ ਸਕੂਲ ਅਧਿਆਪਕਾ ਹਰਪ੍ਰੀਤ ਕੌਰ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਿਰੋਜ਼ਪੁਰ ਦਿੱਤੀ ਲਿਖਤੀ ਸ਼ਿਕਾਇਤ ’ਚ ਹੋਇਆ ਹੈ। ਹਰਪ੍ਰੀਤ ਕੌਰ ਵੱਲੋਂ ਕੀਤੀ ਸ਼ਿਕਾਇਤ ਅਨੁਸਾਰ ਸਕੂਲ ਇੰਚਾਰਜ ਮਨੋਜ ਕੁਮਾਰ ਐੱਸ ਆਈ ਆਰ ਦੀ ਡਿਊਟੀ ’ਤੇ ਹਨ ਜਿਸ ਪਿੱਛੋਂ ਸਕੂਲ ਦਾ ਚਾਰਜ ਉਨ੍ਹਾਂ (ਹਰਪ੍ਰੀਤ ਕੌਰ) ਕੋਲ ਹੋਣ ’ਤੇ ਉਕਤ ਮਾਮਲਾ ਸਾਹਮਣੇ ਆਇਆ। ਅਧਿਆਪਕਾ ਹਰਪ੍ਰੀਤ ਕੌਰ ਨੇ ਸ਼ਿਕਾਇਤ ’ਚ ਲਿਖਿਆ ਹੈ ਕਿ ਉਸ ਵੱਲੋਂ ਸਕੂਲ ਦਾ ਰਿਕਾਰਡ ਦੇਖਣ ’ਤੇ ਉਕਤ ਲਾਪ੍ਰਵਾਹੀ ਦਾ ਪਤਾ ਲੱਗਾ। ਸ਼ਿਕਾਇਤ ਦੇਣ ’ਤੇ ਡੀ ਡੀ ਓ ਗੁਰਪ੍ਰੀਤ ਸਿੰਘ ਨੇ ਖ਼ੁਦ ਸਕੂਲ ਪਹੁੰਚ ਕੇ ਸਕੂਲ ਦਾ ਸਟੋਰ ਖੁੱਲ੍ਹਵਾਇਆ ਤਾਂ ਕੁਝ ਕਿਤਾਬਾਂ ਉਥੇ ਬੋਰੀ ਵਿਚ ਬੰਨ੍ਹ ਕੇ ਸੁੱਟੀਆਂ ਹੋਈਆਂ ਸਨ, ਜੋ ਕੱਢਵਾ ਕੇ ਬੱਚਿਆਂ ਨੂੰ ਵੰਡੀਆਂ ਗਈਆਂ ਪਰ ਫਿਰ ਵੀ ਬਹੁਤੇ ਵਿਦਿਆਰਥੀ ਕਿਤਾਬਾਂ ਤੋਂ ਵਾਂਝੇ ਹਨ। ਹਰਪ੍ਰੀਤ ਕੌਰ ਨੇ ਮੁਤਾਬਕ ਇਨ੍ਹਾਂ ਕਿਤਾਬਾਂ ਸਬੰਧੀ ਬਲਾਕ ਦਫ਼ਤਰ ਘੱਲ ਖੁਰਦ ਤੋਂ ਪਤਾ ਲੱਗਾ ਕਿ ਸਕੂਲ ਮੁਖੀ ਮਨੋਜ ਕੁਮਾਰ ਸਾਰੀਆਂ ਕਿਤਾਬਾਂ ਸੈਸ਼ਨ ਸ਼ੁਰੂ ਹੁੰਦਿਆਂ ਲੈ ਆਏ ਸਨ। ਅਧਿਆਪਕਾ ਹਰਪ੍ਰੀਤ ਕੌਰ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਿਰੋਜ਼ਪੁਰ ਤੋਂ ਮੰਗ ਕੀਤੀ ਗਈ ਹੈ ਕਿ ਸਾਰੇ ਬੱਚਿਆਂ ਨੂੰ ਕਿਤਾਬਾਂ ਅਤੇ ਵਰਦੀਆਂ ਜਲਦ ਮੁਹੱਈਆ ਕਰਵਾਈਆਂ ਜਾਣ। ਦੂਜੇ ਪਾਸੇ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਮਨੀਲਾ ਅਰੋੜਾ ਨੇ ਕਿਹਾ ਕਿ ਸਕੂਲ ਮੁਖੀ ਮਨੋਜ ਕੁਮਾਰ ਨੂੰ ਬੁਲਾਇਆ ਹੈ, ਉਸ ਤੋਂ ਲਿਖਤੀ ਪੱਖ ਮੰਗਿਆ ਗਿਆ ਹੈ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

