DM Group Kararwala ਦੇ ਵਿਦਿਆਰਥੀਆਂ ਦਾ Zonal Games ਵਿੱਚ ਸ਼ਾਨਦਾਰ ਪ੍ਰਦਰਸ਼ਨ
ਡੀ ਐੱਮ ਗਰੁੱਪ ਕਰਾੜਵਾਲਾ ਦੇ ਵਿਦਿਆਰਥੀਆਂ ਦੀਆਂ 24 ਟੀਮਾਂ ਨੇ ਜ਼ੋਨਲ ਖੇਡਾਂ ਵਿੱਚ ਜਿੱਤ ਦਰਜ ਕੀਤੀ ਹੈ। ਇਨ੍ਹਾਂ ’ਚੋਂ 14 ਟੀਮਾਂ ਨੇ ਪਹਿਲਾ, 6 ਟੀਮਾਂ ਨੇ ਦੂਜਾ ਅਤੇ 4 ਟੀਮਾਂ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਦੇ ਨਾਲ ਹੀ...
ਡੀ ਐੱਮ ਗਰੁੱਪ ਕਰਾੜਵਾਲਾ ਦੇ ਵਿਦਿਆਰਥੀਆਂ ਦੀਆਂ 24 ਟੀਮਾਂ ਨੇ ਜ਼ੋਨਲ ਖੇਡਾਂ ਵਿੱਚ ਜਿੱਤ ਦਰਜ ਕੀਤੀ ਹੈ। ਇਨ੍ਹਾਂ ’ਚੋਂ 14 ਟੀਮਾਂ ਨੇ ਪਹਿਲਾ, 6 ਟੀਮਾਂ ਨੇ ਦੂਜਾ ਅਤੇ 4 ਟੀਮਾਂ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਗੱਤਕੇ ਵਿੱਚ ਅੰਡਰ-17 ਲੜਕਿਆਂ ਨੇ ਪਹਿਲਾ, ਅੰਡਰ-14 ਨੇ ਦੂਜਾ ਅਤੇ ਅੰਡਰ-14 (ਫਰੀ ਸੋਟੀ) ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਖਿਡਾਰੀਆਂ ਨੇ ਕੁੱਲ 126 ਸੋਨੇ, 43 ਚਾਂਦੀ ਅਤੇ 18 ਕਾਂਸੀ ਦੇ ਤਗ਼ਮੇ ਜਿੱਤ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ।
ਜਾਣਕਾਰੀ ਅਨੁਸਾਰ ਫੁਟਬਾਲ ਵਿੱਚ ਲੜਕਿਆਂ ਦੀਆਂ ਅੰਡਰ-19 ਅਤੇ ਅੰਡਰ-14 ਟੀਮਾਂ ਨੇ ਪਹਿਲਾ, ਜਦਕਿ ਅੰਡਰ-17 ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਲੜਕੀਆਂ ਦੀਆਂ ਅੰਡਰ-19, ਅੰਡਰ-17 ਅਤੇ ਅੰਡਰ-14 ਤਿੰਨਾਂ ਟੀਮਾਂ ਨੇ ਆਪੋ-ਆਪਣੇ ਵਰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਰੱਸਾਕਸ਼ੀ ਵਿੱਚ ਲੜਕਿਆਂ ਦੀਆਂ ਅੰਡਰ-19 ਅਤੇ ਅੰਡਰ-14 ਟੀਮਾਂ ਪਹਿਲੇ ਸਥਾਨ ਉੱਤੇ ਰਹੀਆਂ, ਜਦਕਿ ਅੰਡਰ-17 ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਲੜਕੀਆਂ ਦੀ ਅੰਡਰ-19 ਟੀਮ ਨੇ ਦੂਜਾ ਅਤੇ ਅੰਡਰ-17 ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਮੁੱਕੇਬਾਜ਼ੀ ਵਿੱਚ ਲੜਕਿਆਂ ਦੀ ਅੰਡਰ-19 ਸ਼੍ਰੇਣੀ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਅੰਡਰ-17 ਵਰਗ ਦੇ ਮੁੱਕੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 5 ਸੋਨੇ, 1 ਚਾਂਦੀ ਅਤੇ 1 ਕਾਂਸੀ ਦਾ ਤਗ਼ਮਾ ਆਪਣੇ ਨਾਮ ਕੀਤਾ। ਇਸ ਤੋਂ ਇਲਾਵਾ ਸ਼ਤਰੰਜ ਵਿੱਚ ਲੜਕੀਆਂ ਦੀ ਅੰਡਰ-19 ਟੀਮ ਨੇ ਪਹਿਲਾ ਅਤੇ ਬੈਡਮਿੰਟਨ ਵਿੱਚ ਅੰਡਰ-17 ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਸੰਸਥਾ ਦੇ ਚੇਅਰਮੈਨ ਇੰਜੀਨੀਅਰ ਅਵਤਾਰ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਪ੍ਰਾਪਤੀਆਂ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਫਿਜ਼ੀਕਲ ਐਜੂਕੇਸ਼ਨ ਕੋਚਾਂ ਦੀ ਸੁਚੱਜੀ ਸਿਖਲਾਈ ਦਾ ਨਤੀਜਾ ਹਨ।

