ਵਿਦਿਆਰਥੀਆਂ ਨੇ ਟਰੈਫ਼ਿਕ ਨਿਯਮਾਂ ਬਾਰੇ ਕੀਤਾ ਜਾਗਰੂਕ
ਮਾਨਸਾ: ਮਾਲਵਾ ਪਬਲਿਕ ਹਾਈ ਸਕੂਲ ਖਿਆਲਾ ਕਲਾਂ (ਮਾਨਸਾ) ਦੇ ਵਿਦਿਆਰਥੀਆਂ ਨੇ ਮਾਨਸਾ-ਪਟਿਆਲਾ ਮੁੱਖ ਸੜਕ ’ਤੇ ਟਰੈਫਿਕ ਪੁਲੀਸ ਵਿਭਾਗ ਵੱਲੋਂ ਸੜਕ ਸੁਰੱਖਿਆ ਅਧੀਨ ਲਗਾਏ ਜਾਗਰੂਕਤਾ ਕੈਂਪ ਦੌਰਾਨ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਹਾਸਲ ਕੀਤੀ। ਏਐੱਸਆਈ ਸੁਰੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਜੇਕਰ...
Advertisement
ਮਾਨਸਾ: ਮਾਲਵਾ ਪਬਲਿਕ ਹਾਈ ਸਕੂਲ ਖਿਆਲਾ ਕਲਾਂ (ਮਾਨਸਾ) ਦੇ ਵਿਦਿਆਰਥੀਆਂ ਨੇ ਮਾਨਸਾ-ਪਟਿਆਲਾ ਮੁੱਖ ਸੜਕ ’ਤੇ ਟਰੈਫਿਕ ਪੁਲੀਸ ਵਿਭਾਗ ਵੱਲੋਂ ਸੜਕ ਸੁਰੱਖਿਆ ਅਧੀਨ ਲਗਾਏ ਜਾਗਰੂਕਤਾ ਕੈਂਪ ਦੌਰਾਨ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਹਾਸਲ ਕੀਤੀ। ਏਐੱਸਆਈ ਸੁਰੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਜੇਕਰ ਹਰ ਵਾਹਨ ਚਾਲਕ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲੱਗੇ ਤਾਂ ਸੜਕੀ ਹਾਦਸਿਆਂ ਦੀ ਗਿਣਤੀ ਵੱਡੇ ਪੱਧਰ ਤੱਕ ਘਟਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਜੇਕਰ ਸੜਕਾਂ ’ਤੇ ਨਿਯਮਾਂ ਮੁਤਾਬਿਕ ਵਾਹਨ ਚਲਾਈਏ ਤਾਂ ਇਸ ਨਾਲ ਖੁਦ ਦੀ ਜਾਨ ਵੀ ਸੁਰੱਖਿਅਤ ਰਹੇਗੀ ਅਤੇ ਹੋਰਨਾਂ ਦੀ ਵੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਟਰੈਫਿਕ ਕੰਟਰੋਲ ਕਰਕੇ ਵੇਖਣ ਲਈ ਕਿਹਾ। ਸਕੂਲੀ ਵਿਦਿਆਰਥੀ ਨੇ ਟਰੈਫਿਕ ਕੰਟੋਰਲ ਕਰਦਿਆਂ ਗ਼ਲਤ ਤਰੀਕੇ ਚੱਲਦੇ ਵਾਹਨਾਂ ਨੂੰ ਰੋਕ ਕੇ ਵਾਹਨ ਚਾਲਕਾਂ ਨੂੰ ਟਰੈਫਿਕ ਨਿਯਮ ਸਮਝਾਏ। -ਪੱਤਰ ਪ੍ਰੇਰਕ
Advertisement
Advertisement
