DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਐੱਨ ਐੱਸ ਸਕੂਲ ਵਿੱਚ ਵਿਦਿਆਰਥੀਆਂ ਦਾ ਸਨਮਾਨ

ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਕੀਤਾ ਪੇਸ਼ ਕੀਤਾ

  • fb
  • twitter
  • whatsapp
  • whatsapp
featured-img featured-img
ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਵਿਧਾਇਕ ਜਗਸੀਰ ਸਿੰਘ ਅਤੇ ਪਤਵੰਤੇ। - ਫੋਟੋ: ਗੋਇਲ
Advertisement
ਐੱਨ ਐੱਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਮੰਡੀ ਵਿੱਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਮੁੱਖ ਮਹਿਮਾਨ ਅਤੇ ਮਾਤਾ ਚਿੰਤਪੁਰਨੀ ਮੰਦਰ ਦੇ ਸੰਸਥਾਪਕ ਜੋਗਿੰਦਰ ਪਾਲਕਾ, ਪੰਚਾਇਤੀ ਸ਼ਿਵ ਮੰਦਿਰ ਦੇ ਪ੍ਰਧਾਨ ਨਰਦੀਪ ਗਰਗ, ਕੌਂਸਲਰ ਪ੍ਰਿੰਸ ਗੋਲਣ ਅਤੇ ਪੰਕਜ ਅਰੋੜਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇਪਾਲ ਵਿੱਚ ਹੋਈਆਂ ਖੇਡਾਂ ਦੌਰਾਨ ਤੀਰਅੰਦਾਜ਼ੀ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਨਵਦੀਪ ਸਿੰਘ ਅਤੇ ਖੇਡਾਂ ਤੇ ਪੜ੍ਹਾਈ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਕੁਲਦੀਪ ਕੌਰ ਗਿੱਲ ਨੇ ਸਕੂਲ ਦੀਆਂ ਸ਼ਾਨਦਾਰ ਪ੍ਰਾਪਤੀਆਂ ਸਬੰਧੀ ਰਿਪੋਰਟ ਪੇਸ਼ ਕੀਤੀ। ਮੰਚ ਸੰਚਾਲਨ ਮੈਡਮ ਕੋਮਲਦੀਪ ਕੌਰ, ਅਸ਼ੀਸ਼ਦੀਪ ਕੌਰ ਅਤੇ ਯੂ-ਟਿਊਬਰ ਰਾਜਵਿੰਦਰ ਰੰਗੀਲਾ ਨੇ ਕੀਤਾ।ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ। ਇਸ ਮਗਰੋਂ ਸਮੀਰ ਅਤੇ ਸਾਥੀਆਂ ਨੇ ਸੁਆਗਤੀ ਗੀਤ ਗਾਇਆ। ਅੱਠਵੀਂ ਕਲਾਸ ਦੀਆਂ ਲੜਕੀਆਂ ਨੇ ਟੱਪੇ, ਭੰਗੜਾ ਅਤੇ ‘ਅੰਮ੍ਰਿਤਸਰ ਦੇ ਪਾਪੜ’ ਗੀਤ ’ਤੇ ਡਾਂਸ ਕੀਤਾ। ਚੌਥੀ ਅਤੇੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਰੰਗਲਾ ਪੰਜਾਬ, ਤੀਜੀ ਕਲਾਸ ਦੇ ਬੱਚਿਆਂ ਨੇ ਜੱਟ ਮੇਲੇ ਆ ਗਿਆ, ਸੱਤਵੀਂ ਤੇ ਅੱਠਵੀਂ ਦੇ ਬੱਚਿਆਂ ਨੇ ਲੁੱਡੀ ਪੇਸ਼ ਕੀਤੇ। ਸ਼ਮਿੰਦਰ ਸਿੰਘ ਅਤੇ ਸਾਥੀਆਂ ਨੇ ਮਾਪਿਆਂ ਦੀ ਸੰਭਾਲ ਸਬੰਧੀ ਸਕਿੱਟ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਸਕੂਲ ਦੇ ਐੱਮ ਡੀ ਅੰਗਰੇਜ਼ ਸਿੰਘ ਗਿੱਲ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।

Advertisement

Advertisement

Advertisement
×