ਕੈਨੇਡਾ ਪੜ੍ਹਦੀ ਵਿਦਿਆਰਥਣ ਨੇ ਪਹਿਲੀ ਕਮਾਈ ਕਿਸਾਨਾਂ ਨੂੰ ਭੇਜੀ

ਕੈਨੇਡਾ ਪੜ੍ਹਦੀ ਵਿਦਿਆਰਥਣ ਨੇ ਪਹਿਲੀ ਕਮਾਈ ਕਿਸਾਨਾਂ ਨੂੰ ਭੇਜੀ

ਕਿਸਾਨ ਆਗੂਆਂ ਨੂੰ ਰਾਸ਼ੀ ਸੌਂਪਦੀ ਹੋਈ ਹਰਪ੍ਰੀਤ ਕੌਰ ਦੀ ਦਾਦੀ।

ਇਕਬਾਲ ਸਿੰਘ ਸ਼ਾਂਤ

ਲੰਬੀ, 14 ਜਨਵਰੀ

ਵਿਦੇਸ਼ ਵਸਦੇ ਪੰਜਾਬੀ ਵੀ ਕਿਸਾਨੀ ਸੰਘਰਸ਼ ਦੀ ਘਾਲਣਾ ਬਾਖੂਬੀ ਮਹਿਸੂਸ ਕਰਦੇ ਹਨ। ਪਿੰਡ ਗੱਗੜ ਤੋਂ ਕੈਨੇਡਾ ਪੜ੍ਹਦੀ ਨੌਜਵਾਨ ਲੜਕੀ ਹਰਪ੍ਰੀਤ ਕੌਰ ਨੇ ਉਸਦੀ ਪਹਿਲੀ ਕਮਾਈ ਵਿੱਚੋਂ ਪੰਜ ਹਜ਼ਾਰ ਰੁਪਏ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਗੱਗੜ ਇਕਾਈ ਨੂੰ ਬਤੌਰ ਫੰਡ ਭੇਜੇ ਹਨ।

ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਇੱਕ ਸਾਲ ਤੋਂ ਵੱਧ ਸਮੇਂ ਤੱਕ ਮੋਰਚੇ ਲਾ ਕੇ ਰੱਖੇ ਸਨ। ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਖੇਤੀ ਨੂੰ ਬਚਾਉਣ ਵਾਲੇ ਸੰਘਰਸ਼ ਤੋਂ ਅਗਾਂਹ ਲੋਕ-ਹਿੱਤਾਂ ਲਈ ਵੱਡੀਆਂ ਲੜਾਈਆਂ ਅਜੇ ਬਾਕੀ ਹਨ। ਉਸਨੇ ਪਹਿਲੀ ਕਮਾਈ ਨੂੰ ਇਸ ਲੇਖੇ ਲਗਾਉਣ ਨੂੰ ਆਪਣਾ ਧਰਮ ਅਤੇ ਕਰਮ ਸਮਝਿਆ।

ਹਰਪ੍ਰੀਤ ਕੌਰ ਵੱਲੋਂ ਉਸਦੀ ਦਾਦੀ ਜਸਪਾਲ ਕੌਰ ਨੇ ਇਹ ਰਕਮ ਭਾਕਿਯੂ ਨੂੰ ਸੌਂਪੀ। ਕਿਸਾਨ ਆਗੂਆਂ ਮਲਕੀਤ ਸਿੰਘ, ਜਸਕਰਨ ਸਿੰਘ, ਰੇਸ਼ਮ ਸਿੰਘ, ਰਾਮਪਾਲ ਸਿੰਘ, ਗੁਰਜੰਟ ਸਿੰਘ, ਜਸਵੀਰ ਕੌਰ ਅਤੇ ਰਣਧੀਰ ਸਿੰਘ ਨੇ ਹਰਪ੍ਰੀਤ ਕੌਰ ਦਾ ਸਹਿਯੋਗ ਲਈ ਧੰਨਵਾਦ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਮੁੱਖ ਮੰਤਰੀ ਦੇ ਉਮੀਦਵਾਰ

ਮੁੱਖ ਮੰਤਰੀ ਦੇ ਉਮੀਦਵਾਰ

ਨੈਤਿਕ ਪਤਨ

ਨੈਤਿਕ ਪਤਨ

ਸਿਆਸਤ ਦਾ ਅਪਰਾਧੀਕਰਨ

ਸਿਆਸਤ ਦਾ ਅਪਰਾਧੀਕਰਨ

ਸ਼ਹਿਰ

View All