ਵਿਦਿਆਰਥੀ ਅਸ਼ੀਸ਼ ਨੇ ਪਾਸ ਕੀਤੀ ਸੀਏ ਦੀ ਪ੍ਰੀਖਿਆ
ਗਿੱਦੜਬਾਹਾ: ਪਿੰਡ ਕੋਟਭਾਈ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਕਾਮਰਸ ਵਿਦਿਆਰਥੀ ਅਸ਼ੀਸ਼ ਨੇ ਆਪਣੇ ਹੌਂਸਲੇ ਅਤੇ ਸਖ਼ਤ ਮਿਹਨਤ ਨਾਲ ਸੀਏ ਦੀ ਪ੍ਰੀਖਿਆ ਪਾਸ ਕਰਕੇ ਪਿੰਡ, ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਵਿੱਚ ਅਸ਼ੀਸ਼ ਦਾ ਖ਼ਾਸ ਸਨਮਾਨ ਕੀਤਾ...
Advertisement
ਗਿੱਦੜਬਾਹਾ: ਪਿੰਡ ਕੋਟਭਾਈ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਕਾਮਰਸ ਵਿਦਿਆਰਥੀ ਅਸ਼ੀਸ਼ ਨੇ ਆਪਣੇ ਹੌਂਸਲੇ ਅਤੇ ਸਖ਼ਤ ਮਿਹਨਤ ਨਾਲ ਸੀਏ ਦੀ ਪ੍ਰੀਖਿਆ ਪਾਸ ਕਰਕੇ ਪਿੰਡ, ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਵਿੱਚ ਅਸ਼ੀਸ਼ ਦਾ ਖ਼ਾਸ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਮਨੀਸ਼ਾ ਗੁਪਤਾ ਨੇ ਅਸ਼ੀਸ਼ ਦਾ ਸਨਮਾਨ ਕਰਦਿਆਂ ਕਿਹਾ ਕਿ ਅਜਿਹੇ ਵਿਦਿਆਰਥੀ ਸਕੂਲ ਦਾ ਮਾਣ ਹਨ। ਉਨ੍ਹਾਂ ਕਿਹਾ ਕਿ ਅਸ਼ੀਸ਼ ਦੀ ਸਫ਼ਲਤਾ ਦੱਸਦੀ ਹੈ ਕਿ ਮਿਹਨਤ ਨਾਲ ਕੋਈ ਵੀ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਸ਼ੀਸ਼ ਦੀ ਕਾਮਯਾਬੀ ਹੋਰ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਹੈ। ਇਸ ਮੌਕੇ ਕਾਮਰਸ ਲੈਕਚਰਾਰ ਸਵਾਤੀ ਬਵੇਜਾ ਤੇ ਅਧਿਆਪਕਾਂ ਉਸ ਨੂੰ ਵਧਾਈਆਂ ਦਿੱਤੀਆਂ। -ਪੱਤਰ ਪ੍ਰੇਰਕ
Advertisement
Advertisement