ਐੱਨਜੀਟੀ ਅਣਸੋਧਿਆ ਪਾਣੀ ਡਰੇਨਾਂ ’ਚ ਪਾਉਣ ਵਿਰੁੱਧ ਸਖ਼ਤ

ਐੱਨਜੀਟੀ ਅਣਸੋਧਿਆ ਪਾਣੀ ਡਰੇਨਾਂ ’ਚ ਪਾਉਣ ਵਿਰੁੱਧ ਸਖ਼ਤ

ਪੰਜ ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਐੱਨਜੀਟੀ ਮੋਨੀਟਰਿੰਗ ਕਮੇਟੀ ਚੇਅਰਮੈਨ ਜਸਟਿਸ ਜਸਬੀਰ ਸਿੰਘ (ਸੇਵਾਮੁਕਤ) ਤੇ ਹੋਰ।

ਮਹਿੰਦਰ ਸਿੰਘ ਰੱਤੀਆਂ

ਮੋਗਾ, 4 ਮਾਰਚ

ਇਥੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਮੋਨੀਟਰਿੰਗ ਕਮੇਟੀ ਚੇਅਰਮੈਨ ਜਸਟਿਸ ਜਸਬੀਰ ਸਿੰਘ (ਸੇਵਾ ਮੁਕਤ) ਨੇ ਮਾਲਵਾ ਦੇ ਪੰਜ ਜ਼ਿਲ੍ਹਿਆਂ ਮੋਗਾ, ਫਰੀਦਕੋਟ, ਫਿਰੋਜ਼ਪੁਰ, ਫਾਜਲਿਕਾ ਤੇ ਸ੍ਰੀ ਮੁਕਤਸਰ ਸਾਹਿਬ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕਰਕੇ ਵਿੱਚ ਅਣਸੋਧੇ ਪਾਣੀ ਤੇ ਮਲ ਨੂੰ ਡਰੇਨਾਂ ਤੇ ਹੋਰ ਜਲ ਸਰੋਤਾਂ ’ਚ ਛੱਡੇ ਜਾਣ ਕਾਰਨ ਪੈਦਾ ਹੋਏ ਹਾਲਾਤ ਦਾ ਜਾਇਜਾ ਲਿਆ। ਇਸ ਮੌਕੇ ਕਮੇਟੀ ਮੈਂਬਰ ਐੱਸਸੀ ਅਗਰਵਾਲ ਸੇਵਾ ਮੁਕਤ ਮੁੱਖ ਸਕੱਤਰ ,ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ, ਡਾ.ਬਾਬੂ ਰਾਮ ਡੀਸੀ ਸੰਦੀਪ ਹੰਸ ਤੇ ਹੋਰ ਅਧਿਕਾਰੀ ਹਾਜ਼ਰ ਸਨ। ਐੱਨਜੀਟੀ ਨੇ ਕਿਹਾ ਕਿ ਡਰੇਨਾਂ ’ਚ ਪਾਣੀ ਦੀ ਗੁਣਵਤਾ ਬਹੁਤ ਮਾੜੀ ਹੈ। ਲੋਕਾਂ ਅਤੇ ਜਾਨਵਰਾਂ ਦੀ ਸਿਹਤ ਲਈ ਇਹ ਬਹੁਤ ਹੀ ਗੰਭੀਰ ਮਾਮਲਾ ਹੈ। ਇਸ ਕੰਮ ’ਚ ਕਿਸੇ ਤਰ੍ਹਾਂ ਦੀ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਨ੍ਹਾਂ 5 ਜ਼ਿਲ੍ਹਿਆਂ ਵਿੱਚੋਂ ਲੰਘਦੀਆਂ ਤਕਰੀਬਨ 22 ਡਰੇਨਾਂ ਤੇ ਹੋਰ ਜਲ ਸੰਗਠਨਾਂ ਵਿਚ ਅਣ ਸੋਧੇ ਪਾਣੀ ਤੇ ਮਲ ਨੂੰ ਛੱਡਣ ਨਾਲ ਹਾਲਾਤ ਮਨੁੱਖਤਾ ਲਈ ਠੀਕ ਨਹੀਂ ਹਨ। ਜਿਹੜੇ ਠੇਕੇਦਾਰ ਕੰਮ ਨਹੀਂ ਕਰਦੇ ਉਨ੍ਹਾਂ ਦੇ ਟੈਂਡਰ ਵਿਭਾਗੀ ਕਾਰਵਾਈ ਕਰਕੇ ਰੱਦ ਕਰ ਦਿੱਤੇ ਜਾਣ ਤੇ ਨਵੀਆਂ ਕੰਪਨੀਆਂ ਨੂੰ ਕੰਮ ਦਿੱਤਾ ਜਾਵੇ। ਉਨ੍ਹਾਂ ਨਹਿਰੀ ਵਿਭਾਗ ਨੂੰ ਖੇਤਰ ਵਿੱਚ ਧਰਤੀ ਹੇਠਲਾ ਪਾਣੀ ਬੈਕਟੀਰੀਆ ਹੋਣ ਕਾਰਨ ਪੀਣਯੋਗ ਨਹੀਂ। ਇਥੇ ਨਹਿਰੀ ਪਾਣੀ ਸੋਧ ਪ੍ਰਾਜੈਕਟ ਯੋਜਨਾ ਬਣਾਈ ਜਾਵੇ। ਪੰਜਾਬ ਪ੍ਰਦੂਸਣ ਰੋਕਥਾਮ ਬੋਰਡ ਤੇ ਜਲ ਸਪਲਾਈ ਤੇ ਸੈਨੀਟੇਸਨ ਵਿਭਾਗ ਨੂੰ ਹਰ 15 ਦਿਨਾਂ ਵਿੱਚ 10 ਨਲਕਿਆਂ ਦਾ ਪਾਣੀ ਜਾਂਚਣ ਦੀ ਹਦਾਇਤ ਕਰਦੇ ਆਖਿਆ ਕਿ ਜੇ ਪਾਣੀ ਪੀਣਯੋਗ ਨਹੀਂ ਹੈ ਤਾਂ ਉਹ ਨਲਕੇ ਬੰਦ ਕਰਵਾਏ ਜਾਣ।

ਆਬੋ-ਹਵਾ ਗੰਧਲਾ ਕਰਨ ਵਾਲਿਆਂ ਨੂੰ ਮਿਲੇ ਸਖਤ ਸਜ਼ਾ: ਸੀਚੇਵਾਲ

ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸਾਡੀ ਸੋਚ ਨੇ ਪੰਜਾਬ ਦਾ ਵਾਤਾਵਰਨ ਪਲੀਤ ਕਰ ਕੇ ਰੱਖ ਦਿੱਤਾ ਹੈ ਤੇ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜ਼ਹਿਰੀਲਾ ਪਾਣੀ, ਗੰਦੀ ਹਵਾ, ਕੂੜੇ ਦੇ ਢੇਰ ਤੇ ਜਮਾਂਦਰੂ ਬਿਮਾਰੀਆਂ ਦੇ ਰਹੇ ਹਾਂ। ਜੇ ਅਸੀਂ ਨਾ ਸੁਧਰੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜ ਦਰਿਆਵਾਂ ਦੀ ਇਸ ਧਰਤੀ ਤੋਂ ਮਨੁੱਖੀ ਜੀਵਨ ਖਤਮ ਹੋ ਜਾਵੇਗਾ।’ ਉਨ੍ਹਾਂ ਕਿਹਾ ਕਿ ਪੰਜਾਬ ਦੀ ਆਬੋ-ਹਵਾ ਨੂੰ ਗੰਦਾ ਕਰਨ ਤੇ ਮਿਲਾਵਟਖੋਰਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਸ਼ੁੱਧ ਪਾਣੀ ਦਾ ਪੱਧਰ ਜੋ ਪੰਜ-ਦਸ ਫੁੱਟ ’ਤੇ ਸੀ, ਅੱਜ 250 ਫੁੱਟ ਤੋਂ ਵੱਧ ਹੇਠਾਂ ਚਲਾ ਗਿਆ ਹੈ। ਯੂਰੇਨੀਅਮ ਵਰਗਾ ਜ਼ਹਿਰ ਪਾਣੀ ਵਿੱਚ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੇਲੇ ਰਾਜ ਦਾ 47 ਫੀਸਦੀ ਭਾਗ ਜੰਗਲ ਹੇਠ ਸੀ ਤੇ ਹੁਣ ਕੇਵਲ 3 ਫੀਸਦੀ ਰਹਿ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All