ਆਵਾਰਾ ਕੁੱਤੇ ਨੇ ਆਟੋ ਚਾਲਕ ਨੂੰ ਵੱਢਿਆ
ਇੱਥੇ ਬੱਸ ਸਟੈਂਡ ਵਿੱਚ ਅਵਾਰਾ ਕੁੱਤੇ ਨੇ ਅਚਾਨਕ ਆਟੋ ਚਾਲਕ ’ਤੇ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਸਿਵਲ ਹਸਪਤਾਲ ਜ਼ੀਰਾ ਵਿੱਚ ਜ਼ੇਰੇ ਇਲਾਜ ਸੁੱਚਾ ਸਿੰਘ ਪੁੱਤਰ ਲਾਲ ਸਿੰਘ ਵਾਸੀ ਸ਼ਿਵ ਕਲੌਨੀ ਜ਼ੀਰਾ ਨੇ ਦੱਸਿਆ ਕਿ ਉਹ...
Advertisement
ਇੱਥੇ ਬੱਸ ਸਟੈਂਡ ਵਿੱਚ ਅਵਾਰਾ ਕੁੱਤੇ ਨੇ ਅਚਾਨਕ ਆਟੋ ਚਾਲਕ ’ਤੇ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਸਿਵਲ ਹਸਪਤਾਲ ਜ਼ੀਰਾ ਵਿੱਚ ਜ਼ੇਰੇ ਇਲਾਜ ਸੁੱਚਾ ਸਿੰਘ ਪੁੱਤਰ ਲਾਲ ਸਿੰਘ ਵਾਸੀ ਸ਼ਿਵ ਕਲੌਨੀ ਜ਼ੀਰਾ ਨੇ ਦੱਸਿਆ ਕਿ ਉਹ ਸਵੇਰੇ ਕਰੀਬ 7 ਵਜੇ ਆਟੋ ’ਤੇ ਸਵਾਰੀਆਂ ਲੈ ਕੇ ਬੱਸ ਅੱਡੇ ਪਹੁੰਚਿਆ, ਉੱਥੇ ਬੀਤੇ ਦਿਨ ਲੱਗੇ ਲੰਗਰ ਕਾਰਨ ਖਿੱਲਰੇ ਕੂੜੇ ਦੀ ਸਫ਼ਾਈ ਕਰਨ ਲੱਗ ਪਿਆ। ਇਸ ਦੌਰਾਨ ਪਿੱਛੋਂ ਆਏ ਅਵਾਰਾ ਕੁੱਤੇ ਨੇ ਅਚਾਨਕ ਉਸ ’ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਕੁੱਤੇ ਨੇ ਬੱਸ ਅੱਡੇ ਨੇੜੇ ਚਾਰ ਤੋਂ ਪੰਜ ਹੋਰ ਵਿਅਕਤੀਆਂ ’ਤੇ ਵੀ ਹਮਲਾ ਕੀਤਾ, ਜਿਸ ਕਾਰਨ ਉਹ ਵੀ ਜ਼ਖ਼ਮੀ ਹੋ ਗਏ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਅਤੇ ਨਗਰ ਕੌਂਸਲ ਤੋਂ ਮੰਗ ਕੀਤੀ ਕਿ ਅਵਾਰਾ ਕੁੱਤਿਆਂ ਨੂੰ ਕਾਬੂ ਕਰਨ ਲਈ ਤੁਰੰਤ ਕਦਮ ਚੁੱਕੇ ਜਾਣ।
Advertisement
Advertisement
×
