DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Stray Dog Attacks at Manal Gaushala: ਗਊਸ਼ਾਲਾ ’ਚ ਅਵਾਰਾ ਕੁੱਤਿਆਂ ਦਾ ਸ਼ਿਕਾਰ ਬਣ ਰਹੇ ਨੇ ਗਊਵੰਸ਼

ਹਲਕੇ ਦੇ ਪਿੰਡ ਮਨਾਲ ਵਿੱਚ ਸਰਕਾਰੀ ਗਊਸ਼ਾਲਾ ਵਿੱਚ ਮਾੜੇ ਪ੍ਰਬੰਧਾਂ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਗਊਸ਼ਾਲਾ ਅੰਦਰਲੇ ਗਊਵੰਸ਼ ਲਵਾਰਸ ਖੂੰਖਾਰ ਕੁੱਤਿਆਂ ਦੀ ਭੇਟ ਚੜ੍ਹ ਰਹੇ ਹਨ ਤੇ ਰੋਜ਼ਾਨਾ 2 ਤੋਂ 3 ਗਊਵੰਸ਼ਾਂ ਦੀ ਮੌਤ ਹੋ ਰਹੀ ਹੈ...

  • fb
  • twitter
  • whatsapp
  • whatsapp
Advertisement

ਹਲਕੇ ਦੇ ਪਿੰਡ ਮਨਾਲ ਵਿੱਚ ਸਰਕਾਰੀ ਗਊਸ਼ਾਲਾ ਵਿੱਚ ਮਾੜੇ ਪ੍ਰਬੰਧਾਂ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਗਊਸ਼ਾਲਾ ਅੰਦਰਲੇ ਗਊਵੰਸ਼ ਲਵਾਰਸ ਖੂੰਖਾਰ ਕੁੱਤਿਆਂ ਦੀ ਭੇਟ ਚੜ੍ਹ ਰਹੇ ਹਨ ਤੇ ਰੋਜ਼ਾਨਾ 2 ਤੋਂ 3 ਗਊਵੰਸ਼ਾਂ ਦੀ ਮੌਤ ਹੋ ਰਹੀ ਹੈ ਜਿਸ ਤੋਂ ਪ੍ਰਸ਼ਾਸਨ ਦੇ ਨਾਕਾਮ ਪ੍ਰਬੰਧਾਂ ਦੀ ਪੋਲ ਖੁੱਲ੍ਹ ਰਹੀ ਹੈ। ਜਾਣਕਾਰੀ ਅਨੁਸਾਰ ਸਾਢੇ 13 ਏਕੜ ਪੈਲੀ ਵਿੱਚ ਬਣੀ ਗਊਸ਼ਾਲਾ ਵਿੱਚ ਮੌਜੂਦਾ ਸਮੇਂ 500 ਗਊਵੰਸ਼ ਮੌਜੂਦ ਹਨ ਜਿਨ੍ਹਾਂ ਦੀ ਸੰਭਾਲ ਲਈ ਇੱਕ ਮੈਨੇਜਰ ਅਤੇ 3 ਮਜ਼ਦੂਰ ਰੱਖੇ ਹੋਏ ਹਨ। ਇਨ੍ਹਾਂ ਵਿੱਚੋਂ ਰਾਤ ਸਮੇਂ ਸਿਰਫ਼ ਦੋ ਹੀ ਮੌਜੂਦ ਰਹਿੰਦੇ ਹਨ ਜਦਕਿ 2 ਮਜ਼ਦੂਰ ਸਮੇਂ ਸਿਰ ਤਨਖ਼ਾਹਾਂ ਨਾ ਦਿੱਤੇ ਜਾਣ ਤੋਂ ਪ੍ਰੇਸ਼ਾਨ ਹੋ ਕੇ ਕੰਮ ਛੱਡ ਚੁੱਕੇ ਹਨ। ਲਾਵਾਰਸ ਕੁੱਤੇ ਅਕਸਰ ਅੰਦਰ ਆ ਜਾਂਦੇ ਹਨ ਅਤੇ ਗਊਵੰਸ਼ਾਂ ਨੂੰ ਸ਼ਿਕਾਰ ਬਣਾਉਂਦੇ ਹਨ। ਕਈ ਦਫ਼ਾ ਗਊ ਭਗਤਾਂ ਵੱਲੋਂ ਪ੍ਰਸ਼ਾਸਨ ਨੂੰ ਜਾਣੂ ਕਰਵਾਉਣ ਦੇ ਬਾਵਜੂਦ ਇਸਦਾ ਹੱਲ ਨਹੀਂ ਕੀਤਾ ਗਿਆ। ਗਊਸ਼ਾਲਾ ਵਿੱਚ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਨੌਜਵਾਨ ਯਿਸ਼ੂ ਨੇ ਮੰਗ ਕੀਤੀ ਕਿ ਇਸ ਸਮੱਸਿਆ ਦੇ ਹੱਲ ਲਈ ਅਵਾਰਾ ਕੁੱਤਿਆਂ ਨੂੰ ਤੁਰੰਤ ਫੜ ਕੇ ਕਿਸੇ ਸ਼ੈਲਟਰ ਵਿੱਚ ਛੱਡਿਆ ਜਾਵੇ।

ਮਾਮਲਾ ਹੁਣੇ ਧਿਆਨ ’ਚ ਆਇਆ: ਐੱਸ ਡੀ ਐੱਮ

ਐੱਸ ਡੀ ਐੱਮ ਕ੍ਰਿਤਿਕਾ ਗੋਇਲ ਨੇ ਕਿਹਾ ਕਿ ਇਹ ਮਾਮਲਾ ਹੁਣ ਹੀ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਉਹ ਤੁਰੰਤ ਇਸ ਦੇ ਹੱਲ ਲਈ ਗਊਸ਼ਾਲਾ ਦੇ ਸਟਾਫ਼ ਅਤੇ ਸਬੰਧਤ ਅਧਿਕਾਰੀਆਂ ਨਾਲ ਗੱਲ ਕਰਨਗੇ। ਉਨ੍ਹਾਂ ਦੱਸਿਆ ਕਿ ਗਊਸ਼ਾਲਾ ਵਿੱਚ ਲੋੜੀਂਦੇ ਮਜ਼ਦੂਰਾਂ ਤੇ ਚੌਕੀਦਾਰ ਦਾ ਵੀ ਪ੍ਰਬੰਧ ਕੀਤਾ ਜਾਵੇਗਾ।

Advertisement
Advertisement
×