DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Storm: ਤੇਜ਼ ਹਨੇਰੀ ਕਾਰਨ ਸੋਲਰ ਪੈਨਲ, ਖੰਭੇ ਅਤੇ ਟਰਾਂਸਫਾਰਮਰ ਨੁਕਸਾਨੇ

ਰੁੱਖ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ; ਕਿਸਾਨਾਂ ਵੱਲੋਂ ਮੁਆਵਜ਼ੇ ਦੀ ਮੰਗ

  • fb
  • twitter
  • whatsapp
  • whatsapp
featured-img featured-img
ਤੇਜ਼ ਤੂਫ਼ਾਨ ਕਾਰਨ ਖੇਤਾਂ ਵਿੱਚ ਨੁਕਸਾਨੇ ਗਏ ਸੋਲਰ ਪੈਨਲ।
Advertisement

ਬੀਤੀ ਰਾਤ ਇਲਾਕੇ ਵਿੱਚ ਆਈ ਤੇਜ਼ ਹਨੇਰੀ ਕਾਰਨ ਕਈ ਥਾਵਾਂ ’ਤੇ ਬਿਜਲੀ ਦੇ ਖੰਭੇ ਅਤੇ ਟਰਾਂਸਫਾਰਮਰ ਡਿੱਗ ਪਏ। ਇਸ ਦੌਰਾਨ ਖੇਤਾਂ ਵਿੱਚ ਲੱਗੇ ਸੋਲਰ ਪੈਨਲ ਵੱਡੀ ਗਿਣਤੀ ਵਿੱਚ ਨੁਕਸਾਨੇ ਗਏ ਅਤੇ ਕਈ ਥਾਵਾਂ ’ਤੇ ਸੜਕਾਂ ਉੱਤੇ ਦਰੱਖਤ ਡਿੱਗਣ ਕਾਰਨ ਆਵਾਜਾਈ ਵਿੱਚ ਵਿਘਨ ਪੈ ਗਿਆ। ਲਗਪਗ 2 ਕਿਲੋਮੀਟਰ ਦੇ ਖੇਤਰ ਵਿੱਚੋਂ ਲੰਘੇ ਇਸ ਤੂਫ਼ਾਨ ਕਾਰਨ ਕਿਸਾਨਾਂ ਦੇ ਖੇਤਾਂ ਵਿੱਚ ਲਗਾਏ ਗਏ ਸੋਲਰ ਪੈਨਲ, ਬਿਜਲੀ ਦੇ ਟਰਾਂਸਫਾਰਮਰ, ਬਿਜਲੀ ਦੇ ਖੰਭੇ ਅਤੇ ਤਾਰਾਂ ਡਿੱਗ ਪਈਆਂ। ਸੋਲਰ ਪੈਨਲ ਪਲੇਟਾਂ ਚਕਨਾਚੂਰ ਹੋ ਗਈਆਂ, ਜਿਸ ਨਾਲ ਕਿਸਾਨਾਂ ਨੂੰ ਕਾਫ਼ੀ ਵਿੱਤੀ ਨੁਕਸਾਨ ਹੋਇਆ ਹੈ। ਕਿਸਾਨ ਕੁਲਦੀਪ ਮੁਦਲੀਆ, ਸੁਭਾਸ਼ ਸਹਾਰਨ, ਜਗਤਾਰ ਸਿੰਘ, ਵਿਨੋਦ ਸਹਾਰਨ, ਸੁਭਾਸ਼ ਚੰਦਰ, ਬਨਵਾਰੀ ਲਾਲ ਨੇ ਦੱਸਿਆ ਕਿ ਦੇਰ ਰਾਤ ਆਏ ਤੂਫ਼ਾਨ ਕਾਰਨ ਖੇਤਾਂ ਵਿੱਚ ਲਗਾਏ ਗਏ ਸੋਲਰ ਪੈਨਲਾਂ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਤੇਜ਼ ਤੂਫ਼ਾਨ ਕਾਰਨ ਇਲਾਕੇ ਵਿੱਚ ਸੋਲਰ ਪੈਨਲ ਪਲੇਟਾਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ। ਪਿੰਡ ਮਿਠੁਨਪੁਰਾ ਅਤੇ ਕਰਮਾਸ਼ਾਨਾ ਨੂੰ ਰਾਜਸਥਾਨ ਨਾਲ ਜੋੜਨ ਵਾਲੀ ਮੁੱਖ ਸੜਕ ’ਤੇ ਲਗਪਗ ਅੱਧਾ ਦਰਜਨ ਵੱਡੇ ਕਿੱਕਰਾਂ ਦੇ ਦਰੱਖਤ ਜੜ੍ਹੋਂ ਉਖੜ ਕੇ ਸੜਕ ’ਤੇ ਡਿੱਗ ਪਏ। ਇਸ ਨਾਲ ਸੜਕ ’ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਇਸ ਕਾਰਨ ਸਿਰਸਾ ਤੋਂ ਰਾਵਤਸਰ ਵਾਇਆ ਏਲਨਾਬਾਦ ਜਾਣ ਵਾਲੀ ਹਰਿਆਣਾ ਰੋਡਵੇਜ਼ ਦੀ ਬੱਸ ਵੀ ਅੱਜ ਰਾਜਸਥਾਨ ਦੇ ਪਿੰਡਾਂ ਸ਼ਿਓਦਾਨਪੁਰਾ, ਢਾਣੀ ਲਾਲ ਖਾ, ਦੇਈਦਾਸ ਰਾਹੀਂ ਰਾਵਤਸਰ ਪਹੁੰਚੀ। ਇਲਾਕੇ ਦੇ ਕਿਸਾਨਾਂ ਨੇ ਇਸ ਕੁਦਰਤੀ ਆਫ਼ਤ ਕਾਰਨ ਹੋਏ ਨੁਕਸਾਨ ਦਾ ਸਰਵੇਖਣ ਕਰਵਾ ਕੇ ਉਨ੍ਹਾਂ ਨੂੰ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ।

ਤੇਜ਼ ਹਨੇਰੀ ਕਾਰਨ 140 ਫੁੱਟ ਲੰਬੀ ਕੰਧ ਡਿੱਗੀ

ਤਪਾ ਮੰਡੀ (ਸੀ ਮਾਰਕੰਡਾ): ਇਲਾਕੇ ਵਿੱਚ ਆਏ ਤੇਜ਼ ਹਨ/ਰੀ ਅਤੇ ਝੱਖੜ ਨਾਲ ਪਏ ਮੀਂਹ ਨੇ ਕਈ ਥਾਵਾਂ ਉੱਤੇ ਭਾਰੀ ਨੁਕਸਾਨ ਕੀਤਾ। ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਕਈ ਥਾਵਾਂ ਉੱਤੇ ਦਰੱਖਤ ਜੜ੍ਹਾਂ ਸਣੇ ਉਖੜ ਕੇ ਡਿੱਗ ਗਏ, ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪਿਆ। ਇਸ ਦੌਰਾਨ ਤਪਾ-ਢਿੱਲਵਾਂ ਰੋਡ ਸਥਿਤ ਜਿੰਦਲ ਆਰ ਓ ਫੈਕਟਰੀ ਦੇ ਮਾਲਕ ਵਿਜੈ ਕੁਮਾਰ ਜਿੰਦਲ ਦੀ ਕਰੀਬ 140 ਫੁੱਟ ਲੰਬੀ ਕੰਧ ਵੀ ਤੇਜ਼ ਹਵਾਵਾਂ ਦੇ ਝੋਕਿਆਂ ਕਾਰਨ ਢਹਿ ਗਈ। ਫੈਕਟਰੀ ਦੇ ਮਾਲਕ ਅਨੁਸਾਰ ਉਹ ਰੋਜ਼ਾਨਾ ਵਾਂਗ ਸਵੇਰੇ ਫੈਕਟਰੀ ਪਹੁੰਚੇ ਤਾਂ ਦੇਖਿਆ ਕਿ ਕੰਧ ਪੂਰੀ ਤਰ੍ਹਾਂ ਡਿੱਗੀ ਪਈ ਸੀ। ਉਨ੍ਹਾਂ ਕਿਹਾ ਕਿ ਇਸ ਘਟਨਾ ਕਾਰਨ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਟੁੱਟੇ ਦਰੱਖਤਾਂ ਅਤੇ ਹੋਰ ਰੁਕਾਵਟਾਂ ਨੂੰ ਜਲਦੀ ਹਟਾ ਕੇ ਆਵਾਜਾਈ ਨੂੰ ਸੁਚਾਰੂ ਬਣਾਇਆ ਜਾਵੇ।

Advertisement
Advertisement
×