ਚੋਰੀ ਦੇ ਦੋਪਹੀਆ ਵਾਹਨ ਬਰਾਮਦ
ਜ਼ਿਲ੍ਹੇ ਦੇ ਏ ਬੀ ਵੀ ਟੀ ਸਟਾਫ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਵਾਹਨ ਚੋਰੀ ਕਰਨ ਵਾਲੇ ਨੂੰ ਕਾਬੂ ਕੀਤਾ ਹੈ। ਪੁਲੀਸ ਅਨੁਸਾਰ ਮੁਲਜ਼ਮ ਕੋਲੋਂ ਇਲੈਕਟ੍ਰਿਕ ਸਕੂਟਰ ਸਮੇਤ ਪੰਜ ਮੋਟਰਸਾਈਕਲ ਬਰਾਮਦ ਕੀਤੇ ਗਏ। ਏ ਬੀ ਵੀ ਟੀ ਸਟਾਫ...
Advertisement
ਜ਼ਿਲ੍ਹੇ ਦੇ ਏ ਬੀ ਵੀ ਟੀ ਸਟਾਫ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਵਾਹਨ ਚੋਰੀ ਕਰਨ ਵਾਲੇ ਨੂੰ ਕਾਬੂ ਕੀਤਾ ਹੈ। ਪੁਲੀਸ ਅਨੁਸਾਰ ਮੁਲਜ਼ਮ ਕੋਲੋਂ ਇਲੈਕਟ੍ਰਿਕ ਸਕੂਟਰ ਸਮੇਤ ਪੰਜ ਮੋਟਰਸਾਈਕਲ ਬਰਾਮਦ ਕੀਤੇ ਗਏ। ਏ ਬੀ ਵੀ ਟੀ ਸਟਾਫ ਇੰਚਾਰਜ ਸਬ-ਇੰਸਪੈਕਟਰ ਗੁਰਮੇਸ਼ ਨੇ ਦੱਸਿਆ ਕਿ ਰਵਿੰਦਰ ਕੁਮਾਰ ਵਾਸੀ ਸੁਭਾਸ਼ ਬਸਤੀ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ 4 ਜੁਲਾਈ 2025 ਨੂੰ ਉਹ ਦੁਪਹਿਰ ਨੂੰ ਆਪਣੇ ਬੱਚਿਆਂ ਨੂੰ ਸਕੂਲ ਤੋਂ ਲੈਣ ਲਈ ਬੀ ਬਲਾਕ ਦੇ ਜੀਆਰਜੀ ਸਕੂਲ ਗਿਆ ਸੀ। ਉਸ ਨੇ ਆਪਣਾ ਸਕੂਟਰ ਸਕੂਲ ਦੇ ਗੇਟ ਦੇ ਬਾਹਰ ਖੜ੍ਹਾ ਕੀਤਾ ਅਤੇ ਉਨ੍ਹਾਂ ਨੂੰ ਲੈਣ ਲਈ ਅੰਦਰ ਚਲਾ ਗਿਆ। ਜਦੋਂ ਉਹ ਕੁਝ ਸਮੇਂ ਬਾਅਦ ਵਾਪਸ ਆਇਆ ਤਾਂ ਸਕੂਟਰ ਨਹੀਂ ਮਿਲਿਆ। ਪੀੜਤ ਦੀ ਸ਼ਿਕਾਇਤ ਦੇ ਆਧਾਰ ’ਤੇ ਸਿਟੀ ਥਾਣੇ ਵਿੱਚ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ।
Advertisement
Advertisement
×

