DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਗਲੀ ਰਣਨੀਤੀ ਅੱਜ ਤੈਅ ਕਰੇਗੀ ਸੂਬਾ ਕਮੇਟੀ

ਕਿਸਾਨ ਧਰਨਾ ਗਿਆਰ੍ਹਵੇਂ ਦਿਨ ’ਚ ਦਾਖ਼ਲ; ਬਰਨਾਲਾ ਵਿੱਚ ਹੋਵੇਗੀ ਸੂਬਾਈ ਬੈਠਕ

  • fb
  • twitter
  • whatsapp
  • whatsapp
Advertisement
ਇਥੋਂ ਦੇ ਡੀਸੀ ਦਫਤਰ ਮੂਹਰੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਚਲਾਏ ਜਾ ਰਹੇ ਅਣਮਿਥੇ ਸਮੇਂ ਦਾ ਧਰਨਾ ਅੱਜ ਗਿਆਰ੍ਹਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ਪਰ ਸਰਕਾਰ ਵੱਲੋਂ ਕੋਈ ਮੰਗ ਪੂਰੀ ਨਾ ਕੀਤੇ ਜਾਣ ’ਤੇ ਜਥੇਬੰਦੀ ਵਿੱਚ ਭਾਰੀ ਰੋਸ ਹੈ। ਇਸ ਦੇ ਚੱਲਦਿਆਂ ਜਥੇਬੰਦੀ ਨੇ ਹੁਣ ਇਸ ਮਾਮਲੇ ਨੂੰ ਸੂਬਾਈ ਪੱਧਰ ’ਤੇ ਵਿਚਾਰਨ ਦਾ ਫੈਸਲਾ ਕੀਤਾ ਹੈ।

ਇਸ ਸਬੰਧੀ ਜਥੇਬੰਦੀ ਦੇ ਸੀਨੀਅਰ ਆਗੂਆਂ ਤੇ ਧਰਨੇ ਦੇ ਸੰਚਾਲਕਾਂ ਹਰਬੰਸ ਸਿੰਘ ਕੋਟਲੀ ਅਤੇ ਗੁਰਭਗਤ ਸਿੰਘ ਭਲਾਈਆਣਾ ਨੇ ਦੱਸਿਆ ਕਿ ਮੁਆਵਜ਼ੇ ਦੀ ਪੂਰਤੀ ਅਤੇ ਸਰਕਾਰ ਦੇ ਲਾਪਰਵਾਹੀ ਭਰੇ ਵਤੀਰੇ ਨੂੰ ਦੇਖਦਿਆਂ ਸੂਬਾਈ ਕਮੇਟੀ ਵੱਲੋਂ 29 ਨਵੰਬਰ ਨੂੰ ਸੂਬਾ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਬਰਨਾਲਾ ਵਿੱਚ ਸੱਦੀ ਵਿਸ਼ੇਸ਼ ਬੈਠਕ ਵਿੱਚ ਧਰਨੇ ਦੀ ਅਗਲੀ ਰਣਨੀਤੀ ਉਲੀਕੀ ਜਾਵੇਗੀ। ਇਸ ਬੈਠਕ ਵਿੱਚ ਮੁਕਤਸਰ ਅਤੇ ਫਰੀਦਕੋਟ ਜ਼ਿਲਿ੍ਹਆਂ ਦੇ ਆਗੂ ਵੀ ਸ਼ਾਮਲ ਹੋਣਗੇ।

Advertisement

ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਨੱਥਾ ਸਿੰਘ ਰੋੜੀ ਕਪੂਰਾ, ਸੁਖਦੇਵ ਸਿੰਘ ਮਲੋਟ, ਜਸਪ੍ਰੀਤ ਸਿੰਘ ਜੈਤੋ ਅਤੇ ਗੁਰਮੀਤ ਸਿੰਘ ਬਿੱਟੂ ਮੱਲਣ ਨੇ ਆਖਿਆ ਕਿ ਮ੍ਰਿਤਕ ਕਿਸਾਨ ਹਰਜੀਤ ਸਿੰਘ ਕੋਟਕਪੂਰਾ ਦੇ ਪੀੜਤ ਪਰਿਵਾਰ ਲਈ 10 ਰੁਪਏ ਮੁਆਵਜ਼ਾ, ਇਕ ਜੀਅ ਦੀ ਸਰਕਾਰੀ ਨੌਕਰੀ ਤੇ ਸਾਰੇ ਕਰਜ਼ੇ ਦੀ ਮੁਆਫੀ ਦੇ ਨਾਲ ਗੰਭੀਰ ਜ਼ਖਮੀ ਕਿਸਾਨ ਬਲਵੰਤ ਸਿੰਘ ਨੰਗਲ ਦੇ ਇਲਾਜਾ ਦਾ ਸਾਰਾ ਖਰਚਾ ਸਰਕਾਰ ਵੱਲੋਂ ਅਦਾ ਕਰਨ ਦੀ ਮੰਗ ਨੂੰ ਲੈ ਕੇ ਪਹਿਲਾਂ ਲਿਖਤੀ ਰੂਪ ਵਿੱਚ ਅਤੇ ਹੁਣ ਧਰਨਾ ਲਾ ਕੇ ਸਰਕਾਰ ਨੂੰ ਹਲੂਣਿਆ ਜਾ ਰਿਹਾ ਹੈ ਪਰ ਸਿੱਤਮ ਦੀ ਗੱਲ ਹੈ ਕਿ ਸਰਕਾਰ ਦੇ ਕੰਨਾ ’ਤੇ ਅਜੇ ਤੱਕ ਜੂੰ ਨਹੀਂ ਸਰਕੀ, ਜਿਸ ਕਰਕੇ ਹੁਣ ਸੂਬਾ ਕਮੇਟੀ ਵੱਲੋਂ ਸਖਤ ਰੁਖ ਅਪਣਾਇਆ ਜਾ ਰਿਹਾ ਹੈ। ਇਸ ਦਾ ਅਸਰ ਆਉਣ ਵਾਲੇ ਦਿਨਾਂ ’ਚ ਧਰਨੇ ਦੀ ਬਣਾਈ ਜਾਣ ਵਾਲੀ ਰਣਨੀਤੀ ਤੋਂ ਵੇਖਣ ਨੂੰ ਮਿਲੇਗਾ। ਇਸ ਮੌਕੇ ਕਾਕਾ ਸਿੰਘ ਖੁੰਡੇ ਹਲਾਲ, ਗੁਰਸੇਵਕ ਸਿੰਘ ਲੰਬੀ, ਗੁਰਤੇਜ ਸਿੰਘ ਖੁੱਡੀਆਂ, ਮਨੋਹਰ ਸਿੰਘ ਸਿੱਖਵਾਲਾ, ਕੁਲਬੀਰ ਸਿੰਘ ਭਾਗਸਰ, ਜਸਵੀਰ ਸਿੰਘ ਗੰਧੜ, ਹਰਪਾਲ ਸਿੰਘ ਧੂਲਕੋਟ, ਬੋਹੜ ਸਿੰਘ ਆਦਿ ਕਿਸਾਨ ਆਗੂ ਵੀ ਹਾਜ਼ਰ ਸਨ।

Advertisement

Advertisement
×