ਸਟੇਟ ਐਵਾਰਡੀ ਸਰਪੰਚ ਗੁਰਮੁੱਖ ਸਿੰਘ ਲਾਲੀ ਦਾ ਦੇਹਾਂਤ
ਹਲਕੇ ਦੇ ਪਿੰਡ ਨਾਈਵਾਲਾ ਦੇ ਮੌਜੂਦਾ ਸਰਪੰਚ ਸਟੇਟ ਐਵਾਰਡੀ ਗੁਰਮੁੱਖ ਸਿੰਘ ਲਾਲੀ (68) ਦਾ ਲੰਘੀ ਰਾਤ ਲੁਧਿਆਣਾ ਦੇ ਅਪੋਲੋ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਪੰਜਾਬ ਰਾਜ ਸਹਿਕਾਰੀ ਬੈਂਕ ਤੋਂ...
Advertisement
ਹਲਕੇ ਦੇ ਪਿੰਡ ਨਾਈਵਾਲਾ ਦੇ ਮੌਜੂਦਾ ਸਰਪੰਚ ਸਟੇਟ ਐਵਾਰਡੀ ਗੁਰਮੁੱਖ ਸਿੰਘ ਲਾਲੀ (68) ਦਾ ਲੰਘੀ ਰਾਤ ਲੁਧਿਆਣਾ ਦੇ ਅਪੋਲੋ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਪੰਜਾਬ ਰਾਜ ਸਹਿਕਾਰੀ ਬੈਂਕ ਤੋਂ ਸੇਵਾਮੁਕਤ ਮੈਨੇਜਰ ਲਾਲੀ ਸੂਬੇ ਭਰ ਦੀ ਦੀ ਜਾਣੀ-ਪਛਾਣੀ ਸ਼ਖ਼ਸੀਅਤ ਸਨ। ਉਨ੍ਹਾਂ ਵੱਲੋਂ ਅਜੋਕੀ ਪੀੜ੍ਹੀ ਨੂੰ ਪੁਰਾਣੇ ਗੀਤਾਂ, ਨਾਮਵਰ ਸ਼ਖ਼ਸੀਅਤਾਂ ਦੇ ਭਾਸ਼ਣ ਅਤੇ ਪੁਰਾਣੇ ਸੰਗੀਤਕ ਸਾਜੋ-ਸਾਮਾਨ ਬਾਰੇ ਜਾਣੂ ਕਰਵਾਉਣ ਦੇ ਮੰਤਵ ਨਾਲ ਆਪਣੇ ਪਿਤਾ ਦੀ ਯਾਦ ਵਿੱਚ ਪਿੰਡ ਅੰਦਰ ‘ਜਥੇਦਾਰ ਪ੍ਰਗਟ ਸਿੰਘ ਪੰਜਾਬੀ ਸੱਭਿਆਚਾਰਕ ਹੈਰੀਟੇਜ ਸੰਗੀਤਕ ਲਾਇਬ੍ਰੇਰੀ’ ਸਥਾਪਤ ਕੀਤੀ ਗਈ ਸੀ। ਲਾਇਬ੍ਰੇਰੀ ਵਿੱਚ ਉਨ੍ਹਾਂ ਪੰਜਾਬੀ ਤੇ ਹਿੰਦੀ ਭਾਸ਼ਾ ਵਿੱਚ ਨਾਮਵਰ ਕਲਾਕਾਰਾਂ ਵੱਲੋਂ ਗਾਏ ਗਏ ਗੀਤ, ਭਜਨ, ਸ਼ਬਦ ਅਤੇ ਵੱਡੇ ਵੱਡੇ ਨੇਤਾਵਾਂ ਦੇ ਭਾਸ਼ਣ ਵੀ ਸੰਭਾਲੇ ਹੋਏ ਸਨ।
Advertisement
Advertisement
×

