DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇਨਸਾਫ਼ ਲਈ ਐੱਸ ਐੱਸ ਪੀ ਦਫ਼ਤਰ ਘੇਰਿਆ

ਮਾਨਸਾ ਜ਼ਿਲ੍ਹੇ ਦੇ ਪਿੰਡ ਅਹਿਮਦਪੁਰ ਵਿੱਚ ਬੁਜ਼ਰਗ ਜੰਗੀਰ ਸਿੰਘ ਤੇ ਬਿਰਧ ਮਾਈ ਰਣਜੀਤ ਕੌਰ ਅਲੱਗ-ਅਲੱਗ ਘਰਾਂ ’ਚ ਸੁੱਤੇ ਪਏ ਹੋਣ ਸਮੇਂ ਕੀਤੇ ਗਏ ਦੋਹਰੇ ਕਤਲ ਮਾਮਲੇ ਦੀ ਗੁੱਥੀ ਸੁਲਝਾਉਣ ਵਿੱਚ ਪੁਲੀਸ ਨਾਕਾਮ ਰਹੀ ਹੈ। ਪਰਿਵਾਰ ਨੂੰ 2 ਸਾਲਾਂ ਬਾਅਦ ਵੀ...

  • fb
  • twitter
  • whatsapp
  • whatsapp
featured-img featured-img
ਐਸ ਐਸ ਪੀ ਦਫ਼ਤਰ ਅੱਗੇ ਨਾਅਰੇਬਾਜ਼ੀ ਕਰਦੋ ਹੋਏ ਲੋਕ। -ਫੋਟੋ: ਸੁਰੇਸ਼
Advertisement

ਮਾਨਸਾ ਜ਼ਿਲ੍ਹੇ ਦੇ ਪਿੰਡ ਅਹਿਮਦਪੁਰ ਵਿੱਚ ਬੁਜ਼ਰਗ ਜੰਗੀਰ ਸਿੰਘ ਤੇ ਬਿਰਧ ਮਾਈ ਰਣਜੀਤ ਕੌਰ ਅਲੱਗ-ਅਲੱਗ ਘਰਾਂ ’ਚ ਸੁੱਤੇ ਪਏ ਹੋਣ ਸਮੇਂ ਕੀਤੇ ਗਏ ਦੋਹਰੇ ਕਤਲ ਮਾਮਲੇ ਦੀ ਗੁੱਥੀ ਸੁਲਝਾਉਣ ਵਿੱਚ ਪੁਲੀਸ ਨਾਕਾਮ ਰਹੀ ਹੈ। ਪਰਿਵਾਰ ਨੂੰ 2 ਸਾਲਾਂ ਬਾਅਦ ਵੀ ਇਨਸਾਫ਼ ਨਾ ਮਿਲਣ ਤੇ ਪੁਲੀਸ ਅਧਿਕਾਰੀਆਂ ਵੱਲੋਂ ਵਾਰ-ਵਾਰ ਦਿੱਤੇ ਭਰੋਸੇ ਤੋਂ ਅੱਕੇ ਪਰਿਵਾਰਕ ਮੈਂਬਰਾਂ ਅਤੇ ਕਿਸਾਨਾਂ ਵੱਲੋਂ ਅੱਜ ਮਾਨਸਾ ਦੇ ਐੱਸ ਐਸ ਪੀ ਦਫ਼ਤਰ ਅੱਗੇ ਧਰਨਾ ਲਗਾਇਆ।

ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸਾਬਕਾ ਸਰਪੰਚ ਹੰਸ ਰਾਜ ਨੇ ਦੱਸਿਆ ਕਿ ਉਨ੍ਹਾਂ ਦੇ ਬਜ਼ੁਰਗਾਂ ਦਾ ਕਤਲ ਅਲੱਗ-ਅਲੱਗ ਘਰਾਂ ’ਚ ਪਏ ਇੱਕੋ ਰਾਤ ਕੁੱਝ ਵਿਅਕਤੀਆਂ ਵੱਲੋਂ ਕਰ ਦਿੱਤਾ ਗਿਆ, ਪਰ ਇਸ ਦੇ ਬਾਅਦ ਪੁਲੀਸ ਵੱਲੋਂ ਇਸ ਸਬੰਧੀ ਕੋਈ ਸੰਤੁਸ਼ਟੀਜਨਕ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹ ਕਤਲ ਸਾਲ 2024 ‘ਚ ਜਨਵਰੀ ਮਹੀਨੇ ਹੋਏ ਸਨ, ਪਰ ਅਜੇ ਤੱਕ ਪੁਲੀਸ ਕੋਈ ਵੀ ਸੁਰਾਗ ਨਹੀਂ ਲੱਭ ਸਕੀ। ਪਰਿਵਾਰਕ ਮੈਂਬਰਾਂ ਜਗਮੇਲ ਸਿੰਘ, ਤੇਜ ਰਾਮ ਨੇ ਕਿਹਾ ਕਿ ਲਗਾਤਾਰ ਪਰਿਵਾਰਾਂ ਦੇ ਮੈਂਬਰਾਂ ਦੁਆਰਾ ਬੁਢਲਾਡਾ ਥਾਣਾ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ, ਪਰ ਪੁਲੀਸ ਕਾਤਲਾਂ ਨੂੰ ਫੜਨ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ 2 ਸਾਲ ਬੀਤ ਜਾਣ ਬਾਅਦ ਅੱਜ ਮਜਬੂਰਨ ਇੱਥੇ ਐੱਸ ਐੱਸ ਪੀ ਦਫ਼ਤਰ ਅੱਗੇ ਧਰਨਾ ਲਗਾਉਣਾ ਪਿਆ ਹੈ। ਉਨ੍ਹਾਂ ਕਿਹਾ ਕਿ ਜੇ ਕਾਤਲਾਂ ਨੂੰ ਨਾ ਫੜਿਆ ਗਿਆ ਤਾਂ ਆਉਣ ਵਾਲੇ ਦਿਨਾਂ ’ਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

Advertisement

ਇਸੇ ਦੌਰਾਨ ਡੀ ਐੱਸ ਪੀ ਬੂਟਾ ਸਿੰਘ ਗਿੱਲ ਨੂੰ ਪਰਿਵਾਰਕ ਮੈਂਬਰਾਂ ਤੇ ਕਿਸਾਨਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ਰਾਹੀਂ ਇਸ ਮਾਮਲੇ ’ਚ ਸਿੱਟ ਬਣਾਏ ਜਾਣ ਅਤੇ ਕਾਤਲਾਂ ਨੂੰ ਜਲਦ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ।

Advertisement

Advertisement
×