SSP Abhimanyu Rana Inspects Killianwali Police Station: ਥਾਣਾ ਕਿੱਲਿਆਂਵਾਲੀ ਦਾ ਨਿਰੀਖਣ
ਅੈੱਸ ਅੈੱਸ ਪੀ ਨੇ ਸਟਾਫ਼ ਦੀਆਂ ਸਮੱਸਿਆਵਾਂ ਸੁਣੀਆਂ
Advertisement
ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪੁਲੀਸ ਮੁਖੀ ਅਭਿਮੰਨਿਊ ਰਾਣਾ ਨੇ ਅੱਜ ਥਾਣਾ ਕਿੱਲਿਆਂਵਾਲੀ (ਆਰਜ਼ੀ) ਦਾ ਅਚਨਚੇਤ ਨਿਰੀਖਣ ਕਰ ਕੇ ਪ੍ਰਬੰਧਾਂ ਅਤੇ ਕੰਮ-ਕਾਜ ਦਾ ਜਾਇਜ਼ਾ ਲਿਆ। ਉਨ੍ਹਾਂ ਮਾਲਖਾਨਾ, ਅਸਲਾ ਰਿਕਾਰਡ, ਡਾਕ ਰਜਿਸਟਰ, ਰੋਜ਼ਨਾਮਚਾ, ਮੈੱਸ ਪ੍ਰਬੰਧ ਅਤੇ ਸੀ ਸੀ ਟੀ ਵੀ ਸਮੇਤ ਥਾਣੇ ਦੀਆਂ ਸਹੂਲਤਾਂ ਦੀ ਜਾਂਚ ਕੀਤੀ। ਉਨ੍ਹਾਂ ਰਿਕਾਰਡ ਅਤੇ ਅਸਲੇ ਨੂੰ ਅਪਡੇਟ ਰੱਖਣ, ਸਫਾਈ ਵਿਵਸਥਾ ਅਤੇ ਅਨੁਸ਼ਾਸਨ ਸੁਧਾਰਨ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਸ਼ਿਕਾਇਤਾਂ ਲੈ ਕੇ ਪੁੱਜੇ ਲੋਕਾਂ ਨਾਲ ਗੱਲਬਾਤ ਕਰ ਕੇ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਨਿਰਦੇਸ਼ ਦਿੱਤੇ। ਜ਼ਿਲ੍ਹਾ ਪੁਲੀਸ ਮੁਖੀ ਨੇ ਸਟਾਫ਼ ਨਾਲ ਮੀਟਿੰਗ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਵੀ ਸੁਣੇ। ਇਸ ਮੌਕੇ ਐੱਸ ਪੀ (ਐੱਚ) ਹਰਕਮਲ ਕੌਰ, ਡੀ ਐੱਸ ਪੀ ਹਰਬੰਸ ਸਿੰਘ, ਥਾਣਾ ਕਿੱਲਿਆਂਵਾਲੀ ਦੇ ਮੁਖੀ ਜਗਸੀਰ ਸਿੰਘ ਅਤੇ ਥਾਣਾ ਕਬਰਵਾਲਾ ਦੇ ਮੁਖੀ ਹਰਪ੍ਰੀਤ ਕੌਰ ਮੌਜੂਦ ਸਨ।
Advertisement
Advertisement
×

