DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Sri Muktsar Sahib Bar Association: ਬਾਰ ਐਸੋਸੀਏਸ਼ਨ ਦੀ ਚੋਣ ਮਨਜਿੰਦਰ ਚਾਹਲ ਨੇ ਜਿੱਤੀ

ਜ਼ਿਲ੍ਹਾ ਬਾਰ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨਗੀ ਵਾਸਤੇ ਹੋਈਆਂ ਚੋਣਾਂ ਦੌਰਾਨ ਮਨਜਿੰਦਰ ਸਿੰਘ ਚਾਹਲ 345 ਵੋਟਾਂ ਹਾਸਲ ਕਰ ਕੇ 95 ਵੋਟਾਂ ਦੇ ਲੀਡ ਨਾਲ ਜੇਤੂ ਰਹੇ ਹਨ। ਰਿਟਰਨਿੰਗ ਅਫਸਰ ਤਨਵੀਰ ਜੋਸ਼ੀ ਨੇ ਦੱਸਿਆ ਕਿ ਵੋਟਿੰਗ ਸੂਚੀ ਵਿੱਚ 684 ਮੈਂਬਰ...

  • fb
  • twitter
  • whatsapp
  • whatsapp
featured-img featured-img
ਮਨਜਿੰਦਰ ਸਿੰਘ ਚਾਹਲ ਆਪਣੇ ਹਮਾਇਤੀਆਂ ਨਾਲ ਖ਼ੁਸ਼ੀ ਮਨਾਉਂਦੇ ਹੋਏ।
Advertisement

ਜ਼ਿਲ੍ਹਾ ਬਾਰ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨਗੀ ਵਾਸਤੇ ਹੋਈਆਂ ਚੋਣਾਂ ਦੌਰਾਨ ਮਨਜਿੰਦਰ ਸਿੰਘ ਚਾਹਲ 345 ਵੋਟਾਂ ਹਾਸਲ ਕਰ ਕੇ 95 ਵੋਟਾਂ ਦੇ ਲੀਡ ਨਾਲ ਜੇਤੂ ਰਹੇ ਹਨ। ਰਿਟਰਨਿੰਗ ਅਫਸਰ ਤਨਵੀਰ ਜੋਸ਼ੀ ਨੇ ਦੱਸਿਆ ਕਿ ਵੋਟਿੰਗ ਸੂਚੀ ਵਿੱਚ 684 ਮੈਂਬਰ ਰਜਿਸਟਰਡ ਹਨ। ਕੁੱਲ 600 ਵੋਟਾਂ ਪੋਲ ਹੋਈਆਂ ਜਿਸ ਵਿੱਚੋਂ ਪੰਜ ਵੋਟਾਂ ਰੱਦ ਪਾਈਆਂ ਗਈਆਂ। ਪ੍ਰਧਾਨਗੀ ਲਈ ਗੌਤਮ ਅਰੋੜਾ ਨੂੰ 250 ਵੋਟਾਂ ਪਈਆਂ ਜਦੋਂਕਿ ਮਨਜਿੰਦਰ ਸਿੰਘ ਚਾਹਲ ਨੂੰ 345 ਵੋਟਾਂ ਪਈਆਂ। ਸ੍ਰੀ ਚਾਹਲ ਨੇ ਜਿੱਤ ਦੀ ਖੁਸ਼ੀ ਵਿੱਚ ਅਦਾਲਤੀ ਕੰਪਲੈਕਸ ਅੰਦਰ ਜੇਤੂ ਮਾਰਚ ਕੀਤਾ।

ਇਸ ਮੌਕੇ ਵੱਡੀ ਗਿਣਤੀ ’ਚ ਵਕੀਲ ਅਤੇ ਉਨ੍ਹਾਂ ਦੇ ਹਮਾਇਤੀ ਮੌਜੂਦ ਸਨ। 1961 ਵਿੱਚ ਵਕੀਲ ਬਣਕੇ ਬਾਰ ਐਸੋਸੀਏਸ਼ਨ ਮੁਕਤਸਰ ਦੇ ਮੈਂਬਰ ਬਣੇ ਐਡਵੋਕੇਟ ਬਲਦੇਵ ਸਿੰਘ ਸਿਵੀਆ ਨੇ ਵੀ ਵੋਟ ਪਾਈ। ਇਸ ਵੇਲੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਭ ਤੋਂ ਸੀਨੀਅਰ ਵਕੀਲ ਤੇ ਵੋਟਰ ਹਨ।

Advertisement

ਉਨ੍ਹਾਂ ਦੱਸਿਆ ਕਿ 1961 ਵਿੱਚ ਇਥੇ ਵਕੀਲਾਂ ਦੀ ਗਿਣਤੀ 30 ਕੁ ਕੇ ਕਰੀਬ ਸੀ। ਉਸ ਵੇਲੇ ਨਰਾਤਾ ਰਾਮ, ਬਾਵਾ ਆਤਮਾ ਸਿੰਘ ਅਤੇ ਜਗਜੀਤ ਸਿੰਘ ਸ਼ੇਰੇਵਾਲਾ ਸਣੇ ਹੋਰ ਪ੍ਰਧਾਨ ਬਿਨ੍ਹਾਂ ਮੁਕਾਬਲਾ ਹੀ ਬਣਦੇ ਰਹੇ। ਜੇਤੂ ਪ੍ਰਧਾਨ ਜਲੇਬੀਆਂ ਦਾ ਲੰਗਰ ਲਾ ਦਿੰਦਾ ਸੀ।

Advertisement

Advertisement
×