DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Sports Ground Maintenance: ਕੌਮਾਂਤਰੀ ਖਿਡਾਰੀ ਦੇਣ ਵਾਲੇ ਮੈਦਾਨ ਦੀ ਹਾਲਤ ਖਸਤਾ

ਚਾਰ ਮਹੀਨਿਆਂ ਤੋਂ ਪੁੱਟੇ ਟੋਇਆਂ ਕਾਰਨ ਖਿਡਾਰੀ ਅਭਿਆਸ ਤੋਂ ਵਾਂਝੇ

  • fb
  • twitter
  • whatsapp
  • whatsapp
featured-img featured-img
ਤਖਾਣਵੱਧ ਦੇ ਖੇਡ ਮੈਦਾਨ ਵਿੱਚ ਪੰਚਾਇਤੀ ਵਿਭਾਗ ਵੱਲੋਂ ਪੁੱਟੇ ਟੋਏ।
Advertisement

ਪਿੰਡ ਤਖਾਣਵੱਧ ਦੇ ਮੁੱਖ ਮੰਤਰੀ ਸਰਕਾਰੀ ਖੇਡ ਮੈਦਾਨ ਵਿੱਚ ਪੰਚਾਇਤੀ ਵਿਭਾਗ ਵੱਲੋਂ ਕਰੀਬ ਚਾਰ ਮਹੀਨੇ ਪਹਿਲਾਂ ਪੁੱਟੇ ਟੋਏ ਅਜੇ ਤੱਕ ਮਿੱਟੀ ਪਾ ਕੇ ਠੀਕ ਨਹੀਂ ਕੀਤੇ ਗਏ। ਖੇਡ ਮੈਦਾਨ ਦੀ ਖਰਾਬ ਹਾਲਤ ਕਾਰਨ ਰੋਜ਼ਾਨਾ ਅਭਿਆਸ ਕਰਨ ਵਾਲੇ ਖਿਡਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਅਤੇ ਖਿਡਾਰੀਆਂ ਨੇ ਦੱਸਿਆ ਕਿ ਪੰਚਾਇਤੀ ਵਿਭਾਗ ਵੱਲੋਂ ਕਈ ਮਹੀਨੇ ਪਹਿਲਾਂ ਪਾਈਪਾਂ ਪਾਉਣ ਲਈ ਖੇਡ ਮੈਦਾਨ ਨੂੰ ਪੁੱਟਿਆ ਗਿਆ ਸੀ। ਖੇਡ ਮੈਦਾਨ ਵਿੱਚ ਪਏ ਟੋਇਆਂ ਕਾਰਨ ਦੌੜ ਅਤੇ ਹੋਰ ਖੇਡ ਗਤੀਵਿਧੀਆਂ ਪ੍ਰਭਾਵਿਤ ਹੋ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਕਈ ਵਾਰ ਸਬੰਧਤ ਅਧਿਕਾਰੀਆਂ ਨੂੰ ਦੱਸਿਆ ਗਿਆ, ਪਰ ਅਜੇ ਤੱਕ ਮੈਦਾਨ ਨੂੰ ਪਹਿਲਾਂ ਵਾਂਗ ਸਮਤਲ ਨਹੀਂ ਕੀਤਾ ਗਿਆ।

ਖਿਡਾਰੀਆਂ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਟੋਇਆਂ ਵਿੱਚ ਪਾਣੀ ਭਰਨ ਨਾਲ ਹਾਦਸਿਆਂ ਦਾ ਖ਼ਤਰਾ ਵਧ ਗਿਆ ਹੈ।

Advertisement

ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਖੇਡ ਮੈਦਾਨ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ । ਜ਼ਿਕਰਯੋਗ ਹੈ ਕਿ ਇਸ ਖੇਡ ਮੈਦਾਨ ਵੱਲੋਂ ਕਈ ਅੰਤਰਰਾਸ਼ਟਰੀ ਖਿਡਾਰੀ ਪੈਦਾ ਕੀਤੇ ਹਨ। ਭਾਰਤ ਅਤੇ ਉਜ਼ਬੇਕਿਸਤਾਨ ਵਿਚਕਾਰ ਜੂਨੀਅਰ ਹਾਕੀ ਏਸ਼ੀਆ ਕੱਪ ਦਾ ਇੱਕ ਰੋਜ਼ਾ ਮੈਚ ਅਤੇ ਪੰਜਾਬ ਸਰਕਾਰ ਵੱਲੋਂ 63ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦੇ ਹਾਕੀ ਮੁਕਾਬਲੇ ਵੀ ਇਸ ਖੇਡ ਮੈਦਾਨ ਵਿਚ ਕਰਵਾਏ ਗਏ ਸਨ।

Advertisement

ਪੰਚਾਇਤੀ ਵਿਭਾਗ ਦੇ ਜੇ ਈ ਸੂਰਜ ਕੁਮਾਰ ਨੇ ਕਿਹਾ ਕਿ ਪੁੱਟੇ ਹੋਏ ਟੋਇਆਂ ਨੂੰ ਜਲਦੀ ਭਰਵਾ ਦਿੱਤਾ ਜਾਵੇਗਾ।

Advertisement
×