Sports Achievement: ਸਹਿਜਪ੍ਰੀਤ ਕੌਮੀ ਚੈਂਪੀਅਨਸ਼ਿਪ ਲਈ ਕੁਆਲੀਫਾਈ
ਹਰਿਆਣਾ ਗੋਲਡ ਸ਼ੂਟਿੰਗ ਰੇਂਜ ਕਾਲਾਂਵਾਲੀ ਦੀ ਨਿਸ਼ਾਨੇਬਾਜ਼ ਸਹਿਜਪ੍ਰੀਤ ਕੌਰ ਨੇ ਦੇਹਰਾਦੂਨ ਵਿੱਚ ਹੋਏ ਜਸਪਾਲ ਰਾਣਾ ਪ੍ਰੀ-ਨੈਸ਼ਨਲ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਾਸ਼ਟਰੀ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਹੈ। ਕੋਚ ਜਸ਼ਨਦੀਪ ਕੌਰ ਨੇ ਦੱਸਿਆ ਕਿ ਸਹਿਜਪ੍ਰੀਤ ਨੇ 10 ਮੀਟਰ ਏਅਰ ਪਿਸਟਲ ਈਵੈਂਟ...
ਹਰਿਆਣਾ ਗੋਲਡ ਸ਼ੂਟਿੰਗ ਰੇਂਜ ਕਾਲਾਂਵਾਲੀ ਦੀ ਨਿਸ਼ਾਨੇਬਾਜ਼ ਸਹਿਜਪ੍ਰੀਤ ਕੌਰ ਨੇ ਦੇਹਰਾਦੂਨ ਵਿੱਚ ਹੋਏ ਜਸਪਾਲ ਰਾਣਾ ਪ੍ਰੀ-ਨੈਸ਼ਨਲ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਾਸ਼ਟਰੀ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਹੈ। ਕੋਚ ਜਸ਼ਨਦੀਪ ਕੌਰ ਨੇ ਦੱਸਿਆ ਕਿ ਸਹਿਜਪ੍ਰੀਤ ਨੇ 10 ਮੀਟਰ ਏਅਰ ਪਿਸਟਲ ਈਵੈਂਟ ਵਿੱਚ ਬਿਹਤਰੀਨ ਖੇਡ ਦਿਖਾਈ ਹੈ। ਉਸ ਨੇ ਰਾਜ ਪੱਧਰੀ ਚੋਣ ਟਰਾਇਲਾਂ ਵਿੱਚ ਸਭ ਤੋਂ ਵੱਧ ਸਕੋਰ ਪ੍ਰਾਪਤ ਕੀਤਾ। ਇਹ ਪ੍ਰਦਰਸ਼ਨ ਉਸ ਨੂੰ ਰਾਸ਼ਟਰੀ ਪੱਧਰ ਉੱਤੇ ਨੁਮਾਇੰਦਗੀ ਕਰਨ ਦੇ ਯੋਗ ਬਣਾਏਗਾ। ਸਹਿਜਪ੍ਰੀਤ ਨੇ ਆਪਣੀ ਇਸ ਅਹਿਮ ਸਫਲਤਾ ਦਾ ਸਿਹਰਾ ਕੋਚ ਜਸ਼ਨਦੀਪ ਕੌਰ ਅਤੇ ਆਪਣੇ ਪਰਿਵਾਰ ਨੂੰ ਦਿੱਤਾ ਹੈ।
ਮਟਦਾਦੂ ਸਕੂਲ ਦੀਆਂ ਹੈਂਡਬਾਲ ਟੀਮਾਂ ਸੂਬਾ ਪੱਧਰ ਲਈ ਕੁਆਲੀਫਾਈ
ਡੱਬਵਾਲੀ (ਪੱਤਰ ਪ੍ਰੇਰਕ): ਪਿੰਡ ਮਟਦਾਦੂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਹੈਂਡਬਾਲ ਵਿੱਚ ਅੰਡਰ-14 ਅਤੇ ਅੰਡਰ-17 ਲੜਕੀਆਂ ਦੀਆਂ ਟੀਮਾਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸੂਬਾ ਪੱਧਰ ਲਈ ਕੁਆਲੀਫਾਈ ਕੀਤਾ ਹੈ। ਇਹ ਸਫ਼ਲਤਾ ਪੀ ਟੀ ਆਈ ਰਾਜੇਸ਼ ਕੁਮਾਰ ਦੀ ਰਹਿਨੁਮਾਈ ਹੇਠ ਮਿਲੀ, ਜੋ ਖੁਦ ਵੀ ਹੈਂਡਬਾਲ ਖਿਡਾਰੀ ਰਹੇ ਹਨ। ਬੀ ਈ ਓ ਰਾਜਿੰਦਰ ਕੁਮਾਰ ਜਾਖੜ, ਪ੍ਰਿੰਸੀਪਲ ਹਵਾ ਸਿੰਘ, ਸਰਪੰਚ ਪ੍ਰਤੀਨਿਧੀ ਰਣਦੀਪ ਅਤੇ ਸਕੂਲ ਸਟਾਫ਼ ਨੇ ਖਿਡਾਰਨਾਂ ਤੇ ਪੀ ਟੀ ਆਈ ਨੂੰ ਵਧਾਈ ਦਿੱਤੀ।

