DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Space Shortage in Malwa Mandis: ਮਾਲਵੇ ਦੀਆਂ ਅਨਾਜ ਮੰਡੀਆਂ ’ਚ ਚੁਕਾਈ ਦੀ ਸਮੱਸਿਆ

ਹੁਣ ਮਾਲਵੇ ਦੀਆਂ ਸੈਂਕੜੇ ਖ਼ਰੀਦ ਕੇਂਦਰਾਂ ਵਿੱਚ ਝੋਨੇ ਦੀ ਚੁਕਾਈ ਨਾ ਹੋਣ ਕਾਰਨ ਜਿਣਸ ਦੀ ਤੁਲਾਈ ਦੀ ਤਕਲੀਫ਼ ਆਉਣ ਲੱਗ ਪਈ ਹੈ। ਕਿਸਾਨ ਪੱਕੇ ਫੜਾਂ ਦੀ ਥਾਂ ਮਜਬੂਰ ਹੋ ਕੇ ਕੱਚੀਆਂ ਥਾਵਾਂ ਉੱਤੇ ਵੀ ਆਪਣੀ ਫ਼ਸਲ ਢੇਰੀ ਕਰਨ ਲੱਗ ਪਏ...

  • fb
  • twitter
  • whatsapp
  • whatsapp
featured-img featured-img
ਮਾਨਸਾ ’ਚ ਬੋਰੀਆਂ ਨਾਲ ਭਰੀ ਪਈ ਅਨਾਜ ਮੰਡੀ। -ਫੋਟੋ: ਸੁਰੇਸ਼
Advertisement

ਹੁਣ ਮਾਲਵੇ ਦੀਆਂ ਸੈਂਕੜੇ ਖ਼ਰੀਦ ਕੇਂਦਰਾਂ ਵਿੱਚ ਝੋਨੇ ਦੀ ਚੁਕਾਈ ਨਾ ਹੋਣ ਕਾਰਨ ਜਿਣਸ ਦੀ ਤੁਲਾਈ ਦੀ ਤਕਲੀਫ਼ ਆਉਣ ਲੱਗ ਪਈ ਹੈ। ਕਿਸਾਨ ਪੱਕੇ ਫੜਾਂ ਦੀ ਥਾਂ ਮਜਬੂਰ ਹੋ ਕੇ ਕੱਚੀਆਂ ਥਾਵਾਂ ਉੱਤੇ ਵੀ ਆਪਣੀ ਫ਼ਸਲ ਢੇਰੀ ਕਰਨ ਲੱਗ ਪਏ ਹਨ ਅਤੇ ਕਈ ਮੰਡੀਆਂ ਵਿੱਚ ਝੋਨਾ ਤੋਲਣ ਲਈ ਕਿਸਾਨ ਹਫ਼ਤੇ-ਹਫ਼ਤੇ ਤੋਂ ਬੈਠੇ ਹਨ। ਕਈ ਕੇਂਦਰਾਂ ’ਚ ਬਾਰਦਾਨੇ ਦੀ ਭਾਰੀ ਕਮੀ ਵੀ ਰੜਕਣ ਲੱਗੀ ਹੈ।

ਮੰਡੀਆਂ ਵਿੱਚ ਜਾ ਕੇ ਹਾਸਲ ਕੀਤੇ ਵੇਰਵਿਆਂ ਤੋਂ ਪਤਾ ਲੱਗਾ ਹੈ ਕਿ ਮੌਸਮ ’ਚ ਵਧੀ ਠੰਢ ਤੋਂ ਬਾਅਦ ਝੋਨੇ ਵਿੱਚ ਸਿੱਲ ਵਧਣ ਕਾਰਨ ਬੋਲੀ ਦਾ ਕਾਰਜ ਲਗਭਗ ਰੁਕਿਆ ਪਿਆ ਹੈ। ਨਵੇਂ ਸਰਕਾਰੀ ਆਦੇਸ਼ਾਂ ਮੁਤਾਬਕ ਨਮੀ ਦੀ ਮਾਤਰਾ 17 ਫ਼ੀਸਦੀ ਕਰਨ ਨਾਲ ਝੋਨਾ ਸੁੱਕ ਹੀ ਨਹੀਂ ਰਿਹਾ ਅਤੇ ਨਾ ਹੀ ਝੋਨੇ ਨੂੰ ਸੁਕਾਉਣ ਲਈ ਖਰੀਦ ਕੇਂਦਰਾਂ ਵਿੱਚ ਥਾਂ ਬਚਿਆ ਹੈ। ਕਈ ਥਾਵਾਂ ’ਤੇ ਬਾਰਦਾਨੇ ਦੀ ਕਮੀ ਵੀ ਰੜਕਣ ਲੱਗੀ ਹੈ। ਜ਼ਿਲ੍ਹਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਦੱਸਿਆ ਕਿ ਮੰਡੀਆਂ ਵਿੱਚ ਝੋਨਾ ਸੁੱਟਣ ਲਈ ਜਗ੍ਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਹੜਾ ਝੋਨਾ ਖ਼ਰੀਦ ਕੇ ਬੋਰੀਆਂ ਵਿੱਚ ਭਰਿਆ ਪਿਆ ਹੈ, ਉਸ ਨੂੰ ਖ਼ਰੀਦ ਕੇਂਦਰਾਂ ਵਿੱਚੋਂ ਨਹੀਂ ਚੁੱਕਿਆ ਜਾ ਰਿਹਾ ਹੈ, ਜਿਸ ਕਰਕੇ ਕਿਸਾਨਾਂ ਨੂੰ ਕੱਚੀਆਂ ਥਾਵਾਂ ’ਤੇ ਝੋਨਾ ਸੁੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

Advertisement

ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕੀਤੀ ਗਈ ਵਿਸ਼ੇਸ਼ ਮੀਟਿੰਗ ਵਿੱਚ ਅਧਿਕਾਰੀਆਂ ਨੂੰ ਆਦੇਸ਼ ਕੀਤੇ ਹਨ ਕਿ ਉਹ ਮੰਡੀਆਂ ਵਿੱਚੋਂ ਤੁਰੰਤ ਰੁਕੀ ਪਈ ਝੋਨਾ ਨੂੰ ਚੁਕਵਾਉਣ ਦਾ ਯਤਨ ਕਰਨ। ਉਨ੍ਹਾਂ ਕਿਹਾ ਕਿ ਜੇ ਕਿਧਰੇ ਤਾਲਮੇਲ ਦੀ ਘਾਟ ਹੈ ਤਾਂ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਜ਼ਿਲ੍ਹੇ ਦੇ ਤਿੰਨੇ ਐੱਸ ਡੀ ਐੱਮਜ਼ ਨੂੰ ਕਿਹਾ ਕਿ ਉਹ ਅਨਾਜ ਮੰਡੀਆਂ ’ਚੋਂ ਚੁਕਾਈ ਨੂੰ ਹਰ ਹੀਲੇ ਦਰੁਸਤ ਕਰਵਾਉਣ।

Advertisement

ਮੰਡੀਆਂ ’ਚ ਪੈਰ ਧਰਨ ਦੀ ਥਾਂ ਨਹੀਂ: ਭੈਣੀਬਾਘਾ

ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਹੁਣ ਇਹ ਖਿੱਤੇ ਵਿੱਚ ਕੰਬਾਈਨਾਂ ਦੀ ਵਾਢੀ ਦਾ ਜ਼ੋਰ ਪੈਣ ਨਾਲ ਕਿਸਾਨ ਝੋਨਾ ਘਰਾਂ ਵਿੱਚ ਰੱਖਣ ਦੀ ਥਾਂ ਸਿੱਧੀ ਮੰਡੀਆਂ ਵਿੱਚ ਲਿਆਉਣ ਲੱਗ ਪਏ ਹਨ, ਜਿਸ ਕਰਕੇ ਮੰਡੀਆਂ ’ਚੋਂ ਝੋਨਾ ਢਾਹੁਣ ਵਾਲੇ ਵਾਹਨਾਂ ਦੀ ਘਾਟ ਕਾਰਨ ਸਹੀ ਸਮੇਂ ਮੰਡੀਆਂ ’ਚੋਂ ਚੁਕਾਈ ਨਾ ਹੋਣ ਕਰਕੇ ਹੀ ਮੰਡੀਆਂ ਵਿੱਚ ਪੈਰ ਧਰਨ ਨੂੰ ਥਾਂ ਨਹੀਂ ਰਹੀ ਹੈ।

Advertisement
×