DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਿਜਲੀ ਕੱਟਾਂ ਕਾਰਨ ਛੋਟੇ ਉਦਯੋਗ ਬੰਦ ਹੋਣ ਕੰਢੇ

ਪਾਵਰਕੌਮ ਨੇ ਫੈਕਟਰੀ ਮਾਲਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ

  • fb
  • twitter
  • whatsapp
  • whatsapp
Advertisement
ਬਿਜਲੀ ਕੱਟਾਂ ਕਾਰਨ ਛੋਟੇ ਉਦਯੋਗ ਮਾਲਕਾਂ ਦਾ ਧੰਦਾ ਬਿਲਕੁੱਲ ਠੱਪ ਹੋ ਕੇ ਰਹਿ ਗਿਆ ਪਰ ਬਰਨਾਲਾ ਡਿਸਟਰਿਕਟ ਇੰਡਸਟਰੀ ਚੈਂਬਰ ਦੇ ਚੇਅਰਮੈਨ ਵਿਜੈ ਗਰਗ ਦੇ ਉੱਦਮ ਸਦਕਾ ਪਾਵਰਕੌਮ ਬਰਨਾਲਾ ਸਰਕਲ ਦੇ ਐੱਸ ਸੀ ਨੂੰ ਮਿਲ ਕੇ ਉਦਯੋਗ ਮਾਲਕਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਵਾਇਆ ਗਿਆ।

ਚੈਂਬਰ ਦੇ ਚੇਅਰਮੈਨ ਵਿਜੈ ਗਰਗ (ਐੱਮ ਡੀ ਸ਼ਿਵਾ ਪੋਲਟਰੀ) ਨੇ ਦੱਸਿਆ ਕਿ ਪਿਛਲੇ ਲੰਮੇਂ ਸਮੇਂ ਤੋਂ ਬਿਜਲੀ ਕੱਟਾਂ ਕਾਰਨ ਛੋਟੇ ਉਦਯੋਗਾਂ ਦਾ ਕੰਮ ਠੱਪ ਹੋ ਕੇ ਰਹਿ ਗਿਆ ਸੀ। ਹਾਲਾਤ ਇਹ ਬਣ ਗਏ ਸਨ ਕਿ ਕੁਝ ਉਦਯੋਗ ਮਾਲਕਾਂ ਨੇ ਤਾਂ ਕਾਮੇ ਵਿਹਲੇ ਹੋਣ ਦੀਆਂ ਫੋਟੋਆਂ ਵੀ ਪਾ ਦਿੱਤੀਆਂ ਸਨ। ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਪਾਵਰਕੌਮ ਦੇ ਉੱਚ ਅਧਿਕਾਰੀਆਂ ਨੂੰ ਮਿਲਣ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬਰਨਾਲਾ ਡਿਸਟਰਿਕਟ ਇੰਡਸਟਰੀ ਚੈਂਬਰ ਦੇ ਜਨਰਲ ਸਕੱਤਰ ਹਰੀਸ਼ ਗੋਇਲ ਹੈਪੀ­, ਖਜ਼ਾਨਚੀ ਦਿਨੇਸ਼ ਮੱਕੜਾ,­ ਮਾਨਵ ਬਾਂਸਲ ਅਤੇ ਕੁਝ ਹੋਰ ਮੈਂਬਰਾਂ ਨੇ ਪਾਵਰਕੌਮ ਬਰਨਾਲਾ ਸਰਕਲ ਦੇ ਐੱਸ ਸੀ ਰਾਕੇਸ਼ ਜਿੰਦਲ ਨੂੰ ਮਿਲ ਕੇ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ।

Advertisement

ਐੱਸ ਸੀ ਰਾਕੇਸ਼ ਜਿੰਦਲ ਨੇ ਤੁਰੰਤ ਕਾਰਵਾਈ ਕਰਦਿਆਂ ਕੋਟਦੁੱਨਾ ਵਿੱਚ ਐੱਸ ਵੀ ਇੰਡਸਟਰੀ ਦੇ ਲੱਗਦੇ ਕੱਟ ਨੂੰ ਤੁਰੰਤ ਬੰਦ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਅਤੇ ਫਰਵਾਹੀ ਰੋਡ ’ਤੇ ਆ ਰਹੀ ਸਮੱਸਿਆ ਨੂੰ ਹੱਲ ਕਰਨ ਲਈ ਐੱਸ ਡੀ ਓ (ਦਿਹਾਤੀ) ਨੂੰ 400 ਮੀਟਰ ਦਾ ਨਵਾਂ ਐਸਟੀਮੇਟ ਬਣਾਉਣ ਦੇ ਹੁਕਮ ਜਾਰੀ ਕੀਤੇ। ਚੈਂਬਰ ਦੇ ਚੇਅਰਮੈਨ ਵਿਜੈ ਗਰਗ ਨੇ ਸਮੂਹ ਮੈਂਬਰਾਂ ਨੂੰ ਵਿਸ਼ਵਾਸ ਦੁਆਇਆ ਕਿ ਚੈਂਬਰ ਨੂੰ ਕੋਈ ਵੀ ਸਮੱਸਿਆ ਆਉਣ ’ਤੇ ਉਨ੍ਹਾਂ ਵੱਲੋਂ ਪਹਿਲ ਦੇ ਆਧਾਰ ’ਤੇ ਹੱਲ ਕਰਵਾਇਆ ਜਾਵੇਗਾ।

Advertisement

Advertisement
×