DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤਨਖ਼ਾਹਾਂ ਤੋਂ ਵਾਂਝੇ ਕੌਂਸਲ ਮੁਲਾਜ਼ਮਾਂ ਵੱਲੋਂ ਨਾਅਰੇਬਾਜ਼ੀ

ਪਿਛਲੇ ਨੌਂ ਮਹੀਨਿਆਂ ਤੋਂ ਨਹੀਂ ਮਿਲੀ ਤਨਖ਼ਾਹ; ਮਾਰਚ 15 ਨੂੰ

  • fb
  • twitter
  • whatsapp
  • whatsapp
Advertisement

ਪਿਛਲੇ ਕਈ ਮਹੀਨਿਆਂ ਤੋਂ ਤਨਖ਼ਾਹ ਨੂੰ ਤਰਸੇ ਨਗਰ ਕੌਂਸਲ ਧਨੌਲਾ ਦੇ ਮੁਲਾਜ਼ਮਾਂ ਨੇ ਕਾਰਜਸਾਧਕ ਅਧਿਕਾਰੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਨੌਲਾ ਦੇ ਮੁਲਾਜ਼ਮ ਆਗੂ ਬੂਟਾ ਸਿੰਘ ਚੰਚਲ ਸ਼ਰਮਾ ਅਤੇ ਫੀਲਡ ਮੁਲਾਜ਼ਮ ਯੂਨੀਅਨ ਦੇ ਸੂਬਾ ਆਗੂ ਦਰਸ਼ਨ ਸਿੰਘ ਚੀਮਾ, ਗੁਰਪ੍ਰੀਤ ਸਿੰਘ ਮਾਨ, ਈਸ਼ਰ ਸਿੰਘ ਚੀਮਾ, ਅਜਿੰਦਰਪਾਲ ਸਿੰਘ, ਓਮ ਪ੍ਰਕਾਸ਼ ਨੇ ਦੱਸਿਆ ਕਿ ਮੁਲਾਜ਼ਮਾਂ ਨੂੰ ਧਰਨੇ ’ਤੇ ਬੈਠਿਆਂ ਨੂੰ ਅੱਜ ਪੰਜਵਾਂ ਦਿਨ ਹੈ­ਕਾਰਜਸਾਧਕ ਅਧਿਕਾਰੀ ਵਿਸ਼ਾਲਦੀਪ ਬਾਂਸਲ ਨਾਲ ਅੱਜ ਇੱਕ ਘੰਟਾ ਚੱਲ ਮੀਟਿੰਗ ਦੌਰਾਨ ਵੀ ਕਾਰਜਸਾਧਕ ਅਧਿਕਾਰੀ ਵੱਲੋਂ ਕੋਈ ਹੱਲ ਨਹੀਂ ਕੱਢਿਆ ਗਿਆ। ਆਗੂਆਂ ਨੇ ਕਿਹਾ ਕਿ ਕਈ ਮੁਲਾਜ਼ਮਾਂ ਨੂੰ ਤਾਂ 9 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਅਤੇ ਕਈਆਂ ਨੂੰ ਚਾਰ ਮਹੀਨੇ ਅਤੇ ਦੋ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ, ਜਿਸ ਕਾਰਨ ਰਾਸ਼ਨ­ਦੁੱਧ ਅਤੇ ਸਬਜ਼ੀ ਵਾਲੇ ਵੀ ਹੁਣ ਉਧਾਰ ਦੇਣ ਤੋਂ ਗੁਰੇਜ਼ ਕਰਨ ਲੱਗੇ ਹਨ ਅਤੇ ਕਈ ਮੁਲਾਜ਼ਮ ਤਾਂ ਕਿਰਾਏ ਦੇ ਘਰਾਂ ’ਚ ਰਹਿੰਦੇ ਹਨ ਅਤੇ ਮਕਾਨ ਮਾਲਕ ਵੀ ਕਿਰਾਏ ਲਈ ਤੰਗ-ਪ੍ਰੇਸ਼ਾਨ ਕਰ ਰਹੇ ਹਨ । ਜੇਕਰ ਮਸਲੇ ਦਾ ਹੱਲ ਜਲਦ ਨਾ ਕੀਤਾ ਗਿਆ ਤਾਂ 15 ਜਨਵਰੀ ਨੂੰ ਸਮੁੱਚੇ ਫੀਲਡ ਮੁਲਾਜ਼ਮਾਂ ਧਨੌਲੇ ਬਾਜ਼ਾਰਾਂ ’ਚ ਰੋਸ ਮਾਰਚ ਕਰਦੇ ਹੋਏ ਸਰਕਾਰ ਦਾ ਪਿੱਟ-ਸਿਆਪਾ ਕਰਨਗੇ। ਧਰਨੇ ’ਚ ਰਾਮ ਨਿਵਾਸ, ਜਗਸੀਰ ਸਿੰਘ , ਸਤਨਾਮ ਸਿੰਘ, ਅਮਨਦੀਪ ਸਿੰਘ ਜਟਾਣਾ, ਹਰਵਿੰਦਰ ਸਿੰਘ ਭੁੱਟੋ, ਮੁਕੇਸ਼ ਸ਼ਰਮਾ ਸੰਦੀਪ ਸਿੰਘ, ਜਸਪ੍ਰੀਤ ਸਿੰਘ, ਪਿੰਟੂ ਕੁਮਾਰ, ਗੁਰਕੀਰਤ ਸਿੰਘ ਕਾਹਲੋ, ਸੋਨੂ ਕੁਮਾਰ, ਸਰੋਜ ਰਾਣੀ ਆਦਿ ਮੁਲਾਜ਼ਮ ਮੌਜੂਦ ਸਨ। ਇਸ ਸਬੰਧੀ ਕਾਰਜ ਸਾਧਕ ਅਧਿਕਾਰੀ ਵਿਸਾਲਦੀਪ ਬਾਂਸਲ ਨੇ ਕਿਹਾ ਕਿ ਫੰਡਾਂ ਦੀ ਕਮੀ ਕਾਰਨ ਤਨਖਾਹ ਨਹੀਂ ਦਿੱਤੀ ਜਾ ਰਹੀ। ਫੰਡ ਆ ਜਾਣ ਤੇ ਤਨਖਾਹ ਦਿੱਤੀ ਜਾਵੇਗੀ।

Advertisement
Advertisement
×