ਨਹਿਰ ਟੁੱਟਣ ਕਾਰਨ ਸੱਠ ਏਕੜ ਝੋਨਾ ਤੇ ਬਾਗ ਪਾਣੀ ਵਿੱਚ ਡੁੱਬੇ

ਸ਼ਨਿਚਰਵਾਰ ਤੋਂ ਸੋਮਵਾਰ ਤੱਕ ਛੇ ਥਾਵਾਂ ਤੋਂ ਟੁੱਟੀ ਨਹਿਰ

ਨਹਿਰ ਟੁੱਟਣ ਕਾਰਨ ਸੱਠ ਏਕੜ ਝੋਨਾ ਤੇ ਬਾਗ ਪਾਣੀ ਵਿੱਚ ਡੁੱਬੇ

ਪਿੰਡ ਪੱਤਰੇ ਵਾਲਾ ਲਾਗੇ ਨਹਿਰ ਟੁੱਟਣ ਕਾਰਨ ਡੁੱਬੇ ਖੇਤ।

ਰਾਜਿੰਦਰ ਕੁਮਾਰ
ਬਲੂਆਣਾ( ਅਬੋਹਰ), 13 ਜੁਲਾਈ

ਪਿੰਡ ਕਿੱਲਿਆਂ ਵਾਲੀ-ਪਤਰਿਆਂ ਵਾਲੀ ਕੋਲੋਂ ਲੰਘਦੀ ਨਹਿਰ ਟੁੱਟਣ ਕਾਰਨ ਅੱਜ ਤੜਕੇ ਕਰੀਬ ਸੱਠ ਏਕੜ ਝੋਨੇ ਦੀ ਫ਼ਸਲ ਅਤੇ ਬਾਗ ਪਾਣੀ ਵਿੱਚ ਡੁੱਬ ਗਏ। ਕੱਲ੍ਹ ਬਾਅਦ ਦੁਪਹਿਰ ਹੋਈ ਜ਼ੋਰਦਾਰ ਬਰਸਾਤ ਕਾਰਨ ਵੱਖ ਵੱਖ ਪੰਜ ਹੋਰ ਥਾਵਾਂ ਤੋਂ ਨਹਿਰਾਂ ਦੇ ਟੁੱਟਣ ਦੀ ਰਿਪੋਰਟ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨੂੰ ਮਿਲੀ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਪਾਣੀ ਸਮਰੱਥਾ ਤੋਂ ਵੱਧ ਛੱਡੇ ਜਾਣ ਕਾਰਨ ਓਵਰਫਲੋਅ ਹੋ ਕੇ ਨਹਿਰ ਟੁੱਟੀ ਹੈ। ਐਤਵਾਰ ਸ਼ਾਮ ਤਕ ਪਏ ਮੀਂਹ ਕਾਰਨ ਬੱਲੂਆਣੇ ਹਲਕੇ ਦੇ ਛੇ ਪਿੰਡਾਂ ਵਿੱਚ ਵੱਖ ਵੱਖ ਥਾਵਾਂ ਤੋਂ ਨਹਿਰਾਂ ਟੁੱਟ ਗਈਆਂ। ਨਹਿਰਾਂ ਟੁੱਟਣ ਕਾਰਨ ਨਰਮੇ ਅਤੇ ਝੋਨੇ ਦੀ ਫਸਲ ਤੋਂ ਇਲਾਵਾ ਬਾਗ਼ ਵੀ ਪਾਣੀ ਵਿੱਚ ਡੁੱਬ ਗਏ ਹਨ।

ਪਾਣੀ ਦੀ ਮਾਰ ਹੇਠ ਆਏ ਕਿਸਾਨਾਂ ਜਾਖੜ, ਹਰਪ੍ਰੀਤ ਸਿੰਘ, ਸੁਭਾਸ਼ ਸਿੰਘ, ਜਸਪ੍ਰੀਤ ਸਿੰਘ, ਡੋਗਰ ਸਿੰਘ ਤੇ ਸੁਖਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਪੱਕੀ ਬਣੀ ਨਹਿਰ ਦਾ ਕਰੀਬ ਡੇਢ ਕਿਲੋਮੀਟਰ ਹਿੱਸਾ ਕੱਚਾ ਪਿਆ ਹੈ ਜਿਸ ਦੇ ਟੈਂਡਰ ਹੋਏ ਨੂੰ ਕਰੀਬ ਇੱਕ ਸਾਲ ਬੀਤ ਚੁੱਕਾ ਹੈ ਪਰ ਨਹਿਰੀ ਵਿਭਾਗ ਦੇ ਠੇਕੇਦਾਰ ਵੱਲੋਂ ਕੱਚੀ ਨਹਿਰ ਦੇ ਹਿੱਸੇ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ। ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਕੁਝ ਦਿਨਾਂ ਦੀ ਨਹਿਰਬੰਦੀ ਤੋਂ ਬਾਅਦ ਨਹਿਰ ਵਿੱਚ ਇੱਕਦਮ ਜ਼ਿਆਦਾ ਮਾਤਰਾ ਵਿੱਚ ਪਾਣੀ ਛੱਡ ਦਿੱਤਾ। ਸਿੱਟੇ ਵਜੋਂ ਜ਼ਿਆਦਾ ਪਾਣੀ ਆਉਣ ਕਾਰਨ ਓਵਰਫਲੋਅ ਹੋਈ ਨਹਿਰ ਟੁੱਟ ਗਈ ਅਤੇ 60 ਏਕੜ ਵਿੱਚ ਝੋਨੇ ਦੀ ਫਸਲ ਅਤੇ ਬਾਗ ਪਾਣੀ ਵਿੱਚ ਡੁੱਬ ਗਏ। ਨਹਿਰੀ ਵਿਭਾਗ ਵੱਲੋਂ ਸੋਮਵਾਰ ਸ਼ਾਮ ਤੱਕ ਨਹਿਰ ਬਣਨ ਲਈ ਢੁਕਵਾਂ ਪ੍ਰਬੰਧ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਪਿੰਡ ਭਾਗੂ ਤੇ ਰਾਮਸਰਾਂ ਵਿਚਾਲੇ ਰਾਮਸਰਾ ਮਾਈਨਰ ਨਹਿਰ ਵਿੱਚ ਪਾੜ ਪੈ ਗਿਆ ਜਿੱਥੇ ਨਰਮੇ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਰਾਜਸਥਾਨ ਦੀ ਹੱਦ ਨਾਲ ਲੱਗਦੇ ਪਿੰਡ ਦੋਦਾ- ਬਿਸ਼ਨਪੂਰਾ ਲਾਗੇ ਲੰਬੀ ਮਾਈਨਰ, ਪਿੰਡ ਦੁਤਾਰਾਂਵਾਲੀ ਲਾਗੇ ਸੁੱਖਚੈਨ ਮਾਈਨਰ, ਰਾਜਸਥਾਨ ਦੇ ਨਾਲ ਲਗੇਦੀ ਪਿੰਡ ਉਸਮਾਨ ਖੇੜਾ ਲੱਗੇ ਦੋਲਤਪੁਰਾ ਮਾਈਨਰ ਅਤੇ ਭੰਗਰ ਮਾਈਨਰ ਦੇ ਟੁੱਟਣ ਦੀ ਜਾਣਕਾਰੀ ਨਹਿਰੀ ਵਿਭਾਗ ਨੂੰ ਮਿਲੀ ਹੈ। ਨਹਿਰੀ ਵਿਭਾਗ ਦੇ ਐੱਸਡੀਓ ਵਿਨੋਦ ਕੁਮਾਰ ਦਾ ਕਹਿਣਾ ਹੈ ਕਿ ਟੁੱਟੀਆਂ ਨਹਿਰਾਂ ਨੂੰ ਬਣਨ ਲਈ ਉਪਰਾਲੇ ਕੀਤੇ ਜਾ ਰਹੇ ਹਨ।

ਕੋਟਕਪੂਰਾ (ਟ੍ਰਿਬਿਊਨ ਨਿਊਜ਼ ਸਰਵਿਸ): ਮੀਂਹ ਅੱਗੇ ਸ਼ਹਿਰ ਵਿੱਚ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਫੇਲ੍ਹ ਹੋ ਗਿਆ, ਜਿਸ ਕਾਰਨ ਗੰਦਾ ਪਾਣੀ ਲੋਕਾਂ ਦੇ ਘਰਾਂ ਦਾਖ਼ਲ ਹੋ ਰਿਹਾ ਹੈ। ਲੋਕਾਂ ਵੱਲੋਂ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ। ਸੀਵਰੇਜ ਤੇ ਪੀਣ ਵਾਲੇ ਪਾਣੀ ਦੇ ਪ੍ਰਬੰਧਾਂ ਦਾ ਠੇਕਾ ਲੈਣ ਵਾਲੀ ਕੰਪਨੀ ਸ਼ਾਹਪੂਰਜੀ ਪਾਲੂੰਜੀ ਇਨਫਰਾਸਟਰੱਕਚਰ ਪ੍ਰਾਈਵੇਟ ਲਿਮਿਟਡ ਅਤੇ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਸ਼ਹਿਰ ਵਾਸੀਆਂ ਦਾ ਗੁੱਸਾ ਵਧਦਾ ਜਾ ਰਿਹਾ ਹੈ। ਦੂਜੇ ਪਾਸੇ ਕੰਪਨੀ ਦੇ ਇੰਜੀ: ਵਿਨੈ ਅਗਰਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਜੰਗੀ ਪੱਧਰ ’ਤੇ ਕੰਮ ਚੱਲ ਰਿਹਾ ਹੈ। ਇਸ ਸਬੰਧੀ ਐੱਸਡੀਐੱਮ ਮੇਜਰ ਅਮਿਤ ਸਰੀਨ ਨੇ ਕੰਪਨੀ ਨੂੰ ਛੇਤੀ ਤੋਂ ਛੇਤੀ ਸੀਵਰੇਜ ਸਿਸਟਮ ਵਿੱਚ ਸੁਧਾਰ ਲਿਆਉਣ ਨਿਰਦੇਸ਼ ਦੇਣ ਦੀ ਗੱਲ ਕੀਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਲੁਧਿਆਣਾ ਵਿੱਚ ਪਿਛਲੇ ਤਿੰਨ ਹਫ਼ਤਿਆਂ ’ਚ ਸਭ ਤੋਂ ਵੱਧ ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

* ਇਤਰਾਜ਼ਯੋਗ ਪੋਸਟ ਤੋਂ ਭੜਕੀ ਹਿੰਸਾ; * 50 ਪੁਲੀਸ ਕਰਮੀਆਂ ਸਮੇਤ ਕਈ ਜ...

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

* ਬਿਜਲੀ ਵਿਭਾਗ ਨੇ ਜੁਲਾਈ ਮਹੀਨੇ ਦੋ ਮੀਟਿੰਗਾਂ ’ਚ ਲਏ ਅਹਿਮ ਫੈਸਲੇ; *...

ਸ਼ਹਿਰ

View All