DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Sirsa News: ਗ਼ੈਰ-ਕਾਨੂੰਨੀ ਸਟੋਰ ਕੀਤੀ ਯੂਰੀਆ ਖਾਦ ਬਰਾਮਦ

ਕਿਸਾਨ ਆਗੂ ਦੀ ਸੂਚਨਾ ’ਤੇ ਖੇਤੀਬਾਡ਼ੀ ਵਿਭਾਗ ਨੇ ਛਾਪਾ ਮਾਰਿਆ

  • fb
  • twitter
  • whatsapp
  • whatsapp
featured-img featured-img
ਮੌਕੇ ’ਤੇ ਕਾਰਵਾਈ ਕਰਦੀ ਹੋਈ ਖੇਤੀਬਾੜੀ ਵਿਭਾਗ ਦੀ ਟੀਮ।
Advertisement

ਕਿਸਾਨ ਆਗੂਆਂ, ਖੇਤੀਬਾੜੀ ਵਿਭਾਗ ਅਤੇ ਪੁਲੀਸ ਦੀ ਸਾਂਝੀ ਕਾਰਵਾਈ ਦੌਰਾਨ ਪਿੰਡ ਭੰਬੂਰ ਨੇੜੇ ਪਸ਼ੂਆਂ ਦੇ ਬਾੜੇ ਵਿੱਚ ਗੈਰ-ਕਾਨੂੰਨੀ ਤੌਰ ’ਤੇ ਜਮ੍ਹਾਂ ਕੀਤੀ ਯੂਰੀਆ ਖਾਦ ਦੇ ਸੈਂਕੜੇ ਗੱਟੇ ਬਰਾਮਦ ਕੀਤੇ ਗਏ ਹਨ। ਖੇਤੀ ਲਈ ਵਰਤੀ ਜਾਣ ਵਾਲੀ ਇਹ ਖਾਦ ਦੂਜੇ ਗੱਟਿਆਂ ਵਿੱਚ ਭਰ ਕੇ ਅਤੇ ਉਨ੍ਹਾਂ ਦਾ ਟੈਗ ਬਦਲ ਕੇ ਰਾਜਸਥਾਨ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਸੀ। ਕਿਸਾਨ ਏਕਤਾ (ਬੀ ਕੇ ਈ) ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗਰੇਡ ਯੂਰੀਆ ਖਾਦ ਪੀਲੇ ਗੱਟਿਆਂ ’ਚੋਂ ਕੱਢ ਕੇ ਚਿੱਟੇ ਗੱਟਿਆਂ ਵਿੱਚ ਭਰੀ ਜਾ ਰਹੀ ਹੈ ਅਤੇ ਉਸ ਦੀ ਮਾਰਕਿੰਗ ਵੀ ਬਦਲੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਪੁਲੀਸ ਅਤੇ ਖੇਤੀਬਾੜੀ ਵਿਭਾਗ ਨੂੰ ਸੂਚਿਤ ਕੀਤਾ। ਜਦੋਂ ਟੀਮਾਂ ਪਹੁੰਚੀਆਂ ਤਾਂ ਉੱਥੇ ਖਾਦ ਦਾ ਗਰੇਡ ਬਦਲ ਕੇ ਉਸ ਨੂੰ ਟਰੱਕ ਵਿੱਚ ਲੱਦਿਆ ਜਾ ਰਿਹਾ ਸੀ। ਪੁਲੀਸ ਨੇ ਮੌਕੇ ’ਤੇ ਹੀ ਖਾਦ ਨਾਲ ਲੱਦਿਆ ਟਰੱਕ ਆਪਣੇ ਕਬਜ਼ੇ ਵਿੱਚ ਲੈ ਲਿਆ। ਖੇਤੀਬਾੜੀ ਵਿਭਾਗ, ਜੀ ਐੱਸ ਟੀ ਅਤੇ ਕੁਆਲਿਟੀ ਕੰਟਰੋਲ ਇੰਸਪੈਕਟਰ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਅਨੁਸਾਰ ਕ੍ਰਿਭਕੋ ਕੰਪਨੀ ਦੀ 45 ਕਿਲੋ ਦੀ ਪੈਕਿੰਗ, ਜਿਸ ਦੀ ਕੀਮਤ ਕਿਸਾਨਾਂ ਲਈ 266.50 ਰੁਪਏ ਹੈ, ਨੂੰ ਬਦਲ ਕੇ 50 ਕਿਲੋ ਦੀ ਪੈਕਿੰਗ ਵਿੱਚ ਤਿਆਰ ਕੀਤਾ ਜਾ ਰਿਹਾ ਸੀ। ਇਸ ਨੂੰ ਤਕਨੀਕੀ ਗਰੇਡ ਵਜੋਂ ਬ੍ਰਾਂਡ ਕਰ ਕੇ ਰਾਜਸਥਾਨ ਦੇ ਕੋਟਾ ਸ਼ਹਿਰ ਵਿੱਚ ਵੇਚਿਆ ਜਾਣਾ ਸੀ।

Advertisement
Advertisement
×