Sirsa Elected Senate Member: ਸਿਰਸਾ ਦੇ ਸੈਨੇਟ ਮੈਂਬਰ ਬਣਨ ’ਤੇ ਖ਼ੁਸ਼ੀ ਜ਼ਾਹਰ
ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ (ਪ੍ਰਲੇਸ) ਦੇ ਕੌਮੀ ਜਨਰਲ ਸਕੱਤਰ ਅਤੇ ਸਰਕਾਰੀ ਨੈਸ਼ਨਲ ਕਾਲਜ ਸਿਰਸਾ ਵਿੱਚ ਪੰਜਾਬੀ ਅਧਿਆਪਕ ਵਜੋਂ ਸੇਵਾਵਾਂ ਦੇ ਚੁੱਕੇ ਕੌਮਾਂਤਰੀ ਮਾਰਕਸਵਾਦੀ ਚਿੰਤਕ ਡਾ. ਸੁਖਦੇਵ ਸਿੰਘ ਸਿਰਸਾ ਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਮੈਂਬਰ ਵਜੋਂ ਚੁਣੇ ਜਾਣ ’ਤੇ...
ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ (ਪ੍ਰਲੇਸ) ਦੇ ਕੌਮੀ ਜਨਰਲ ਸਕੱਤਰ ਅਤੇ ਸਰਕਾਰੀ ਨੈਸ਼ਨਲ ਕਾਲਜ ਸਿਰਸਾ ਵਿੱਚ ਪੰਜਾਬੀ ਅਧਿਆਪਕ ਵਜੋਂ ਸੇਵਾਵਾਂ ਦੇ ਚੁੱਕੇ ਕੌਮਾਂਤਰੀ ਮਾਰਕਸਵਾਦੀ ਚਿੰਤਕ ਡਾ. ਸੁਖਦੇਵ ਸਿੰਘ ਸਿਰਸਾ ਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਮੈਂਬਰ ਵਜੋਂ ਚੁਣੇ ਜਾਣ ’ਤੇ ਸਿਰਸਾ ਸਮੇਤ ਹਰਿਆਣਾ ਦੀਆਂ ਸਾਹਿਤਕ ਜਥੇਬੰਦੀਆਂ ਅਤੇ ਪਤਵੰਤਿਆਂ ਨੇ ਮੁਬਾਰਕਬਾਦ ਦਿੱਤੀ ਹੈ। ਪ੍ਰਲੇਸ ਦੇ ਕੌਮੀ ਪ੍ਰਧਾਨਗੀ ਮੰਡਲ ਦੇ ਮੈਂਬਰ ਸੁਵਰਨ ਸਿੰਘ ਵਿਰਕ, ਕੌਮੀ ਸਕੱਤਰੇਤ ਦੇ ਮੈਂਬਰ ਅਤੇ ਪ੍ਰਲੇਸ ਹਰਿਆਣਾ ਦੇ ਜਨਰਲ ਸਕੱਤਰ ਡਾ. ਹਰਵਿੰਦਰ ਸਿੰਘ ਸਿਰਸਾ, ਪ੍ਰਲੇਸ ਹਰਿਆਣਾ ਦੇ ਪ੍ਰਧਾਨ ਡਾ. ਰਾਮੇਸ਼ਵਰ ਦਾਸ, ਪ੍ਰਲੇਸ ਸਿਰਸਾ ਦੇ ਪ੍ਰਧਾਨ ਡਾ. ਗੁਰਪ੍ਰੀਤ ਸਿੰਘ ਸਿੰਧਰਾ, ਸਕੱਤਰ ਡਾ. ਸ਼ੇਰ ਚੰਦ, ਪੰਜਾਬੀ ਲੇਖਕ ਸਭਾ, ਸਿਰਸਾ ਦੇ ਪ੍ਰਧਾਨ ਪਰਮਾਨੰਦ ਸ਼ਾਸਤਰੀ, ਸਕੱਤਰ ਸੁਰਜੀਤ ਸਿਰੜੀ, ਵਿੱਤ ਸਕੱਤਰ ਅਨੀਸ਼ ਕੁਮਾਰ ਤੋਂ ਇਲਾਵਾ ਜਸਵੰਤ ਸਿੰਘ ਜੋਸ਼, ਲਕਸ਼ਮਣ ਸਿੰਘ ਸ਼ੇਖਾਵਤ, ਰਮੇਸ਼ ਮਹਿਤਾ ਐਡਵੋਕੇਟ ਨੇ ਖ਼ੁਸ਼ੀ ਜ਼ਾਹਰ ਕੀਤੀ ਹੈ। ਇਸੇ ਤਰ੍ਹਾਂ ਪ੍ਰੋ. ਹਰਭਗਵਾਨ ਚਾਵਲਾ, ਡਾ. ਬੂਟਾ ਸਿੰਘ ਵਿਰਕ, ਹਰਜਿੰਦਰ ਸਿੰਘ ਭੰਗੂ, ਪ੍ਰੋ. ਹਰਜਿੰਦਰ ਸਿੰਘ, ਡਾ. ਜਸਬੀਰ ਸਿੰਘ ਡਿੰਗ, ਸੁਰੇਸ਼ ਮਹਿਤਾ ਐਡਵੋਕੇਟ, ਸੁਰਿੰਦਰਪਾਲ ਸਿੰਘ ਸਾਥੀ, ਪ੍ਰੋ. ਦਿਲਰਾਜ ਸਿੰਘ, ਕ੍ਰਿਸ਼ਨਾ ਫੌਗਾਟ, ਡਾ. ਹਰਵਿੰਦਰ ਕੌਰ, ਸਿਮਰਨ, ਈਸ਼ਨਜੋਤ ਨੇ ਡਾ. ਸੁਖਦੇਵ ਸਿੰਘ ਸਿਰਸਾ ਦੀ ਜਿੱਤ ਨੂੰ ਇਤਿਹਾਸਕ ਦੱਸਿਆ।

