DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਰਾਫ਼ ਸਣੇ ਦੋ ਦੁਕਾਨਾਂ ਦੇ ਸ਼ਟਰ ਤੋੜੇ

ਸਵਾ 9 ਲੱਖ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਤੇ ਨਕਦੀ ਚੋਰੀ

  • fb
  • twitter
  • whatsapp
  • whatsapp
Advertisement
ਇੱਥੇ ਬੀਤੀ ਰਾਤ ਮੁੱਖ ਬਾਜ਼ਾਰ ਵਿਚ ਚੋਰਾਂ ਨੇ ਰਾਜਵੀਰ ਜਵੈਲਰਜ਼ ਅਤੇ ਕਮਲ ਸਟੇਸ਼ਨਰੀ ਐਂਡ ਸਪੋਰਟਸ ਨਾਮਕ ਦੋ ਦੁਕਾਨਾਂ ਦੇ ਸ਼ਟਰ ਤੋੜ ਲਏ ਅਤੇ ਕਰੀਬ ਸਵਾ ਨੌ ਲੱਖ ਰੁਪਏ ਰੁਪਏ ਦੇ ਚਾਂਦੀ-ਸੋਨੇ ਦੇ ਗਹਿਣਿਆਂ ਤੇ ਹਜ਼ਾਰਾਂ ਦੀ ਨਗਦੀ ’ਤੇ ਹੱਥ ਸਾਫ਼ ਕਰ ਦਿੱਤਾ। ਪਹਿਲੀ ਘਟਨਾ ਗੋਲ ਬਾਜ਼ਾਰ ’ਚ ਚੌਧਰੀ ਦੇਵੀ ਲਾਲ ਮਾਰਕੀਟ ਵਿੱਚ ਚੋਰਾਂ ਨੇ ਰਾਜਵੀਰ ਜਵੈਲਰਜ਼ ਨੂੰ ਨਿਸ਼ਾਨਾ ਬਣਾਇਆ। ਇਹ ਦੁਕਾਨ ਗੋਲ ਬਾਜ਼ਾਰ ਚੌਕੀ ਤੋਂ ਕਰੀਬ 300 ਮੀਟਰ ਦੀ ਦੂਰੀ ’ਤੇ ਸਥਿਤ ਹੈ। ਪੁਲੀਸ ਮੁਤਾਬਕ ਸਵੇਰੇ 4 ਵਜੇ ਤੱਕ ਪੁਲੀਸ ਟੀਮ ਗਸ਼ਤ ’ਤੇ ਸੀ। ਰਾਜਵੀਰ ਜਵੈਲਰਜ਼ ਦੇ ਮਾਲਕ ਰਾਜਿੰਦਰ ਸੋਨੀ ਵਾਸੀ ਖੁਈਆਂ ਮਲਕਾਣਾ ਨੇ ਦੱਸਿਆ ਕਿ ਚੋਰ ਦੁਕਾਨ ’ਚ ਰੱਖੇ ਕਰੀਬ 2 ਕਿਲੋ ਚਾਂਦੀ ਗਹਿਣੇ, 6-7 ਗ੍ਰਾਮ ਸੋਨੇ ਦੇ ਕੋਕੇ, ਲਾਕੇਟ ਸਮੇਤ ਕਰੀਬ 10-12 ਹਜ਼ਾਰ ਰੁਪਏ ਨਕਦ ਚੋਰੀ ਕਰਕੇ ਲੈ ਗਏ। ਦੂਸਰੀ ਵਾਰਦਾਤ ਵਿਚ ਰੇਲਵੇ ਫਾਟਕ ਨੇੜੇ ਕਮਲ ਸਟੇਸ਼ਨਰੀ ਐਂਡ ਸਪੋਰਟਸ ਦਾ ਸ਼ਟਰ ਤੋੜ ਕੇ 10-12 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਗੋਲ ਬਾਜ਼ਾਰ ਚੌਕੀ ਦੇ ਮੁਖੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਸਵੇਰੇ ਕਰੀਬ 4 ਵਜੇ ਤੱਕ ਪੁਲੀਸ ਗਸ਼ਤ ਜਾਰੀ ਸੀ। ਇਲਾਕੇ ਵਿੱਚ ਕਿਧਰੇ ਵੀ ਸੀਸੀਟੀਵੀ ਕੈਮਰੇ ਨਹੀਂ ਹਨ, ਜਿਸ ਕਾਰਨ ਜਾਂਚ ਵਿੱਚ ਮੁਸ਼ਕਲ ਆ ਰਹੀ ਹੈ। ਚੋਰੀਆਂ ਸਬੰਧੀ ਮੁਕੱਦਮੇ ਦਰਜ ਕਰਕੇ ਚੋਰਾਂ ਦਾ ਸੁਰਾਗ ਲਗਾਉਣ ਲਈ ਕੋਸ਼ਿਸ਼ਾਂ ਜਾਰੀ ਹਨ।

Advertisement

Advertisement
Advertisement
×