ਨੌਜਵਾਨਾਂ ਦੀ ਲੜਾਈ ’ਚ ਚੱਲੀਆਂ ਗੋਲੀਆਂ : The Tribune India

ਨੌਜਵਾਨਾਂ ਦੀ ਲੜਾਈ ’ਚ ਚੱਲੀਆਂ ਗੋਲੀਆਂ

ਨੌਜਵਾਨਾਂ ਦੀ ਲੜਾਈ ’ਚ ਚੱਲੀਆਂ ਗੋਲੀਆਂ

ਭੁੱਚੋ ਖੁਰਦ ਦਾ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋਇਆ ਹਰਪ੍ਰੀਤ ਸਿੰਘ।

ਪਵਨ ਗੋਇਲ

ਭੁੱਚੋ ਮੰਡੀ, 12 ਅਗਸਤ

ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਆਦੇਸ਼ ਹਸਪਤਾਲ ਨਜ਼ਦੀਕ ਲੜਕਿਆਂ ਵਿਚਕਾਰ ਹੋਈ ਲੜਾਈ ਦੌਰਾਨ ਇੱਕ ਧੜੇ ਨੇ ਦੂਜੇ ਧੜੇ ’ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਪਿੰਡ ਭੁੱਚੋ ਖੁਰਦ ਦੇ ਇੱਕੋ ਧੜੇ ਦੇ ਦੋ ਲੜਕੇ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਨੇੜਲੇ ਆਦੇਸ਼ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਫਰੀਦਕੋਟ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਸ ਘਟਨਾ ਵਿੱਚ ਜ਼ਖ਼ਮੀ ਹੋਏ ਲਵਪ੍ਰੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਭੁੱਚੋ ਖੁਰਦ ਨੇ ਦੱਸਿਆ ਕਿ ਉਸ ਦੇ ਬਾਂਹ ਵਿੱਚ ਗੋਲੀ ਲੱਗੀ ਹੈ, ਜੋ ਹਾਲੇ ਬਾਂਹ ਵਿੱਚ ਹੀ ਮੌਜੂਦ ਹੈ। ਉਸ ਨੇ ਦੱਸਿਆ ਕਿ ਉਸ ਦੇ ਦੋਸਤ ਹਰਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਭੁੱਚੋ ਖੁਰਦ ਦੇ ਛਾਤੀ ਦੇ ਬਿੱਲਕੁੱਲ ਹੇਠ ਪੇਟ ਵਿੱਚ ਗੋਲੀ ਲੱਗੀ ਹੈ, ਜੋ ਪੇਟ ਵਿੱਚ ਹੀ ਫਸੀ ਹੋਈ ਹੈ ਅਤੇ ਉਸ ਦੀ ਹਾਲਤ ਗੰਭੀਰ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ’ਤੇ ਗੋਲੀਆਂ ਚਲਾਉਣ ਵਾਲੇ ਚਾਰ ਲੜਕੇ ਸਨ। ਜਿਨ੍ਹਾਂ ਵਿੱਚ ਮੁੱਖ ਮੁਲਜ਼ਮ ਉਨ੍ਹਾਂ ਦੇ ਪਿੰਡ ਭੁੱਚੋ ਖੁਰਦ ਦਾ ਹੀ ਹੈ। ਦੂਜਾ ਬਾਹਰੋਂ ਉਸ ਦੀ ਮਾਸੀ ਦਾ ਲੜਕਾ ਅਤੇ ਦੋ ਹੋਰ ਅਣਪਛਾਤੇ ਲੜਕੇ ਸਨ। ਉਸ ਨੇ ਦੱਸਿਆ ਕਿ ਇਹ ਲੜਕੇ ਉਨ੍ਹਾਂ ਨੂੰ ਇੰਸਟਾਗ੍ਰਾਮ ’ਤੇ ਮੈਸੇਜ ਬਗੈਰਾ ਪਾ ਰਹੇ ਸਨ, ਜੋ ਲੜਾਈ ਦਾ ਕਾਰਨ ਬਣੇ। ਇਸ ਸਬੰਧੀ ਬਠਿੰਡਾ ਛਾਉਣੀ ਦੇ ਐੱਸਐੱਚਓ ਪਰਮ ਪਾਰਸ ਸਿੰਘ ਚਹਿਲ ਨੇ ਦੋਵੇਂ ਜ਼ਖਮੀਆਂ ਦੇ ਨਾਵਾਂ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਮੁੱਖ ਮੁਲਜ਼ਮ ਪਿੰਡ ਭੁੱਚੋ ਖੁਰਦ ਦਾ ਗੁਰਦੀਪ ਸਿੰਘ ਮਾਹਸ਼ੇ ਕਾ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਧਿਰਾਂ ਇੱਕ ਦੂਜੇ ਨੂੰ ਟਾਈਮ ਦੇ ਕੇ ਘਟਨਾ ਸਥਾਨ ’ਤੇ ਇਕੱਠੀਆਂ ਹੋਈਆਂ ਸਨ। ਜਿਸ ਕਾਰਨ ਲੜਾਈ ਹੋਈ। 

ਡੀਐੱਮਸੀ ਵਿੱਚ ਦਾਖਲ ਕੁੜੀ ਦੀ ਹਾਲਤ ਗੰਭੀਰ

ਫ਼ਿਰੋਜ਼ਪੁਰ (ਸੰਜੀਵ ਹਾਂਡਾ) ਇਕਤਰਫ਼ਾ ਪਿਆਰ ਕਰਨ ਵਾਲੇ ਮੁੰਡੇ ਨੂੰ ਜਦੋਂ ਕੁੜੀ ਨੇ ਨਾਂਹ ਕਰ ਦਿੱਤੀ ਤਾਂ ਉਸਨੇ ਕੁੜੀ ਨੂੰ ਘਰ ਦੇ ਬਾਹਰ ਬੁਲਾ ਕੇ ਗੋਲੀ ਮਾਰ ਦਿੱਤੀ। ਕੁੜੀ ਇਸ ਵੇਲੇ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ। ਇਹ ਘਟਨਾ ਇਥੋਂ ਦੇ ਕਸਬਾ ਗੁਰੂਹਰਸਹਾਏ ਦੇ ਜੋਗੀਆਂ ਵਾਲੇ ਮੁਹੱਲੇ ਵਿੱਚ ਵਾਪਰੀ ਹੈ। ਅਠਾਰਾਂ ਸਾਲ ਦੀ ਪੀੜਤ ਲੜਕੀ ਨੇ ਵਾਰਦਾਤ ਤੋਂ ਬਾਅਦ ਆਪਣੀ ਮਾਂ ਗੀਤਾ ਨੂੰ ਦੱਸਿਆ ਕਿ ਉਸਦੀ ਕਲਾਸ ਵਿੱਚ ਹਰਮਨ ਨਾਂ ਦਾ ਇਕ ਲੜਕਾ ਪੜ੍ਹਦਾ ਹੈ। ਹਰਮਨ ਦੇ ਨਾਲ ਕਦੇ ਕਦਾਈਂ ਉਸਦੇ ਚਾਚੇ ਦਾ ਲੜਕਾ ਜੋਰਾ ਸਿੰਘ ਵੀ ਸਕੂਲ ਆ ਜਾਂਦਾ ਸੀ ਜੋ ਉਸਦੇ ਸਕੂਲ ਵਿੱਚ ਨਹੀਂ ਪੜ੍ਹਦਾ ਸੀ। ਜੋਰਾ ਸਿੰਘ ਨੇ ਪੀੜਤ ਲੜਕੀ ਨੂੰ ਕਿਹਾ ਕਿ ਉਹ ਉਸ ਨੂੰ ਪਿਆਰ ਕਰਦਾ ਹੈ ਅਤੇ ਸ਼ਾਦੀ ਕਰਨਾ ਚਾਹੁੰਦਾ ਹੈ। ਪੀੜਤ ਲੜਕੀ ਨੇ ਜੋਰਾ ਸਿੰਘ ਨੂੰ ਨਾਂਹ ਕਰ ਦਿੱਤੀ। ਲੰਘੇ ਬੁੱਧਵਾਰ ਨੂੰ ਜੋਰਾ ਸਿੰਘ ਨੇ ਪੀੜਤ ਲੜਕੀ ਨੂੰ ਫ਼ੋਨ ਕਰਕੇ ਕਿਹਾ ਜੇ ਤੂੰ ਇਸੇ ਤਰ੍ਹਾਂ ਹੀ ਨਾਂਹ ਕਰਦੀ ਹੈ ਤਾਂ ਘਰ ਤੋਂ ਬਾਹਰ ਆ। ਪੀੜਤ ਲੜਕੀ ਘਰ ਦੇ ਗੇਟ ’ਤੇ ਆਈ ਤਾਂ ਜੋਰਾ ਸਿੰਘ ਨੇ ਉਸਨੂੰ ਗੋਲੀ ਮਾਰ ਦਿੱਤੀ ਅਤੇ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਉਹ ਆਪਣੇ ਇੱਕ ਹੋਰ ਸਾਥੀ ਨਾਲ ਮੌਕੇ ਤੋਂ ਫ਼ਰਾਰ ਹੋ ਗਿਆ। ਜ਼ਖ਼਼ਮੀ ਹਾਲਤ ਵਿੱਚ ਇਸ ਲੜਕੀ ਨੂੰ ਪਹਿਲਾਂ ਗੁਰੂਹਰਸਹਾਏ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ ਤੇ ਮਗਰੋਂ ਉਸਨੂੰ ਡੀਐੱਮਸੀ ਹਸਪਤਾਲ ਲੁਧਿਆਣਾ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

ਕਾਗਜ਼ੀ ਆਜ਼ਾਦੀ ਅਤੇ ਗੁਲਾਮੀ ਦੀਆਂ ਜੜ੍ਹਾਂ

ਕਾਗਜ਼ੀ ਆਜ਼ਾਦੀ ਅਤੇ ਗੁਲਾਮੀ ਦੀਆਂ ਜੜ੍ਹਾਂ

ਐੱਸਵਾਈਐੱਲ: ਪਾਣੀਆਂ ਦੀ ਵੰਡ ’ਚ ਵਿਤਕਰਾ

ਐੱਸਵਾਈਐੱਲ: ਪਾਣੀਆਂ ਦੀ ਵੰਡ ’ਚ ਵਿਤਕਰਾ

ਮੁੱਖ ਖ਼ਬਰਾਂ

ਭਗਵੰਤ ਮਾਨ ਸਰਕਾਰ ਨੇ ਭਾਰੀ ਬਹੁਮਤ ਨਾਲ ਜਿੱਤਿਆ ਭਰੋਸਗੀ ਮਤਾ; ਪੰਜਾਬ ਵਿਧਾਨ ਸਭਾ ਸੈਸ਼ਨ ਸਮਾਪਤ

ਭਗਵੰਤ ਮਾਨ ਸਰਕਾਰ ਨੇ ਭਾਰੀ ਬਹੁਮਤ ਨਾਲ ਜਿੱਤਿਆ ਭਰੋਸਗੀ ਮਤਾ; ਪੰਜਾਬ ਵਿਧਾਨ ਸਭਾ ਸੈਸ਼ਨ ਸਮਾਪਤ

ਕਾਂਗਰਸ ਤੇ ਭਾਜਪਾ ਰਹੀਆਂ ਗ਼ੈਰਹਾਜ਼ਰ; 93 ਵਿਧਾਇਕਾਂ ਨੇ ਮਤੇ ਹੱਕ ਵਿੱਚ...

ਪੰਜਾਬ ਸਰਕਾਰ ਜਲਦੀ ਭਰੇਗੀ 990 ਫਾਇਰਮੈਨਾ ਤੇ 326 ਡਰਾਈਵਰਾਂ ਦੀਆਂ ਆਸਾਮੀਆਂ

ਪੰਜਾਬ ਸਰਕਾਰ ਜਲਦੀ ਭਰੇਗੀ 990 ਫਾਇਰਮੈਨਾ ਤੇ 326 ਡਰਾਈਵਰਾਂ ਦੀਆਂ ਆਸਾਮੀਆਂ

ਕੈਬਨਿਟ ਮੰਤਰੀ ਨਿੱਜਰ ਨੇ ਦਿੱਤੀ ਜਾਣਕਾਰੀ; ਮੀਂਹ ਜਾਂ ਵਾਇਰਸ ਕਾਰਨ ਫਸਲ...

ਗੁਰਦੁਆਰਾ ਪੰਜਾ ਸਾਹਿਬ ’ਚ ਬੇਅਦਬੀ; ਸਿੱਖ ਭਾਈਚਾਰੇ ਵਿੱਚ ਰੋਸ

ਗੁਰਦੁਆਰਾ ਪੰਜਾ ਸਾਹਿਬ ’ਚ ਬੇਅਦਬੀ; ਸਿੱਖ ਭਾਈਚਾਰੇ ਵਿੱਚ ਰੋਸ

ਫ਼ਿਲਮ ਅਮਲੇ ਨੇ ਜੋੜੇ ਪਹਿਨ ਕੇ ਗੁਰਦੁਆਰਾ ਕੰਪਲੈਕਸ ’ਚ ਸ਼ੂਟਿੰਗ ਕੀਤੀ; ...

ਭਾਰਤੀ ਹਵਾਈ ਖੇਤਰ ਤੋਂ ਲੰਘਦੇ ਈਰਾਨੀ ਜਹਾਜ਼ ’ਚ ਬੰਬ ਦੀ ਸੂਚਨਾ ਮਗਰੋਂ ਸੁਰੱਖਿਆ ਏਜੰਸੀਆਂ ਹੋਈਆਂ ਚੌਕਸ

ਭਾਰਤੀ ਹਵਾਈ ਖੇਤਰ ਤੋਂ ਲੰਘਦੇ ਈਰਾਨੀ ਜਹਾਜ਼ ’ਚ ਬੰਬ ਦੀ ਸੂਚਨਾ ਮਗਰੋਂ ਸੁਰੱਖਿਆ ਏਜੰਸੀਆਂ ਹੋਈਆਂ ਚੌਕਸ

ਪੰਜਾਬ ਅਤੇ ਜੋਧਪੁਰ ਏਅਰਬੇਸ ਤੋਂ ਭਾਰਤੀ ਫੌਜ ਦੇ ਲੜਾਕੂ ਜਹਾਜ਼ਾਂ ਨੇ ਕੀ...

ਸ਼ਹਿਰ

View All