DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਰਜ਼ੇ ਨਾ ਮੋੜਨ ’ਤੇ ਦੁਕਾਨਾਂ ਸੀਲ

ਐੱਚ ਡੀ ਐੱਫ ਸੀ ਬੈਂਕ ਤੋਂ ਲਏ ਕਰਜ਼ੇ ਦੀ ਅਦਾਇਗੀ ਨਾ ਕਰਨ ’ਤੇ ਬੈਂਕ ਅਧਿਕਾਰੀਆਂ ਨੇ ਅੱਜ ਖੇਤਰ ਦੇ ਪਿੰਡ ਉਮੈਦਪੁਰਾ ਵਾਸੀ ਰਵੀ ਦੱਤ ਦੀ ਜਾਇਦਾਦ ਜ਼ਬਤ ਕਰ ਲਈ। ਕਾਨੂੰਨੀ ਖੇਤਰ ਪ੍ਰਬੰਧਕ ਪ੍ਰਦੀਪ ਵਰਮਾ ਨੇ ਦੱਸਿਆ ਕਿ ਉਮੈਦਪੁਰਾ ਪਿੰਡ ਦੇ...

  • fb
  • twitter
  • whatsapp
  • whatsapp
Advertisement

ਐੱਚ ਡੀ ਐੱਫ ਸੀ ਬੈਂਕ ਤੋਂ ਲਏ ਕਰਜ਼ੇ ਦੀ ਅਦਾਇਗੀ ਨਾ ਕਰਨ ’ਤੇ ਬੈਂਕ ਅਧਿਕਾਰੀਆਂ ਨੇ ਅੱਜ ਖੇਤਰ ਦੇ ਪਿੰਡ ਉਮੈਦਪੁਰਾ ਵਾਸੀ ਰਵੀ ਦੱਤ ਦੀ ਜਾਇਦਾਦ ਜ਼ਬਤ ਕਰ ਲਈ। ਕਾਨੂੰਨੀ ਖੇਤਰ ਪ੍ਰਬੰਧਕ ਪ੍ਰਦੀਪ ਵਰਮਾ ਨੇ ਦੱਸਿਆ ਕਿ ਉਮੈਦਪੁਰਾ ਪਿੰਡ ਦੇ ਰਹਿਣ ਵਾਲੇ ਰਵੀ ਦੱਤ ਦੇ ਪਰਿਵਾਰ ਨੇ ਪਿੰਡ ਮੱਲੇਕਾ ਵਿੱਚ ਵੱਖ-ਵੱਖ ਤਿੰਨ ਦੁਕਾਨਾਂ ਗਿਰਵੀ ਰੱਖ ਕੇ ਬੈਂਕ ਤੋਂ 87 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਹੁਣ ਵਿਆਜ ਸਮੇਤ ਇਹ ਰਕਮ ਕਰੀਬ 93 ਲੱਖ ਤੱਕ ਪਹੁੰਚ ਗਈ ਸੀ। ਬੈਂਕ ਵੱਲੋਂ ਵਾਰ-ਵਾਰ ਨੋਟਿਸ ਦੇਣ ਦੇ ਬਾਵਜੂਦ ਰਵੀ ਦੱਤ ਨੇ ਕਰਜ਼ੇ ਦੀ ਰਕਮ ਵਾਪਸ ਨਹੀਂ ਕੀਤੀ। ਇਸ ਤੋਂ ਬਾਅਦ ਮਾਮਲਾ ਅਦਾਲਤ ਵਿੱਚ ਚਲਾ ਗਿਆ। ਅਦਾਲਤ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਕਰਜ਼ਾ ਲੈਣ ਵਾਲੇ ਵਿਅਕਤੀ ਦੀ ਜਾਇਦਾਦ ਦਾ ਕਬਜ਼ਾ ਲੈਣ ਦਾ ਹੁਕਮ ਦਿੱਤਾ। ਇਨ੍ਹਾਂ ਹੁਕਮਾਂ ’ਤੇ ਡਿਊਟੀ ਮੈਜਿਸਟਰੇਟ ਨੇ ਮੱਲੇਕਾ ਸਥਿਤ ਰਵੀ ਦੱਤ ਦੀਆਂ ਤਿੰਨਾਂ ਦੁਕਾਨਾਂ ਸੀਲ ਕਰ ਦਿੱਤੀਆਂ।

Advertisement
Advertisement
×