Shiromani Akali Dal: ਯੂਥ ਅਕਾਲੀ ਦਲ ਦੀ ਹਲਕਾ ਪੱਧਰੀ ਮੀਟਿੰਗ
ਸ਼੍ੋਮਣੀ ਅਕਾਲੀ ਦਲ ਵੱਲੋਂ ਸਥਾਨਕ ਪਾਰਟੀ ਦਫ਼ਤਰ ਵਿੱਚ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਆਕਾਸ਼ਦੀਪ ਸਿੰਘ ਮਿੱਡੂਖੇੜਾ ਦੀ ਅਗਵਾਈ ਹੇਠ ਯੂਥ ਵਿੰਗ ਦੀ ਹਲਕਾ ਪੱਧਰੀ ਮੀਟਿੰਗ ਕੀਤੀ ਗਈ। ਇਸ ਵਿੱਚ ਹਲਕਾ ਭੁੱਚੋ ਦੇ ਇੰਚਾਰਜ ਡਾ. ਦਲਜੀਤ ਸਿੰਘ ਗੁਰੂ, ਲੋਕ ਸਭਾ...
ਸ਼੍ੋਮਣੀ ਅਕਾਲੀ ਦਲ ਵੱਲੋਂ ਸਥਾਨਕ ਪਾਰਟੀ ਦਫ਼ਤਰ ਵਿੱਚ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਆਕਾਸ਼ਦੀਪ ਸਿੰਘ ਮਿੱਡੂਖੇੜਾ ਦੀ ਅਗਵਾਈ ਹੇਠ ਯੂਥ ਵਿੰਗ ਦੀ ਹਲਕਾ ਪੱਧਰੀ ਮੀਟਿੰਗ ਕੀਤੀ ਗਈ। ਇਸ ਵਿੱਚ ਹਲਕਾ ਭੁੱਚੋ ਦੇ ਇੰਚਾਰਜ ਡਾ. ਦਲਜੀਤ ਸਿੰਘ ਗੁਰੂ, ਲੋਕ ਸਭਾ ਹਲਕਾ ਫ਼ਰੀਦਕੋਟ ਦੇ ਇੰਚਾਰਜ ਹਰਿੰਦਰ ਸਿੰਘ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਬਠਿੰਡਾ ਪ੍ਰਧਾਨ ਕਮਲ ਢਿੱਲੋਂ, ਯੂਥ ਵਿੰਗ ਹਲਕਾ ਭੁੱਚੋ ਦੇ ਪ੍ਰਧਾਨ ਰਾਜਵਿੰਦਰ ਸਿੰਘ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਕੇਸ਼ ਗਰਗ ਸ਼ਾਮਲ ਹੋਏ। ਉਨ੍ਹਾਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਠੋਸ ਰਣਨੀਤੀ ਉਲੀਕਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ।
ਇਸ ਮੌਕੇ ਸ੍ਰੀ ਮਿੱਡੂਖੇੜਾ ਅਤੇ ਡਾ. ਗੁਰੂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ। ਇਸ ਮੌਕੇ ਭੁੱਚੋ ਮੰਡੀ ਸ਼ਹਿਰੀ ਸਰਕਲ ਪ੍ਰਧਾਨ ਪਰਮਜੀਤ ਪੰਮਾ, ਯੂਥ ਆਗੂ ਸੁਰਿੰਦਰ ਸਿੰਘ ਸਿਵੀਆਂ, ਆਕਾਸ਼ਦੀਪ ਸਿੰਘ ਅਬਲੂ, ਜਗਮੀਤ ਸਿੰਘ ਨੇਹੀਆਵਾਲਾ, ਜਸਵੀਰ ਸਿੰਘ ਗੋਨਿਆਣਾ, ਪ੍ਰਭਦੀਪ ਸਿੰਘ ਨਥਾਣਾ, ਅੰਮ੍ਰਿਤਪਾਲ ਸਿੰਘ ਤੁੰਗਵਾਲੀ ਅਤੇ ਜਸਵਿੰਦਰ ਸਿੰਘ ਭੁੱਚੋ ਕਲਾਂ ਆਦਿ ਹਾਜ਼ਰ ਸਨ।

