DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

sewage Ghaggar river: ਘੱਗਰ ਨੂੰ ਪ੍ਰਦੂਸ਼ਣ ਮੁਕਤ ਕਰਾਉਣ ਲਈ ਮਹਾਪੰਚਾਇਤ

ਏਲਨਾਬਾਦ ਸ਼ਹਿਰ ਦੇ ਸੀਵਰੇਜ ਦੇ ਪਾਣੀ ਨੂੰ ਬਿਨਾ ਸੋਧੇ ਘੱਗਰ ਨਦੀ ਵਿੱਚ ਪਾਏ ਜਾਣ ਦੇ ਵਿਰੋਧ ਵਿੱਚ ਅੱਜ ਏਲਨਾਬਾਦ ਅਤੇ ਰਾਣੀਆ ਖੇਤਰ ਦੇ ਡੇਢ ਦਰਜਨ ਪਿੰਡਾਂ ਦੇ ਲੋਕਾਂ ਦੀ ਇੱਕ ਮਹਾਪੰਚਾਇਤ ਘੱਗਰ ਨਦੀ ਦੇ ਪੁਲ ’ਤੇ ਹੋਈ। ਇਸ ਵਿੱਚ ਫ਼ੈਸਲਾ...

  • fb
  • twitter
  • whatsapp
  • whatsapp
featured-img featured-img
ਘੱਗਰ ਨਦੀ ਦੇ ਪੁਲ ’ਤੇ ਇਕੱਠੇ ਹੋਏ ਲੋਕ ਚਰਚਾ ਕਰਦੇ ਹੋਏ।
Advertisement

ਏਲਨਾਬਾਦ ਸ਼ਹਿਰ ਦੇ ਸੀਵਰੇਜ ਦੇ ਪਾਣੀ ਨੂੰ ਬਿਨਾ ਸੋਧੇ ਘੱਗਰ ਨਦੀ ਵਿੱਚ ਪਾਏ ਜਾਣ ਦੇ ਵਿਰੋਧ ਵਿੱਚ ਅੱਜ ਏਲਨਾਬਾਦ ਅਤੇ ਰਾਣੀਆ ਖੇਤਰ ਦੇ ਡੇਢ ਦਰਜਨ ਪਿੰਡਾਂ ਦੇ ਲੋਕਾਂ ਦੀ ਇੱਕ ਮਹਾਪੰਚਾਇਤ ਘੱਗਰ ਨਦੀ ਦੇ ਪੁਲ ’ਤੇ ਹੋਈ। ਇਸ ਵਿੱਚ ਫ਼ੈਸਲਾ ਕੀਤਾ ਗਿਆ ਕਿ ਲੋਕ ਵੱਡੀ ਗਿਣਤੀ ਵਿੱਚ 13 ਅਕਤੂਬਰ ਨੂੰ ਐੱਸ ਡੀ ਐੱਮ ਦਫ਼ਤਰ ਵਿੱਚ ਇਕੱਠੇ ਹੋ ਕੇ ਇਸ ਸਮੱਸਿਆ ਦੇ ਸਥਾਈ ਹੱਲ ਦੀ ਮੰਗ ਕਰਨਗੇ ਅਤੇ ਐੱਸ ਡੀ ਐੱਮ ਏਲਨਾਬਾਦ ਨੂੰ ਮੰਗ ਪੱਤਰ ਦਿੱਤਾ ਜਾਵੇਗਾ।

ਬੁਲਾਰਿਆਂ ਨੇ ਕਿਹਾ ਕਿ ਇਹ ਏਲਨਾਬਾਦ ਅਤੇ ਰਾਣੀਆ ਖੇਤਰ ਦੀ ਵੱਡੀ ਸਮੱਸਿਆ ਹੈ। ਏਲਨਾਬਾਦ ਦੇ ਸੀਵਰੇਜ ਦੇ ਪਾਣੀ ਨੂੰ ਬਿਨਾਂ ਸੋਧਿਆ ਘੱਗਰ ਨਦੀ ਵਿੱਚ ਸੁੱਟਿਆ ਜਾ ਰਿਹਾ ਹੈ। ਇਸ ਕਾਰਨ ਏਲਨਾਬਾਦ ਅਤੇ ਰਾਣੀਆ ਖੇਤਰ ਦੇ ਲਗਪਗ ਦੋ ਦਰਜਨ ਪਿੰਡਾਂ ਵਿੱਚ ਕੈਂਸਰ ਅਤੇ ਪੀਲੀਆ ਵਰਗੀਆਂ ਗੰਭੀਰ ਬਿਮਾਰੀਆਂ ਫੈਲ ਰਹੀਆਂ ਹਨ। ਇਸ ਸਮੱਸਿਆ ਦੇ ਹੱਲ ਲਈ ਸਬੰਧਤ ਵਿਭਾਗ, ਐੱਸ ਡੀ ਐੱਮ, ਡੀ ਸੀ ਸਿਰਸਾ ਅਤੇ ਸਰਕਾਰ ਨੂੰ ਕਈ ਮੰਗ ਪੱਤਰ ਸੌਂਪੇ ਗਏ ਹਨ ਪਰ ਸਰਕਾਰ ਨੇ ਅਜੇ ਤੱਕ ਇਸ ਗੰਭੀਰ ਮੁੱਦੇ ਨੂੰ ਹੱਲ ਕਰਨ ਲਈ ਕੋਈ ਯਤਨ ਨਹੀਂ ਕੀਤਾ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਬੁਲਾਰਿਆਂ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਲੋਕ 13 ਅਕਤੂਬਰ ਨੂੰ ਐੱਸ ਡੀ ਐੱਮ ਏਲਨਾਬਾਦ ਨੂੰ ਮੰਗ ਪੱਤਰ ਸੌਂਪਣ ਲਈ ਇਕੱਠੇ ਹੋਣਗੇ। ਜੇ ਫਿਰ ਵੀ ਜਲਦੀ ਇਹ ਸਮੱਸਿਆ ਹੱਲ ਨਹੀਂ ਹੋਈ ਤਾਂ ਇਸ ਸੰਘਰਸ਼ ਦੀ ਆਗਾਮੀ ਰਣਨੀਤੀ ਬਣਾ ਕੇ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ।

Advertisement

Advertisement
Advertisement
×