DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

sewage dispute Asifwala: ਪਿੰਡ ਵਾਸੀਆਂ ਲਈ ਮੁਸੀਬਤ ਬਣਿਆ ਗੰਦਾ ਪਾਣੀ

ਇਥੋਂ ਨੇੜਲੇ ਪਿੰਡ ਆਸਿਫ ਵਾਲਾ ’ਚ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ। ਪਿੰਡ ਵਾਸੀਆਂ ਨੇ ਬੀ ਡੀ ਪੀ ਓ ਬਲਾਕ ਮੱਖੂ ਅਤੇ ਥਾਣਾ ਮੱਲਾਂਵਾਲਾ ਦੇ ਐੱਸ ਐੱਚ ਓ ਨੂੰ ਅਰਜ਼ੀਆਂ ਦੇ ਕੇ ਗੰਦੇ ਪਾਣੀ ਦਾ ਨਿਕਾਸ...

  • fb
  • twitter
  • whatsapp
  • whatsapp
featured-img featured-img
ਰਾਹ ’ਚ ਭਰੇ ਗੰਦੇ ਪਾਣੀ ਬਾਰੇ ਦੱਸਦੇ ਹੋਏ ਪਿੰਡ ਵਾਸੀ।
Advertisement

ਇਥੋਂ ਨੇੜਲੇ ਪਿੰਡ ਆਸਿਫ ਵਾਲਾ ’ਚ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ। ਪਿੰਡ ਵਾਸੀਆਂ ਨੇ ਬੀ ਡੀ ਪੀ ਓ ਬਲਾਕ ਮੱਖੂ ਅਤੇ ਥਾਣਾ ਮੱਲਾਂਵਾਲਾ ਦੇ ਐੱਸ ਐੱਚ ਓ ਨੂੰ ਅਰਜ਼ੀਆਂ ਦੇ ਕੇ ਗੰਦੇ ਪਾਣੀ ਦਾ ਨਿਕਾਸ ਕਰਵਾ ਕੇ ਰਾਹ ਚਾਲੂ ਕਰਵਾਉਣ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਰਾਣੀ, ਸੀਮਾ, ਸਿੰਦਰ, ਕੁਲਵਿੰਦਰ, ਸੋਮਾ, ਪਰਮਜੀਤ, ਸਵਰਨ ਕੌਰ, ਸੁਨੀਤਾ ਰਾਣੀ, ਹਰਜੀਤ ਕੌਰ, ਗੁਰਮੇਜ ਕੌਰ, ਐਨਾ, ਗੁਰਮੀਤ ਕੌਰ, ਸਵਰਨ ਕੌਰ ਅਤੇ ਜੀਜਾਂ ਕੌਰ ਅਨੁਸਾਰ ਕਰੀਬ 15 ਸਾਲ ਪਹਿਲਾਂ ਪੰਚਾਇਤ ਨੇ ਗੰਦੇ ਪਾਣੀ ਦੇ ਨਿਕਾਸ ਲਈ ਸੀਵਰੇਜ ਪਾ ਕੇ ਇਸ ਨੂੰ ਸੇਮ ਨਾਲੇ ਵਿੱਚ ਪਾਇਆ ਸੀ। 2 ਸਤੰਬਰ ਨੂੰ ਕੁਝ ਵਿਅਕਤੀਆਂ ਨੇ ਜੇ ਸੀ ਬੀ ਮਸ਼ੀਨ ਨਾਲ ਸੀਵਰੇਜ ਦੀਆਂ ਹੌਦੀਆਂ ਤੋੜ ਦਿੱਤੀਆਂ ਅਤੇ ਗਲੀ ਵਿੱਚ ਮਿੱਟੀ ਦਾ ਵੱਡਾ ਬੰਨ੍ਹ ਲਾ ਕੇ ਰਸਤਾ ਬੰਦ ਕਰ ਦਿੱਤਾ। ਪਿੰਡ ਵਾਸੀਆਂ ਨੇ ਕਿਹਾ ਕਿ ਗੰਦਾ ਪਾਣੀ ਘਰਾਂ ’ਚ ਦਾਖ਼ਲ ਹੋ ਰਿਹਾ ਹੈ। ਉਨ੍ਹਾਂ ਬੀ ਡੀ ਪੀ ਓ ਨੂੰ ਦਿੱਤੀ ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਜਦੋਂ ਰਾਹ ਬੰਦ ਕਰਨ ਵਾਲਿਆਂ ਰੋਕਿਆ ਤਾਂ ਉਨ੍ਹਾਂ ਨੇ ਧਮਕੀਆਂ ਦਿੱਤੀਆਂ। ਪੀੜਤ ਲੋਕਾਂ ਨੇ ਮੰਗ ਕੀਤੀ ਕਿ ਪਿੰਡ ਵਾਸੀਆਂ ਦੀ ਸਮੱਸਿਆ ਨੂੰ ਦੇਖਦਿਆਂ ਨਿਕਾਸੀ ਪ੍ਰਬੰਧ ਅਤੇ ਬੰਦ ਰਾਹ ਨੂੰ ਜਲਦੀ ਤੋਂ ਜਲਦੀ ਖੁੱਲ੍ਹਵਾਇਆ ਜਾਵੇ।

ਇਸ ਸਬੰਧੀ ਬੀ ਡੀ ਪੀ ਓ ਹਰਜਿੰਦਰ ਸਿੰਘ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਪੰਚਾਇਤ ਅਫਸਰ ਅਤੇ ਸੈਕਟਰੀ ਨੂੰ ਮੌਕੇ ’ਤੇ ਭੇਜਿਆ ਹੈ। ਮਾਮਲੇ ਦੀ ਜਾਂਚ ਕਰ ਕੇ ਕਾਰਵਾਈ ਕੀਤੀ ਜਾਵੇਗੀ।

Advertisement

Advertisement
Advertisement
×