ਪਾਵਰਕੌਮ ਗਿੱਦੜਬਾਹਾ ਦੇ ਦਫ਼ਤਰ ਵਿੱਚ ਸਟਾਫ ਦੀ ਭਾਰੀ ਘਾਟ : The Tribune India

ਪਾਵਰਕੌਮ ਗਿੱਦੜਬਾਹਾ ਦੇ ਦਫ਼ਤਰ ਵਿੱਚ ਸਟਾਫ ਦੀ ਭਾਰੀ ਘਾਟ

ਪਾਵਰਕੌਮ ਗਿੱਦੜਬਾਹਾ ਦੇ ਦਫ਼ਤਰ ਵਿੱਚ ਸਟਾਫ ਦੀ ਭਾਰੀ ਘਾਟ

ਜਾਣਕਾਰੀ ਦਿੰਦੇ ਐਕਸੀਅਨ ਦੀਪਕ ਕੁਰਮੀ।

ਪੱਤਰ ਪ੍ਰੇਰਕ

ਗਿੱਦੜਬਾਹਾ, 29 ਜੂਨ

ਪਾਵਰਕੌਮ ਗਿੱਦੜਬਾਹਾ ਦੇ ਦਫ਼ਤਰ ਵਿੱਚ ਬਿਜਲੀ ਕਰਮਚਾਰੀਆਂ ਦੀ ਵੱਡੀ ਘਾਟ ਹੈ, ਜਿਸ ਕਾਰਨ ਬਿਜਲੀ ਖਪਤਕਾਰਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਵਰਕੌਮ ਗਿੱਦੜਬਾਹਾ ਕੋਲ ਬਿਜਲੀ ਸਪਲਾਈ ਵਿੱਚ ਨੁਕਸ ਨੂੰ ਠੀਕ ਕਰਨ ਲਈ ਪੂਰਾ ਸਟਾਫ ਤਾਂ ਕੀ ਵਿਭਾਗ ਪਾਸ ਇਸ ਵੇਲੇ ਰਾਤ ਦੇ ਸਮੇਂ ਸ਼ਿਕਾਇਤ ਸੁਣਨ ਲਈ ਸਟਾਫ਼ ਤੱਕ ਨਹੀਂ ਹੈ। ਪਾਵਰਕੌਮ ਦੇ ਐਕਸੀਅਨ ਦੀਪਕ ਕੁਰਮੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੈਡੀ ਸੀਜ਼ਨ ਤੇ ਅਤਿ ਦੀ ਗਰਮੀ ਕਾਰਨ ਚੱਲ ਰਹੇ ਪੀਕ ਲੋਡ ਵਿੱਚ ਉਨ੍ਹਾਂ ਕੋਲ ਬਿਜਲੀ ਸਪਲਾਈ ਨੂੰ ਬਰਕਰਾਰ ਰੱਖਣ ਲਈ ਪੂਰਾ ਸਟਾਫ਼ ਨਹੀਂ ਹੈ, ਜਿਸ ਕਾਰਨ ਲੋਕਾਂ ਦੀਆਂ ਬਿਜਲੀ ਸਪਲਾਈ ਸਬੰਧੀ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਨਹੀਂ ਹੋ ਰਿਹਾ। ਉਨ੍ਹਾਂ ਦੱਸਿਆ ਕਿ ਪਾਵਰਕੌਮ ਗਿੱਦੜਬਾਹਾ ਅਧੀਨ ਤਿੰਨ ਡਵੀਜ਼ਨਾਂ ਸ਼ਹਿਰੀ, ਦਿਹਾਤੀ ਤੇ ਦੋਦਾ ਸਬ ਡਵੀਜ਼ਨਾਂ ਆਉਂਦੀਆਂ ਹਨ ਤੇ ਇਨ੍ਹਾਂ ਤਿੰਨ ਸਬ ਡਵੀਜ਼ਨਾਂ ਵਿੱਚ 73 ਰੈਗੂਲਰ ਲਾਈਨਮੈਨ ਦੀਆਂ ਅਸਾਮੀਆਂ ਮਨਜੂਰ ਹਨ ਜਿਨ੍ਹਾਂ ਵਿੱਚੋਂ ਉਨ੍ਹਾਂ ਕੋਲ ਕੇਵਲ 29 ਲਾਈਨਮੈਨ ਮੌਜੂਦ ਹਨ ਤੇ ਇਸ ਤਰ੍ਹਾਂ ਅੱਜੇ ਕੁੱਲ 44 ਲਾਈਨਮੈਨਾਂ ਦੀ ਘਾਟ ਹੈ। ਇਸੇ ਤਰ੍ਹਾਂ ਇਨ੍ਹਾਂ ਸਬ ਡਵੀਜਨਾਂ ਵਿੱਚ 130 ਏ.ਐੱਲ.ਐੱਮ. ਦੀਆਂ ਪੋਸਟਾਂ ਮਨਜੂਰ ਹਨ ਜਿਨ੍ਹਾਂ ਵਿੱਚੋਂ ਉਨ੍ਹਾਂ ਕੋਲ ਕੇਵਲ 35 ਏ.ਐੱਲ.ਐੱਮ. ਮੌਜੂਦ ਹਨ ਅਤੇ 95 ਏ.ਐੱਲ.ਐੱਮਜ਼. ਦੀਆਂ ਪੋਸਟਾ ਖਾਲੀ ਪਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਆਊਟ ਸੋਰਸ ’ਤੇ ਭਰਤੀ ਕੀਤੇ ਗਏ 14 ਸੀ.ਐੱਚ.ਬੀ. ਵਰਕਰਾਂ ਦਾ ਕੰਟਰੈਕਟ ਵੀ ਆਉਣ ਵਾਲੀ 31 ਜੁਲਾਈ 2022 ਨੂੰ ਖਤਮ ਹੋਣ ਜਾ ਰਿਹਾ ਹੈ ਤੇ ਇਨ੍ਹਾਂ ਦੀ ਕੰਟਰੈਕਟ ਸਮਾਪਤੀ ਤੋਂ ਬਾਅਦ ਬਿਜਲੀ ਸਪਲਾਈ ਨੂੰ ਠੀਕ ਕਰਨਾ ਹੋਰ ਵੀ ਮੁਸ਼ਕਿਲ ਹੋ ਜਾਵੇਗਾ। ਰਾਤ ਸਮੇਂ ਬਿਜਲੀ ਸ਼ਿਕਾਇਤ ਦਾ ਫੋਨ ਨਾ ਚੁੱਕਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਐਕਸੀਅਨ ਦੀਪਕ ਕੁਰਮੀ ਨੇ ਦੱਸਿਆ ਕਿ ਇਨ੍ਹਾਂ 14 ਸੀ.ਐੱਚ.ਬੀ. ਵਰਕਰਾਂ ਵਿਚੋਂ 6 ਵਰਕਰ ਸ਼ਿਫਟ ਵਾਈਜ਼ ਕੰਪਲੇਟ ਫੋਨ ਅਟੈਂਡ ਕਰਨ ਲਈ ਲਗਾਏ ਗਏ ਹਨ ਤੇ ਬਾਕੀ ਦੇ 8 ਵਰਕਰ ਫੀਡਰਾਂ ਦੀ ਰੂਟੀਨ ਮੈਨਟੀਨੈਂਸ ਤੇ ਹੋਰ ਸੰਬੰਧਤ ਕੰਮਾ ਲਈ ਡਿਊਟੀ ਕਰਦੇ ਹਨ। ਸਟਾਫ ਦੀ ਘਾਟ ਦਾ ਇਹ ਆਲਮ ਹੈ ਕਿ ਸ਼ਿਕਾਇਤ ਫੋਨ ਸੁਣਨ ਲਈ ਰਾਤ ਦੀ ਸ਼ਿਫਟ ਲਈ ਕੋਈ ਵਰਕਰ ਨਹੀਂ ਹੈ।

ਉਨ੍ਹਾਂ ਦੱਸਿਆ ਕਿ ਸੀ.ਐੱਚ.ਬੀ. ਵਰਕਰ ਦੇ ਨਾਲ ਇਕ ਰੈਗੂਲਰ ਜੇਈ/ਲਾਈਨਮੈਨ ਦੀ ਲੋੜ ਹੁੰਦੀ ਹੈ, ਤਾਂ ਜੋ ਹਾਈ ਰਿਸਕ ਕੰਮ ਨੂੰ ਸੁਪਰਵਾਈਜ਼ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਕ ਵਾਰ ਕੰਪਲੇਟ ਆਉਣ ’ਤੇ ਉਸਨੂੰ ਠੀਕ ਕਰਨ ਲਈ ਇਕ ਜੇਈ/ਲਾਈਨਮੈਨ ਨੂੰ ਗਰਿੱਡ ’ਤੇ ਬਿਜਲੀ ਸਪਲਾਈ ਬੰਦ ਕਰਵਾਉਣ ਲਈ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਸਟਾਫ ਦੀ ਇੰਨੀ ਵੱਡੀ ਕਮੀ ਦੇ ਬਾਵਜੂਦ ਉਹ ਮੌਜੂਦਾ ਸਟਾਫ ਨੂੰ ਅੱਧੀ ਰਾਤ ਨੂੰ ਵੀ ਸਪਲਾਈ ਠੀਕ ਕਰਨ ਲਈ ਪਿੰਡਾਂ ਤੋਂ ਬੁਲਾਉਂਦੇ ਹਨ। ਉਨ੍ਹਾਂ ਦੱਸਿਆ ਕਿ ਸਟਾਫ ਦੀ ਕਮੀ ਨੂੰ ਪੂਰਾ ਕਰਨ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਸਰਕਾਰ ਨੂੰ ਪੱਤਰ ਲਿਖੇ ਜਾ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਸੰਵਿਧਾਨ ਦੀਆਂ ਧਾਰਾ...

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਕੈਬਨਿਟ ਮੰਤਰੀ ਅਮਨ ਅਰੋੜਾ ਨੇ ‘ਆਪ’ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦੇ ਦ...

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਭਾਜਪਾ ਯੂਥ ਵਰਕਰਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤਾ ਸੰਬੋਧਨ

ਸ਼ਹਿਰ

View All