DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਠਿੰਡਾ ਜ਼ਿਲ੍ਹੇ ਦੇ ਸੱਤ ਪੁਲੀਸ ਅਧਿਕਾਰੀਆਂ ਦੀ ਬਦਲੀ

ਐੱਸ ਐੱਸ ਪੀ ਬਠਿੰਡਾ ਡਾ. ਜਯੋਤੀ ਯਾਦਵ ਬੈਂਸ ਵੱਲੋਂ ਜ਼ਿਲ੍ਹੇ ਦੇ ਸੱਤ ਪੁਲੀਸ ਸਟੇਸ਼ਨਾਂ ਦੇ ਮੁਖੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਅੱਜ ਜਾਰੀ ਹੁਕਮਾਂ ਮੁਤਾਬਿਕ ਇੰਸਪੈਕਟਰ ਕੁਲਦੀਪ ਸਿੰਘ ਦੀ ਬਦਲੀ ਬਤੌਰ ਇੰਚਾਰਜ ਸੀ ਆਈ ਏ ਸਟਾਫ-1 ਬਠਿੰਡਾ ਤੋਂ ਇੰਚਾਰਜ...

  • fb
  • twitter
  • whatsapp
  • whatsapp
Advertisement
ਐੱਸ ਐੱਸ ਪੀ ਬਠਿੰਡਾ ਡਾ. ਜਯੋਤੀ ਯਾਦਵ ਬੈਂਸ ਵੱਲੋਂ ਜ਼ਿਲ੍ਹੇ ਦੇ ਸੱਤ ਪੁਲੀਸ ਸਟੇਸ਼ਨਾਂ ਦੇ ਮੁਖੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਅੱਜ ਜਾਰੀ ਹੁਕਮਾਂ ਮੁਤਾਬਿਕ ਇੰਸਪੈਕਟਰ ਕੁਲਦੀਪ ਸਿੰਘ ਦੀ ਬਦਲੀ ਬਤੌਰ ਇੰਚਾਰਜ ਸੀ ਆਈ ਏ ਸਟਾਫ-1 ਬਠਿੰਡਾ ਤੋਂ ਇੰਚਾਰਜ ਸੀ ਆਈ ਏ ਸਟਾਫ-2 ਬਠਿੰਡਾ ਵਿੱਚ ਕੀਤੀ ਗਈ ਹੈ। ਸੀ ਆਈ ਏ ਸਟਾਫ-2 ਬਠਿੰਡਾ ਦੇ ਮੁਖੀ ਇੰਸਪੈਕਟਰ ਕਰਨਦੀਪ ਸਿੰਘ ਦਾ ਤਬਾਦਲਾ ਬਤੌਰ ਇੰਚਾਰਜ ਸੀ ਆਈ ਏ ਸਟਾਫ-1 ਬਠਿੰਡਾ ਕੀਤਾ ਗਿਆ ਹੈ। ਪੁਲੀਸ ਲਾਈਨ ਬਠਿੰਡਾ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਦੀ ਨਿਯੁਕਤੀ ਥਾਣਾ ਕੋਤਵਾਲੀ ਬਠਿੰਡਾ ਦੇ ਮੁੱਖ ਅਫ਼ਸਰ ਵਜੋਂ ਕੀਤੀ ਗਈ ਹੈ, ਜਦ ਕਿ ਥਾਣਾ ਕੋਤਵਾਲੀ ਦੇ ਮੁੱਖ ਅਫ਼ਸਰ ਇੰਸਪੈਕਟਰ ਪਰਵਿੰਦਰ ਸਿੰਘ ਰਿਜ਼ਰਵ ਇੰਸਪੈਕਟਰ ਪੁਲੀਸ ਲਾਈਨ ਬਠਿੰਡਾ ਲਾਇਆ ਗਿਆ ਹੈ। ਇਸੇ ਤਰ੍ਹਾਂ ਥਾਣਾ ਨਥਾਣਾ ਦੇ ਐੱਸ ਐੱਚ ਓ ਥਾਣੇਦਾਰ ਅਮਰਿੰਦਰ ਸਿੰਘ ਦੀ ਬਦਲੀ ਮੁੱਖ ਅਫ਼ਸਰ ਥਾਣਾ ਨੇਹੀਆਂ ਵਾਲਾ ਵਜੋਂ ਕੀਤੀ ਗਈ ਹੈ। ਥਾਣਾ ਨੇਹੀਆਂ ਵਾਲਾ ਦੇ ਇੰਚਾਰਜ ਥਾਣੇਦਾਰ ਦਿਲਬਾਗ ਸਿੰਘ ਦਾ ਤਬਾਦਲਾ ਪੁਲੀਸ ਲਾਈਨ ਬਠਿੰਡਾ ਦਾ ਹੋ ਗਿਆ ਹੈ। ਪੁਲੀਸ ਲਾਈਨ ਬਠਿੰਡਾ ’ਚੋਂ ਥਾਣੇਦਾਰ ਮੇਜਰ ਸਿੰਘ ਨੂੰ ਥਾਣਾ ਨਥਾਣਾ ਦੇ ਮੁੱਖ ਅਫ਼ਸਰ ਲਾਇਆ ਗਿਆ ਹੈ।

Advertisement

Advertisement
Advertisement
×