
ਗੁਰੂ ਨਾਨਕ ਕਾਲਜ ’ਚ ਸੰਬੋਧਨ ਕਰਦੇ ਹੋਏ ਡਾ. ਸਿਮਰਜੀਤ ਕੌਰ ਬਰਾੜ।
ਇਕਬਾਲ ਸਿੰਘ ਸ਼ਾਂਤ
ਲੰਬੀ, 25 ਮਾਰਚ
ਗੁਰੂ ਨਾਨਕ ਕਾਲਜ, ਮੰਡੀ ਕਿੱਲਿਆਂਵਾਲੀ ਵਿਖੇ ਅੱਜ ਐੱਨਐਸਐਸ ਵਿੰਗ ਵੱਲੋਂ ਸਵੱਛ ਭਾਰਤ ਮੁਹਿੰਮ ਅਤੇ ਫਿਟ ਇੰਡੀਆ ਕੰਪੇਨ ਵਿਸ਼ੇ ’ਤੇ ਸੱਤ ਰੋਜ਼ਾ ਕੈਂਪ ਦਾ ਆਗਾਜ਼ ਹੋਇਆ। ਦਸਮੇਸ਼ ਗਰਲਜ਼ ਸਿੱਖਿਆ ਕਾਲਜ ਬਾਦਲ ਦੇ ਐਨਐਸਐਸ ਪ੍ਰੋਗਰਾਮ ਅਧਿਕਾਰੀ ਡਾ. ਸਿਮਰਜੀਤ ਕੌਰ ਬਰਾੜ ਨੇ ਐਨਐਸਐਸ ਦੀ ਜਾਣ ਪਛਾਣ ਅਤੇ ਉਦੇਸ਼ ਵਿਸ਼ੇ ’ਤੇ ਲੈਕਚਰ ਦਿੱਤਾ। ਡਾ. ਸਿਮਰਜੀਤ ਕੌਰ ਨੇ ਦੱਸਿਆ ਕਿ ਐਨ.ਐਸ.ਐਸ. ਦੀ ਸ਼ੁਰੂਆਤ 1969 ਵਿੱਚ ਮਹਾਤਮਾ ਗਾਂਧੀ ਦੀ 100ਵੀਂ ਜਯੰਤੀ ਮੌਕੇ ਹੋਈ ਸੀ, ਜਿਸ ਦਾ ਉਦੇਸ਼ ਲੋਕਾਂ ਦੀ ਸੋਚ ਵਿੱਚ ਸੇਵਾ ਦੀ ਭਾਵਨਾ ਲਿਆਉਣ ਅਤੇ ਭਾਰਤ ਵਿੱਚ ਪੇਂਡੂ ਵਿਕਾਸ ਲਈ ਲੋਕਾਂ ਦਾ ਸਹਿਯੋਗ ਕਰਣਾ ਸੀ। ਪ੍ਰਿੰਸੀਪਲ ਡਾ. ਸੁਰਿੰਦਰ ਸਿੰਘ ਠਾਕੁਰ ਨੇ ਕਿਹਾ ਕਿ ਐੱਨਐੱਸਐੱਸ ਦਾ ਆਦਰਸ਼ ਸ਼ਬਦ ‘ਮੈਂ ਨਹੀਂ, ਤੁਸੀਂ’ ਆਪਣਾ ਇੱਕ ਮਹੱਤਵ ਹੈ। ਜਦੋਂ ਅਸੀਂ ਦੂਸਰਿਆਂ ਬਾਰੇ ਸੋਚਣਾ ਸ਼ੁਰੂ ਕਰਾਂਗੇ, ਉਦੋਂ ਅਸੀ ਆਪਣੇ ਦੇਸ਼ ਵਿੱਚ ਇੱਕ ਵੱਡਾ ਬਦਲਾਅ ਅਤੇ ਵਿਕਾਸ ਲਿਆ ਸਕਦੇ ਹਾਂ।’’
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ