DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

server down: ਈ-ਪੋਸ ਮਸ਼ੀਨਾਂ ਦੀ ਦਿੱਕਤ ਕਾਰਨ ਪ੍ਰੇਸ਼ਾਨੀ

ਪੰਜਾਬ ਵਿੱਚ ਕਣਕ ਦੀ ਵੰਡ ਦੌਰਾਨ ਡਿਪੂ ਹੋਲਡਰਾਂ ਅਤੇ ਖ਼ਪਤਕਾਰਾਂ ਨੂੰ ਈ ਪੀ ਓ ਐੱਸ (ਈ-ਪੋਸ) ਮਸ਼ੀਨਾਂ ਦੇ ਸਰਵਰ ਡਾਊਨ ਰਹਿਣ ਦੀ ਸਮੱਸਿਆ ਤੋਂ ਇਲਾਵਾ ਕਣਕ ਦੀਆਂ ਚਾਰ-ਚਾਰ ਪਰਚੀਆਂ ਕੱਟਣ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਪਤਕਾਰ ਬਲਬਹਾਦਰ...

  • fb
  • twitter
  • whatsapp
  • whatsapp
featured-img featured-img
ਰਾਤ ਸਮੇਂ ਡਿਪੂ ਤੋਂ ਪਰਚੀ ਕਟਵਾਉਣ ਲਈ ਪੁੱਜੇ ਖ਼ਪਤਕਾਰ। -ਫੋਟੋ: ਨੀਲੇਵਾਲਾ
Advertisement

ਪੰਜਾਬ ਵਿੱਚ ਕਣਕ ਦੀ ਵੰਡ ਦੌਰਾਨ ਡਿਪੂ ਹੋਲਡਰਾਂ ਅਤੇ ਖ਼ਪਤਕਾਰਾਂ ਨੂੰ ਈ ਪੀ ਓ ਐੱਸ (ਈ-ਪੋਸ) ਮਸ਼ੀਨਾਂ ਦੇ ਸਰਵਰ ਡਾਊਨ ਰਹਿਣ ਦੀ ਸਮੱਸਿਆ ਤੋਂ ਇਲਾਵਾ ਕਣਕ ਦੀਆਂ ਚਾਰ-ਚਾਰ ਪਰਚੀਆਂ ਕੱਟਣ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਪਤਕਾਰ ਬਲਬਹਾਦਰ ਸਿੰਘ, ਲਵਪ੍ਰੀਤ ਸਿੰਘ, ਬੱਬਲਪ੍ਰੀਤ ਸਿੰਘ, ਹਰਚਰਨ ਸਿੰਘ, ਗੁਰਮੇਲ ਸਿੰਘ, ਗੁਰਤੇਜ ਸਿੰਘ ਆਦਿ ਨੇ ਕਿਹਾ ਕਿ ਡਿਪੂਆਂ ’ਤੇ ਪੂਰੇ ਦਿਨ ਵਿੱਚ ਸਿਰਫ਼ 8-10 ਖ਼ਪਤਕਾਰਾਂ ਦੀਆਂ ਹੀ ਪਰਚੀਆਂ ਕੱਟੀਆਂ ਜਾ ਰਹੀਆਂ ਹਨ। ਸਰਕਾਰ ਵੱਲੋਂ ਇਸ ਵਾਰ ਜੁਲਾਈ, ਅਗਸਤ, ਸਤੰਬਰ ਅਤੇ ਅਕਤੂਬਰ ਮਹੀਨਿਆਂ ਦੀ ਕਣਕ ਇਕੱਠੀ ਜਾਰੀ ਕੀਤੀ ਗਈ ਹੈ। ਮਹਿਕਮੇ ਅਤੇ ਸਰਕਾਰ ਵੱਲੋਂ ਇਹ ਮਸ਼ੀਨਾਂ 15 ਸਤੰਬਰ ਨੂੰ ਬੰਦ ਕਰਨ ਬਾਰੇ ਕਿਹਾ ਜਾ ਰਿਹਾ ਹੈ। ਮਸ਼ੀਨਾਂ ਦੀ ਦਿੱਕਤ ਕਾਰਨ ਬਜ਼ੁਰਗ, ਔਰਤਾਂ, ਅਪੰਗਾਂ ਤੇ ਬਿਮਾਰ ਖ਼ਪਤਕਾਰ ਕਤਾਰਾਂ ’ਚ ਖੜ੍ਹੇ ਖ਼ੁਆਰ ਹੋ ਰਹੇ ਹਨ। ਇਸ ਕਾਰਨ ਡਿਪੂ ਹੋਲਡਰ ਵੀ ਪ੍ਰੇਸ਼ਾਨ ਹਨ। ਖ਼ਪਤਕਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਚਾਰ ਪਰਚੀਆਂ ਦੀ ਥਾਂ ਇੱਕੋ ਪਰਚੀ ਕੀਤੀ ਜਾਵੇ, ਸਰਵਰ ਡਾਊਨ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ।

Advertisement
Advertisement
×