ਦੁਕਾਨਦਾਰਾਂ ਦੀ ਲੜਾਈ ਵਿੱਚ ਨੌਕਰ ਦੀ ਮੌਤ

ਦੁਕਾਨਦਾਰਾਂ ਦੀ ਲੜਾਈ ਵਿੱਚ ਨੌਕਰ ਦੀ ਮੌਤ

ਨਿੱਜੀ ਪੱਤਰ ਪ੍ਰੇਰਕ

ਮੋਗਾ, 30 ਨਵੰਬਰ

ਸ਼ਹਿਰ ਅੰਦਰ ਲੁਧਿਆਣਾ ਕੌਮੀ ਮਾਰਗ ਉੱਤੇ ਦੇਰ ਸ਼ਾਮ ਨੂੰ ਟਾਇਰਾਂ ਦਾ ਕਾਰੋਬਾਰ ਕਰਦੇ ਗੁਆਂਢੀ ਦੁਕਾਨਦਾਰਾਂ ਦੀ ਲੜਾਈ ’ਚ ਇੱਕ ਨੌਜਵਾਨ ਦੀ ਮੌਤ ਹੋ ਗਈ। ਇਸ ਝਗੜੇ ’ਚ ਸਾਬਕਾ ਕੌਂਸਲਰ ਸਣੇ 2 ਜ਼ਖ਼ਮੀ ਹੋ ਗਏ।

ਪੁਲੀਸ ਮੁਤਾਬਕ ਕਿਸਾਨ ਟਾਇਰ ਦੇ ਮਾਲਕ ਸਾਬਕਾ ਕੌਂਸਲਰ ਕੁਲਦੀਪ ਸਿੰਘ ਆਹਲੂਵਾਲੀਆ ਦੀ ਆਪਣੇ ਗੁਆਂਢੀ ਟਾਇਰਾਂ ਦਾ ਕਾਰੋਬਾਰ ਕਰਦੇ ਦੁਕਾਨਦਾਰ ਨਾਲ ਕਾਫ਼ੀ ਅਰਸੇ ਤੋਂ ਰੰਜਿਸ਼ ਚਲੀ ਆ ਰਹੀ ਸੀ। ਇਸ ਰੰਜਿਸ਼ ਤਹਿਤ ਦੋਵਾਂ ਧਿਰਾਂ ਵਿੱਚ ਅੱਜ ਲੜਾਈ ਹੋ ਗਈ। ਸਿਵਲ ਹਸਪਤਾਲ ਵਿਖੇ ਦਾਖਲ ਸਾਬਕਾ ਕੌਂਸਲਰ ਕੁਲਦੀਪ ਸਿੰਘ ਆਹਲੂਵਾਲੀਆ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਗੁਆਂਢੀ ਦੁਕਾਨਦਾਰ ਤੇ ਉਸ ਦੇ ਪਰਿਵਾਰ ਦੇ 5 ਮੈਂਬਰਾਂ ਤੋਂ ਇਲਾਵਾ 20-25 ਅਣਪਛਾਤੇ ਲੋਕਾਂ ਨੇ ਉਨ੍ਹਾਂ ਦੀ ਦੁਕਾਨ ਅੰਦਰ ਵੜ ਕੇ ਹਮਲਾ ਕਰ ਦਿੱਤਾ। ਉਨ੍ਹਾਂ ਦੇ ਅਤੇ ਨੌਕਰ ਕੁਲਜੀਤ ਸਿੰਘ ਪਿੰਡ ਫਤਿਹਗੜ੍ਹ ਕੋਰੋਟਾਣਾ ਦੇ ਸੱਟਾਂ ਲੱਗੀਆਂ। ਡਾਕਟਰਾਂ ਨੇ ਕੁਲਜੀਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਹੈ। ਡੀਐੱਸਪੀ ਸਿਟੀ ਜਸ਼ਨਦੀਪ ਸਿੰਘ ਗਿੱਲ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All