DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਵੇਂ ਲੇਬਰ ਕਾਨੂੰਨ ਸਬੰਧੀ ਸੈਮੀਨਾਰ

ਸਥਾਨਕ ਬਰਨਾਲਾ ਕਲੱਬ ਵਿੱਚ ਲੇਬਰ ਵਿਭਾਗ ਵੱਲੋਂ ਜ਼ਿਲ੍ਹਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਨਵੇਂ ਆਏ ਲੇਬਰ ਕਾਨੂੰਨ ਸਬੰਧੀ ਸੈਮੀਨਾਰ ਹੋਇਆ। ਸੈਮੀਨਾਰ ’ਚ ਸਾਹਿਲ ਗੋਇਲ ਡਿਪਟੀ ਡਾਇਰੈਕਟਰ ਫੈਕਟਰੀਜ਼ ਬਰਨਾਲਾ ਅਤੇ ਵਿਸ਼ਾਲ ਸਿੰਗਲਾ ਡਿਪਟੀ ਡਾਇਰੈਕਟਰ ਫੈਕਟਰੀਜ਼ ਬਠਿੰਡਾ ਨੇ ਸ਼ਿਰਕਤ ਕੀਤੀ। ਆਈ...

  • fb
  • twitter
  • whatsapp
  • whatsapp
featured-img featured-img
ਸੈਮੀਨਾਰ ਦੌਰਾਨ ਸੰਬੋਧਨ ਕਰਦੇ ਹੋਏ ਆਈ ਐੱਮ ਏ ਪ੍ਰਧਾਨ ਡਾ. ਨਵਦੀਪ ਸਿੰਘ। - ਫੋਟੋ: ਰਵੀ
Advertisement

ਸਥਾਨਕ ਬਰਨਾਲਾ ਕਲੱਬ ਵਿੱਚ ਲੇਬਰ ਵਿਭਾਗ ਵੱਲੋਂ ਜ਼ਿਲ੍ਹਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਨਵੇਂ ਆਏ ਲੇਬਰ ਕਾਨੂੰਨ ਸਬੰਧੀ ਸੈਮੀਨਾਰ ਹੋਇਆ। ਸੈਮੀਨਾਰ ’ਚ ਸਾਹਿਲ ਗੋਇਲ ਡਿਪਟੀ ਡਾਇਰੈਕਟਰ ਫੈਕਟਰੀਜ਼ ਬਰਨਾਲਾ ਅਤੇ ਵਿਸ਼ਾਲ ਸਿੰਗਲਾ ਡਿਪਟੀ ਡਾਇਰੈਕਟਰ ਫੈਕਟਰੀਜ਼ ਬਠਿੰਡਾ ਨੇ ਸ਼ਿਰਕਤ ਕੀਤੀ। ਆਈ ਐੱਮ ਏ ਪ੍ਰਧਾਨ ਅਤੇ ਹੱਡੀਆਂ ਦੇ ਮਾਹਿਰ ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਸੈਮੀਨਾਰ ’ਚ ਦੋਵੇਂ ਅਧਿਕਾਰੀਆਂ ਨੇ ਨਵੇਂ ਆਏ ਲੇਬਰ ਕਾਨੂੰਨ ਬਾਰੇ ਜਾਣਕਾਰੀ ਦਿੱਤੀ। ਡਾ. ਨਵਦੀਪ ਸਿੰਘ ਨੇ ਡਾਕਟਰਾਂ ਨੂੰ ਪੇਸ਼ੇ ਦੌਰਾਨ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਡਾਕਟਰਾਂ ਨੇ ਵੀ ਆਪਣੇ ਵਿਚਾਰ ਅਧਿਕਾਰੀਆਂ ਨਾਲ ਸਾਂਝੇ ਕੀਤੇ। ਸੈਮੀਨਾਰ ’ਚ ਡਾ. ਰਮਨਦੀਪ ਸਿੰਘ­, ਡਾ.ਪ੍ਰਦੀਪ ਸ਼ਰਮਾ­, ਡਾ. ਰੋਹਿਤ ਬਾਂਸਲ­, ਡਾ. ਸ਼ੀਤਲ­, ਡਾ. ਕੇ ਕੇ ਗੋਇਲ­, ਡਾ.ਰੁਪੇਸ਼ ਸਿੰਗਲਾ­, ਡਾ. ਸਤਿੰਦਰ ਸੰਧੂ­ ਆਦਿ ਨੇ ਹਿੱਸਾ ਲਿਆ।

Advertisement
Advertisement
×