ਪੇਂਡੂ ਔਰਤਾਂ ਦੇ ਸਵੈ-ਰੁਜ਼ਗਾਰ ‘Pahal Mandi’ ਸ਼ੁਰੂ
ਮਾਨਸਾ ਜ਼ਿਲ੍ਹੇ ਦੀਆਂ ਪੇਂਡੂ ਔਰਤਾਂ ਨੂੰ ਸਵੈ-ਰੁਜ਼ਗਾਰ ਨਾਲ ਜੋੜਨ ਅਤੇ ਉਨ੍ਹਾਂ ਦੇ ਉਤਪਾਦਾਂ ਨੂੰ ਬਾਜ਼ਾਰ ਮੁਹੱਈਆ ਕਰਵਾਉਣ ਲਈ ਸੈਂਟਰਲ ਪਾਰਕ ਵਿੱਚ ‘ਪਹਿਲ ਮੰਡੀ’ ਲਾਈ ਗਈ। ਇਸ ਮੌਕੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਜੁੜੀਆਂ ਮਹਿਲਾਵਾਂ ਵੱਲੋਂ ਹੱਥ ਨਾਲ ਬਣੀਆਂ ਕਲਾਕ੍ਰਿਤੀਆਂ,...
Advertisement
ਮਾਨਸਾ ਜ਼ਿਲ੍ਹੇ ਦੀਆਂ ਪੇਂਡੂ ਔਰਤਾਂ ਨੂੰ ਸਵੈ-ਰੁਜ਼ਗਾਰ ਨਾਲ ਜੋੜਨ ਅਤੇ ਉਨ੍ਹਾਂ ਦੇ ਉਤਪਾਦਾਂ ਨੂੰ ਬਾਜ਼ਾਰ ਮੁਹੱਈਆ ਕਰਵਾਉਣ ਲਈ ਸੈਂਟਰਲ ਪਾਰਕ ਵਿੱਚ ‘ਪਹਿਲ ਮੰਡੀ’ ਲਾਈ ਗਈ। ਇਸ ਮੌਕੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਜੁੜੀਆਂ ਮਹਿਲਾਵਾਂ ਵੱਲੋਂ ਹੱਥ ਨਾਲ ਬਣੀਆਂ ਕਲਾਕ੍ਰਿਤੀਆਂ, ਆਰਗੈਨਿਕ ਖਾਧ ਪਦਾਰਥਾਂ ਅਤੇ ਬੁਟੀਕ ਦੇ ਕੱਪੜਿਆਂ ਦੇ ਸਟਾਲ ਲਾਏ ਗਏ। ਇਸ ਦੌਰਾਨ ਹੱਥ ਨਾਲ ਬਣੀਆਂ ਕਲਾਕਿ੍ਰਤੀਆਂ, ਆਰਗੈਨਿਕ ਖਾਧ ਪਦਾਰਥਾਂ, ਬੁਟੀਕ ਦੇ ਕੱਪੜਿਆਂ ਅਤੇ ਹੋਰ ਘਰੇਲੂ ਸਾਮਾਨ ਦੇ ਸਟਾਲ ਖਿੱਚ ਦਾ ਕੇਂਦਰ ਬਣੇ ਰਹੇ। ਵਿਧਾਇਕ ਡਾ. ਵਿਜੈ ਸਿੰਗਲਾ ਅਤੇ ਵਧੀਕ ਡਿਪਟੀ ਕਮਿਸ਼ਨਰ ਕ੍ਰਿਤਿਕਾ ਗੋਇਲ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਔਰਤਾਂ ਆਰਥਿਕ ਤੌਰ ’ਤੇ ਮਜ਼ਬੂਤ ਤੇ ਆਤਮ-ਨਿਰਭਰ ਬਣ ਸਕਣਗੀਆਂ।
Advertisement
Advertisement
×

