
ਚੋਣ ਸਮੇਂ ਹੋਈ ਮੀਟਿੰਗ ’ਚ ਹਾਜ਼ਰ ਤਰਕਸ਼ੀਲ। -ਫੋਟੋ: ਕਟਾਰੀਆ
ਜੈਤੋ: ਤਰਕਸ਼ੀਲ ਸੁਸਾਇਟੀ (ਪੰਜਾਬ) ਇਕਾਈ ਜੈਤੋ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਹੋਈ ਚੋਣ ਦੌਰਾਨ ਸਿਕੰਦਰ ਚੰਦਭਾਨ ਇਕਾਈ ਦੇ ਜਥੇਬੰਦਕ ਮੁਖੀ ਚੁਣੇ ਗਏ ਹਨ। ਸੁਸਾਇਟੀ ਦੇ ਸੀਨੀਅਰ ਆਗੂ ਹੇਮ ਰਾਜ ਸਟੈਨੋ ਦੀ ਪ੍ਰਧਾਨਗੀ ਹੇਠ ਹੋਈ ਇਸ ਸਾਲਾਨਾ ਚੋਣ ’ਚ ਹੋਰਨਾਂ ਅਹੁਦੇਦਾਰਾਂ ਵਜੋਂ ਰਵਿੰਦਰ ਰਾਹੀ ਵਿੱਤ ਮੁਖੀ, ਗੁਰਦੀਪ ਜੈਤੋ ਮਾਨਸਿਕ ਸਿਹਤ ਵਿਭਾਗ ਇੰਚਾਰਜ, ਭੁਪਿੰਦਰ ਦੁੱਗਲ ਮੀਡੀਆ ਵਿਭਾਗ ਇੰਚਾਰਜ, ਹਰਮੇਲ ਪਰੀਤ ਸੱਭਿਆਚਾਰ ਵਿਭਾਗ ਇੰਚਰਾਜ ਅਤੇ ਹੇਮਰਾਜ ਸਟੈਨੋ ਡੈਲੀਗੇਟ ਚੁਣੇ ਗਏ। ਇਸ ਮੌਕੇ ਮਾ. ਭੁਪਿੰਦਰਪਾਲ ਜੈਤੋ, ਬਲਵਿੰਦਰ ਸਿੰਘ ਜੈਤੋ, ਹਰਬੰਸ ਸਿੰਘ ਚੰਦਭਾਨ, ਰੇਸ਼ਮ ਸਿੰਘ ਅਤੇ ਲਛਮਣ ਸਿੰਘ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ