ਟੁੱਟੀਆਂ ਸੜਕਾਂ ਦੇਖ ਲਹਿਰਾ ਮੁਹੱਬਤ ਵਾਸੀਆਂ ਦੇ ਦਿਲ ਟੁੱਟੇ

ਟੁੱਟੀਆਂ ਸੜਕਾਂ ਦੇਖ ਲਹਿਰਾ ਮੁਹੱਬਤ ਵਾਸੀਆਂ ਦੇ ਦਿਲ ਟੁੱਟੇ

ਪੁੱਟੀ ਸੜਕ ਦਾ ਮਲਬਾ ਦਿਖਾਉਂਦੇ ਹੋਏ ਪਿੰਡ ਵਾਸੀ।

ਪਵਨ ਗੋਇਲ
ਭੁੱਚੋ ਮੰਡੀ, 19 ਜਨਵਰੀ

ਪਿੰਡ ਲਹਿਰਾ ਮੁਹੱਬਤ ਦੇ ਵਾਸੀਆਂ ਨੇ ਲੋਕ ਨਿਰਮਾਣ ਵਿਭਾਗ ਵੱਲੋਂ ਟੁੱਟੀਆਂ ਸੜਕਾਂ ਦੀ ਮੁਰੰਮਤ ਕਰਨ ਦੀ ਬਜਾਏ ਚੰਗੀ ਤੇ ਮਜ਼ਬੂਤ ਸੜਕ ਪੁੱਟੇ ਜਾਣ ਅਤੇ ਪੁੱਟਿਆ ਮਲਬਾ ਮੁੜ ਉਸੇ ਸੜਕ ’ਤੇ ਪਾਏ ਜਾਣ ਖ਼ਿਲਾਫ਼ ਰੋਸ ਜ਼ਾਹਿਰ ਕੀਤਾ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਜਥੇਦਾਰ ਸੁਖਪਾਲ ਸਿੰਘ, ਬਲਦੇਵ ਸਿੰਘ, ਦਲਜੀਤ ਸਿੰਘ, ਹਰਪਾਲ ਸਿੰਘ, ਬੂਟਾ ਸਿੰਘ ਅਤੇ ਰਣ ਸਿੰਘ ਨੇ ਕਿਹਾ ਕਿ ਅਧਿਕਾਰੀਆਂ ਨੇ ਦਾਣਾ ਮੰਡੀ ਨੇੜਲੀ ਵਧੀਆ ਸੜਕ ਨੂੰ ਬੇਵਜ੍ਹਾ ਪੁੱਟ ਦਿੱਤਾ ਹੈ, ਜਦੋਂ ਕਿ ਆਸ-ਪਾਸ ਖਸਤਾ ਹਾਲ ਸੜਕਾਂ ਮੁਰੰਮਤ ਖੁਣੋਂ ਪਈਆਂ ਹਨ। ਇਨ੍ਹਾਂ ਸੜਕਾਂ ਕਾਰਨ ਲੋਕ ਵੀ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਠੇਕੇਦਾਰ ਨੇ ਪੁੱਟਿਆ ਮਲਬਾ ਮੁੜ ਉਸੇ ਸੜਕ ’ਤੇ ਪਾ ਦਿੱਤਾ ਹੈ। ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਫ ਸੜਕਾਂ ਪੁੱਟਣ ਦੀ ਬਜਾਏ ਟੁੱਟੀਆਂ ਸੜਕਾਂ ਬਣਾਈਆਂ ਜਾਣ। ਇਸ ਸਬੰਧੀ ਸੀਨੀਅਰ ਕਾਰਜਕਾਰੀ ਇੰਜਨੀਅਰ ਇੰਦਰਜੀਤ ਸਿੰਘ ਨੇ ਕਿਹਾ ਕਿ ਵਿਭਾਗੀ ਨਿਯਮਾਂ ਅਨੁਸਾਰ ਪੁਰਾਣੇ ਮਲਬੇ ਦੀ 3-4 ਇੰਚ ਮੋਟੀ ਇੱਕ ਪਰਤ ਦੁਆਰਾ ਪਾਈ ਜਾਂਦੀ ਹੈ ਅਤੇ ਦੋ ਪਰਤਾਂ ਨਵੇਂ ਮਟੀਰੀਅਲ ਦੀਆਂ ਪਾਈਆਂ ਜਾਂਦੀਆਂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਵਿਧਾਇਕ ਤੇ ਵਜ਼ੀਰ ਹੋਏ ਮਿਹਣੋਂ ਮਿਹਣੀ

ਵਿਧਾਇਕ ਤੇ ਵਜ਼ੀਰ ਹੋਏ ਮਿਹਣੋਂ ਮਿਹਣੀ

* ਮੁੱਖ ਮੰਤਰੀ ਅੱਜ ਦੇਣਗੇ ਬਹਿਸ ਦਾ ਜਵਾਬ * ਸ਼੍ਰੋਮਣੀ ਅਕਾਲੀ ਦਲ ਤੇ ‘ਆ...

ਕਿਸਾਨੀ ਸੰਘਰਸ਼ ’ਚ ਯੋਗਦਾਨ ਲਈ ਬੰਗਾਲ ਨੂੰ ਸੱਦਾ

ਕਿਸਾਨੀ ਸੰਘਰਸ਼ ’ਚ ਯੋਗਦਾਨ ਲਈ ਬੰਗਾਲ ਨੂੰ ਸੱਦਾ

ਪੱਛਮੀ ਬੰਗਾਲ ਦੇ ਲੇਖਕਾਂ, ਕਵੀਆਂ, ਕਿਸਾਨਾਂ ਤੇ ਵਿਦਿਆਰਥੀ ਕਾਰਕੁਨਾਂ ਵ...

ਸ਼ਹਿਰ

View All