ਟਿੱਪਰ ਦੀ ਲਪੇਟ ’ਚੋਂ ਆਉਣ ਕਾਰਨ ਸੁਰੱਖਿਆ ਕਰਮਚਾਰੀ ਦੀ ਮੌਤ
ਪੱਤਰ ਪ੍ਰੇਰਕ ਧਰਮਕੋਟ, 2 ਜੁਲਾਈ ਇਥੇ ਮੋਗਾ-ਜਲੰਧਰ ਹਾਈਵੇ ’ਤੇ ਤੇਜ਼ ਰਫ਼ਤਾਰ ਟਿੱਪਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਦੇਵ ਸਿੰਘ ਵਾਸੀ ਪਿੰਡ ਬੱਡੂਵਾਲ ਵਜੋਂ ਹੋਈ ਹੈ। ਉਹ ਐੱਸਐੱਫਸੀ ਸਕੂਲ...
Advertisement
ਪੱਤਰ ਪ੍ਰੇਰਕ
ਧਰਮਕੋਟ, 2 ਜੁਲਾਈ
Advertisement
ਇਥੇ ਮੋਗਾ-ਜਲੰਧਰ ਹਾਈਵੇ ’ਤੇ ਤੇਜ਼ ਰਫ਼ਤਾਰ ਟਿੱਪਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਦੇਵ ਸਿੰਘ ਵਾਸੀ ਪਿੰਡ ਬੱਡੂਵਾਲ ਵਜੋਂ ਹੋਈ ਹੈ। ਉਹ ਐੱਸਐੱਫਸੀ ਸਕੂਲ ’ਚ ਬਤੌਰ ਸੁਰੱਖਿਆ ਗਾਰਡ ਨੌਕਰੀ ਕਰਦਾ ਸੀ। ਹਾਦਸੇ ਤੋਂ ਬਾਅਦ ਟਿੱਪਰ ਚਾਲਕ ਫ਼ਰਾਰ ਹੋ ਗਿਆ। ਪੁਲੀਸ ਉਸ ਦੀ ਭਾਲ ਕਰ ਰਹੀ ਹੈ। ਜਾਣਕਾਰੀ ਮੁਤਾਬਕ ਸਵੇਰੇ 7 ਵਜੇ ਬਲਦੇਵ ਸਿੰਘ ਆਪਣੇ ਮੋਟਰਸਾਈਕਲ ’ਤੇ ਡਿਊਟੀ ਜਾ ਰਿਹਾ ਸੀ। ਜਦੋਂ ਉਹ ਏਸੀ ਸ਼ੈੱਲਰ ਨਜ਼ਦੀਕ ਹਾਈਵੇ ’ਤੇ ਪੁੱਜਾ ਤਾਂ ਜਲੰਧਰ ਵਾਲੇ ਪਾਸਿਓਂ ਆ ਰਹੇ ਤੇਜ਼ ਰਫ਼ਤਾਰ ਟਿੱਪਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਟਿੱਪਰ ਹੇਠ ਆ ਗਿਆ ਤੇ ਉਸ ਦੀ ਮੌਤ ਹੋ ਗਈ। ਪੀਸੀਆਰ ਟੀਮ ਦੇ ਥਾਣੇਦਾਰ ਦਲਜੀਤ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਮੋਗਾ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਟਿੱਪਰ ਚਾਲਕ ਦੀ ਭਾਲ ਲਈ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਘੋਖ ਕੀਤੀ ਜਾ ਰਹੀ ਹੈ।
Advertisement