ਕੋਟਦੁੱਨਾ ਸਕੂਲ ’ਚ ਵਿਗਿਆਨ ਮੇਲਾ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਦੁੱਨਾ ਵਿੱਚ ਵਿਗਿਆਨ ਮੇਲਾ ਲਾਇਆ ਗਿਆ। ਇਸ ਮੇਲੇ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਸੁਨੀਤਇੰਦਰ ਸਿੰਘ ਗਿੱਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਵਿਦਿਆਰਥੀਆਂ ਵੱਲੋਂ ਤਿਆਰ ਮਾਡਲਾਂ ਨੂੰ ਬਹੁਤ ਧਿਆਨ ਨਾਲ ਦੇਖਿਆ ਤੇ ਸਵਾਲ ਪੁੱਛੇ ਜਿਨ੍ਹਾਂ...
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਦੁੱਨਾ ਵਿੱਚ ਵਿਗਿਆਨ ਮੇਲਾ ਲਾਇਆ ਗਿਆ। ਇਸ ਮੇਲੇ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਸੁਨੀਤਇੰਦਰ ਸਿੰਘ ਗਿੱਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਵਿਦਿਆਰਥੀਆਂ ਵੱਲੋਂ ਤਿਆਰ ਮਾਡਲਾਂ ਨੂੰ ਬਹੁਤ ਧਿਆਨ ਨਾਲ ਦੇਖਿਆ ਤੇ ਸਵਾਲ ਪੁੱਛੇ ਜਿਨ੍ਹਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਉੱਤਰ ਦਿੱਤੇ। ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤਇੰਦਰ ਸਿੰਘ ਗਿੱਲ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਨਾਲ ਬੱਚਿਆਂ ਦੀ ਸ਼ਖ਼ਸੀਅਤ ਦਾ ਵਿਕਾਸ ਹੁੰਦਾ ਹੈ।
ਬਾਰ੍ਹਵੀਂ (ਏ) ਦੀ ਸੁਮਨ, ਅਰਸ਼ਬੀਰ ਸਿੰਘ, ਜਮਾਤ ਬਾਰ੍ਹਵੀਂ (ਸੀ) ਦੀ ਸੰਗੀਨਾ, ਜਮਾਤ ਗਿਆਰ੍ਹਵੀਂ (ਸੀ) ਦਾ ਨਵਦੀਪ ਸਿੰਘ, ਜਮਾਤ ਨੌਵੀਂ, ਦਸਵੀਂ ਵਿੱਚੋਂ ਸੁਖਮਨਪ੍ਰੀਤ ਕੌਰ, ਨਵਜੋਤ ਕੌਰ, ਹਰਮਨਦੀਪ ਕੌਰ ਜਮਾਤ ਛੇਵੀਂ ਤੋਂ ਅੱਠਵੀਂ ਵਿੱਚੋਂ ਗੁਨਗੁਨ, ਰਮਨਪ੍ਰੀਤ ਸਿੰਘ ਤੇ ਅਰਸ਼ਨੂਰ ਦੇ ਪ੍ਰਦਰਸ਼ਿਤ ਮਾਡਲ ਉੱਤਮ ਐਲਾਨੇ ਗਏ। ਇਨ੍ਹਾਂ ਜੇਤੂਆਂ ਨੂੰ ਇਨਾਮ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਸਿੱ) ਬਰਨਾਲਾ ਬਰਜਿੰਦਰ ਪਾਲ ਸਿੰਘ, ਸਕੂਲ ਮੁਖੀ ਹਰਵਿੰਦਰ ਕੌਰ ਬਰਨ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਸ਼ਮਸ਼ੇਰ ਸਿੰਘ, ਜਸਵੀਰ ਕੌਰ, ਜਸਵੰਤ ਕੌਰ ਤੇ ਖੁਸ਼ੀ ਕੌਰ ਹਾਜ਼ਰ ਸਨ।
ਇਸ ਮੇਲੇ ਦੇ ਸਫ਼ਲਤਾ ਹਿਤ ਸਾਇੰਸ ਅਧਿਆਪਕ ਅਜੀਤਪਾਲ ਸਿੰਘ, ਸੁਖਜੀਤ ਕੌਰ, ਅਧਿਆਪਕਾ ਮੀਨੂੰ ਬੱਗਾ, ਪ੍ਰਿਯਾ ਰਾਣੀ ਦੀ ਵਿਸ਼ੇਸ਼ ਭੂਮਿਕਾ ਰਹੀ।

